ਮੇਘ ਰਾਜ ਮਿੱਤਰ
? ਇੱਕ ਹੀ ਮਾਂ ਦੇ ਪੇਟੋਂ ਜੰਮੇ ਬੱਚੇ ਇੱਕ ਗੋਰਾ ਅਤੇ ਇੱਕ ਕਾਲਾ ਇਹ ਕਿਉਂ ਹੁੰਦਾ ਹੈ।
? ਅੱਜ ਕੱਲ੍ਹ ਨਰਮੇਂ ਦੇ ਖੇਤਾਂ ਤੇ ਪੈ ਰਹੀ ਸੁੰਡੀ ਮਰ ਨਹੀਂ ਰਹੀ। ਕੀ ਇਹ ਕੁਰਦਤੀ ਕਰੋਪੀ ਹੈ ਜਾਂ ਵਿਗਿਆਨਕ ਢੰਗਾਂ ਨਾਲ ਤਿਆਰ ਕੀਤੇ ਬੀਜ ਅਤੇ ਦਵਾਈਆਂ ਵਿੱਚ ਕਿਸੇ ਖਾਸ ਤੱਤ ਦੀ ਕਮੀ।
? ਆਮ ਤੌਰ `ਤੇ ਦੇਖਿਆ ਜਾਂਦਾ ਹੈ ਕਿ ਇੱਕ ਕਾਫ਼ੀ ਉੱਚਾ ਉੱਡਿਆ ਜਾਂਦਾ ਜਹਾਜ਼ ਆਪਣੇ ਪਿੱਛੇ ਧੂੰਏਂ ਦੀ ਲੀਹ ਛੱਡਦਾ ਜਾਂਦਾ ਹੈ। ਅਜਿਹਾ ਕਿਉਂ ਹੁੰਦਾ ਹੈ।
-ਬੂਟਾ ਸਿੰਘ ਸਪੁੱਤਰ ਭੂਰਾ ਸਿੰਘ,
ਵੀ. ਪੀ. ਓ. ਸੂਰਤੀਆ, ਤਹਿ ਤੇ ਜ਼ਿਲ੍ਹਾ ਸਿਰਸਾ (ਹਰਿਆਣਾ)
– ਬਹੁਤ ਸਾਰੇ ਵਿਅਕਤੀਆਂ ਨੂੰ ਕੁਝ ਪਦਾਰਥਾਂ ਤੋਂ ਐਲਰਜੀ ਹੁੰਦੀ ਹੈ। ਇਸ ਲਈ ਬੁੱਲ੍ਹ ਸੁੱਜਣ ਦਾ ਕਾਰਨ ਵੀ ਕਿਸੇ ਜੀਵ ਦਾ ਰਸ, ਪਿਸ਼ਾਬ ਜਾਂ ਕੰਡਾ ਆਦਿ ਹੋ ਸਕਦਾ ਹੈ ਜਿਸ ਦੀ ਰਸਾਇਣਿਕ ਕਿਰਿਆ ਵਜੋਂ ਬੁੱਲ੍ਹ ਆਦਿ ਸੁੱਜ ਜਾਂਦੇ ਹਨ।
– ਮਾਂ-ਪਿਓ ਦੇ ਸਾਰੇ ਗੁਣ ਬੱਚਿਆਂ ਵਿੱਚ ਆਉਂਦੇ ਹਨ। ਪਰ ਇਹਨਾਂ ਵਿੱਚੋਂ ਬਹੁਤ ਸਾਰੇ ਗੁਣ ਸੁਸਤ ਹੋ ਕੇ ਪਏ ਰਹਿੰਦੇ ਹਨ ਅਤੇ ਕੁਝ ਗੁਣ ਚੁਸਤ ਹੋ ਕੇ ਪ੍ਰਗਟ ਹੋ ਜਾਂਦੇ ਹਨ। ਗੋਰੇ ਰੰਗ ਵਾਲਿਆਂ ਦੇ ਕਿਸੇ ਨਾ ਕਿਸੇ ਪੀੜੀ ਵਿੱਚ ਕੋਈ ਨਾ ਕੋਈ ਗੋਰੇ ਰੰਗ ਵਾਲਾ ਹੁੰਦਾ ਹੈ। ਇਸ ਲਈ ਉਸ ਵਿੱਚ ਉਸਦਾ ਗੁਣ ਪ੍ਰਗਟ ਹੋਇਆ ਹੁੰਦਾ ਹੈ। ਅਜਿਹਾ ਹੀ ਕਾਲੇ ਰੰਗ ਵਾਲਿਆਂ ਦੇ ਮਾਮਲੇ ਵਿੱਚ ਹੁੰਦਾ ਹੈ।
– ਵਾਰ-ਵਾਰ ਵਰਤੋਂ ਵਿੱਚ ਲਿਆਂਦੀਆਂ ਜਾ ਰਹੀਆਂ ਕੀੜੇ ਮਾਰ ਦਵਾਈਆਂ ਦਾ ਅਸਰ ਕੀੜਿਆਂ ਉੱਪਰ ਵੀ ਹੁੰਦਾ ਹੈ। ਡਾਰਬਿਨ ਦੇ ਸਿਧਾਂਤ ਅਨੁਸਾਰ ਹਰੇਕ ਜੀਵ-ਜੰਤੂ ਆਪਣੇ ਆਲੇ-ਦੁਆਲੇ ਨਾਲ ਸੰਘਰਸ਼ ਕਰਦਾ ਹੋਇਆ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਕੁਝ ਨਵੇਂ ਗੁਣ ਪੈਦਾ ਕਰ ਲੈਂਦਾ ਹੈ। ਨਰਮੇਂ ਦੀ ਸੁੰਡੀ ਵੀ ਅਜਿਹੇ ਸੰਘਰਸ਼ਾਂ ਵਿੱਚੋਂ ਲੰਘਦੀ ਹੋਈ ਆਪਣੇ ਆਪ ਨੂੰ ਇਨ੍ਹਾਂ ਦਵਾਈਆਂ ਤੋਂ ਅਸਰ-ਮੁਕਤ ਕਰ ਗਈ ਹੈ।
– ਇਹ ਜਹਾਜ਼ ਦੁਆਰਾ ਛੱਡੇ ਗਏ ਧੂੰਏਂ ਦੇ ਕਣ ਹੀ ਹੁੰਦੇ ਹਨ ਜਿਹੜੇ ਹੌਲੀ-ਹੌਲੀ ਖਿੰਡ-ਪੁੰਡ ਜਾਂਦੇ ਹਨ।