ਮੇਘ ਰਾਜ ਮਿੱਤਰ
? ਕੰਪਿਊਟਰੀ ਵਾਇਰਸ ਦਾ ਅਕਾਰ ਪ੍ਰਕਾਰ, ਤੇ ਕੰਮ ਕਰਨ ਦੀ ਬਣਤਰ ਬਾਰੇ ਚਾਨਣਾ ਪਾਓ।
– ਤੇਜਾ ਸਿੰਘ ਖੋਜੀ, ਇੰਜੀ: ਵਿਭਾਗ, ਭਗਵਾਨਪੁਰਾ ਸ਼ੂਗਰ ਮਿਲਜ਼, ਧੂਰੀ।
– ਅੱਜ ਦੀਆਂ ਹਾਲਤਾਂ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਤੀਸਰੀ ਸੰਸਾਰ ਜੰਗ ਹੋਵੇ ਜਾਂ ਨਾ ਹੋਵੇ ਪਰ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਹੋ ਸਕਦੀ ਹੈ। ਜੇ ਇਹ ਜੰਗ ਹੋਈ ਅਤੇ ਦੋਨਾਂ ਦੇਸ਼ਾਂ ਨੇ ਆਪਣੇ ਐਟਮੀ ਹਥਿਆਰਾਂ ਦੀ ਵਰਤੋਂ ਖੁੱਲ੍ਹ ਕੇ ਕੀਤੀ ਤਾਂ ਦੋਹਾਂ ਦੇਸ਼ਾਂ ਦਾ ਸਰਵਨਾਸ਼ ਹੋ ਜਾਵੇਗਾ। ਤਾਜ ਰਾਹਾਂ `ਚ ਰੁਲੇ ਫਿਰਨਗੇ। ਇਹਨਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਹੋਵੇਗਾ। ਥਾਂ-ਥਾਂ ਤੇ ਮਾਸ ਦੀ ਬਦਬੂ ਖਿਲਰੀ ਹੋਵੇਗੀ। ਇਹਨਾਂ ਨੂੰ ਖਾਣ ਵਾਲੇ ਕੁੱਤੇ ਤੇ ਗਿਰਝਾਂ ਵੀ ਨਹੀਂ ਹੋਣਗੀਆਂ।
– ਕੰਪਿਊਟਰੀ ਵਾਇਰਸ ਅਜਿਹੇ ਕੰਪਿਊਟਰ ਦੇ ਪ੍ਰੋਗਰਾਮ ਹੁੰਦੇ ਹਨ ਜਿਨ੍ਹਾਂ ਦਾ ਕੰਮ ਕੰਪਿਊਟਰ ਵਿੱਚ ਪਈ ਜਾਣਕਾਰੀ ਨੂੰ ਖਤਮ ਕਰਨਾ ਜਾਂ ਨੁਕਸਾਨ ਪਹੁੰਚਾਉਣਾ ਹੁੰਦਾ ਹੈ। ਸਭ ਤੋਂ ਪਹਿਲਾਂ ਇਹਨਾਂ ਦੀ ਖੋਜ ਅਲੀ ਭਰਾਵਾਂ ਨੇ ਕੀਤੀ ਸੀ। ਜਿਨ੍ਹਾਂ ਨੇ ਮੈਥ ਦਾ ਇੱਕ ਵਧੀਆ ਪ੍ਰੋਗਰਾਮ ਡਿਜ਼ਾਇਨ ਕੀਤਾ ਸੀ। ਆਪਣੇ ਡਿਜ਼ਾਇਨਡ ਪ੍ਰੋਗਰਾਮ ਦੀ ਚੋਰੀ ਰੋਕਣ ਲਈ ਇਨ੍ਹਾਂ ਭਰਾਵਾਂ ਨੇ ਆਪਣੇ ਇੱਕ ਪ੍ਰੋਗਰਾਮ ਵਿੱਚ ਹੀ ਅਜਿਹਾ ਇੱਕ ਪ੍ਰੋਗਰਾਮ ਫਿੱਟ ਕਰ ਦਿੱਤਾ ਸੀ ਜਿਹੜਾ ਦੂਸਰੇ ਕੰਪਿਊਟਰਾਂ ਦੀਆਂ ਫਾਈਲਾਂ ਨੂੰ ਨਸ਼ਟ ਕਰ ਦਿੰਦਾ ਸੀ। ਜਿਹੜੇ ਵਿਅਕਤੀ ਅਲੀ ਭਰਾਵਾਂ ਤੋਂ ਸਿੱਧੇ ਪ੍ਰੋਗਰਾਮ ਖਰੀਦਦੇ ਸਨ, ਉਨ੍ਹਾਂ ਨੂੰ ਵਾਇਰਸ ਤੋਂ ਵਗੈਰ ਪ੍ਰੋਗਰਾਮ ਮਿਲ ਜਾਂਦਾ ਸੀ। ਜਿਹੜੇ ਚੋਰੀਓਂ ਪ੍ਰੋਗਰਾਮ ਕਾਪੀ ਕਰਦੇ ਸਨ, ਉਨ੍ਹਾਂ ਵਿੱਚ ਵਾਇਰਸ ਆ ਜਾਂਦੇ ਸਨ।