ਮੇਘ ਰਾਜ ਮਿੱਤਰ
-ਹੈਪੀ ਅਤੇ ਪਰਵੀਨ ਬਾਂਸਲ
ਪਿੰਡ-ਕਣਕਵਾਲ ਚਹਿਲ਼ਾਂ, ਜ਼ਿਲ੍ਹਾ-ਮਾਨਸਾ।
– ਮਨੁੱਖੀ ਨਸਲ ਨੇ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਦੇ ਲੱਖਾਂ ਵਰਿ੍ਹਆਂ ਵਿੱਚ ਆਧੁਨਿਕ ਮਨੁੱਖ ਦੇ ਮਨੁੱਖੀ ਗੁਣ ਪ੍ਰਾਪਤ ਕੀਤੇ ਹਨ। ਅਸਲ ਵਿੱਚ ਇੱਕ ਮਨੁੱਖ ਦਾ ਜੀਵਨ ਤਾਂ 70-80 ਵਰਿ੍ਹਆਂ ਦਾ ਹੀ ਹੁੰਦਾ ਹੈ। ਇਸ ਵਿੱਚ ਉਹ ਕੁਝ ਚੰਗੇ ਗੁਣ ਪ੍ਰਾਪਤ ਕਰ ਲੈਂਦਾ ਹੈ। ਉਹ ਗੁਣ ਉਸ ਤੋਂ ਹੁੰਦੇ ਹੋਏ ਅਗਲੀ ਨਸਲ ਵਿੱਚ ਚਲੇ ਜਾਂਦੇ ਹਨ। ਇਸ ਤਰ੍ਹਾਂ ਕਰਦੇ ਹੋਏ ਹੌਲੀ-ਹੌਲੀ ਕੋਈ ਵੱਖਰੀ ਨਸਲ ਹੋਂਦ ਵਿੱਚ ਆ ਜਾਂਦੀ ਹੈ। ਜੇ ਅਸੀਂ ਆਪਣੇ ਬਾਬੇ-ਦਾਦਿਆਂ ਦਾ ਅੱਜ ਦੀ ਆਧੁਨਿਕ ਮਨੁੱਖੀ ਨਸਲ ਨਾਲ ਮੁਕਾਬਲਾ ਕਰੀਏ ਤਾਂ ਸਾਨੂੰ ਢੇਰ ਸਾਰੇ ਫਰਕ ਲੱਭਣਗੇ। ਜੇ ਤੁਸੀਂ ਆਪਣੇ ਬਾਬਿਆਂ ਨੂੰ ਪੁੱਛੋ ਕਿ ਉਹ ਸਾਈਕਲ ਕਿੰਨੇ ਸਮੇਂ ਵਿੱਚ ਸਿੱਖੇ ਸਨ ਤਾਂ ਉਹ ਦੱਸਣਗੇ ਕਿ 10-15 ਦਿਨਾਂ ਵਿੱਚ ਗੋਡਿਆਂ ਤੋਂ ਟਾਕੀਆਂ ਲਹਾ ਕੇ। ਪਰ ਅੱਜ ਦੇ ਬੱਚੇ ਤਾਂ ਇੱਕ-ਦੋ ਦਿਨਾਂ ਵਿੱਚ ਬਗੈਰ ਚੋਟ ਖਾਧਿਆਂ ਸਿੱਖ ਜਾਂਦੇ ਹਨ। ਬਹੁਤ ਸਾਰੀਆਂ ਨਸਲਾਂ ਵਿੱਚ ਇਹ ਤਬਦੀਲੀਆਂ ਬਹੁਤ ਹੌਲੀ-ਹੌਲੀ ਆਉਂਦੀਆਂ ਹਨ।
                        
                        
                        
                        
                        
                        
                        
                        
                        
		