ਮੇਘ ਰਾਜ ਮਿੱਤਰ
? ਆਦਮੀ ਕੋਮਾ ਵਿੱਚ ਕਿਵੇਂ ਪਹੁੰਚ ਜਾਂਦਾ ਹੈ।
? ਕੀ ਕੰਪਿਊਟਰ ਦੀ ਸਕਰੀਨ ਅੱਖਾਂ ਤੇ ਪ੍ਰਭਾਵ ਪਾਉਂਦੀ ਹੈ।
? ਟੈਲੀਵਿਜ਼ਨ ਜ਼ਿਆਦਾ ਚਿਰ ਚੱਲਣ ਤੋਂ ਬਾਅਦ ਬੰਦ ਕਰਨ ਤੇ ਉਸਦੀ ਸਕਰੀਨ ਤੇ ਹੱਥ ਲਾਇਆਂ ਵਾਲ ਕਿਉਂ ਖੜ੍ਹੇ ਹੋ ਜਾਂਦੇ ਹਨ ਅਤੇ ਕਰ-ਕਰ ਦੀ ਆਵਾਜ਼ ਕਿਉਂ ਆਉਂਦੀ ਹੈ।
-ਜਸਪ੍ਰੀਤ ਸਿੰਘ ਬੰਡਾਲਾ (ਅੰਮ੍ਰਿਤਸਰ)
– 10:10 ਮਿੰਟ ਉਹ ਸਮਾਂ ਹੁੰਦਾ ਹੈ ਜਦੋਂ ਘੜੀ ਦੀਆਂ ਸੂਈਆਂ ਬਿਲਕੁਲ ਇੱਕ ਦੂਜੇ ਦੇ ਨੱਬੇ ਡਿਗਰੀ ਤੇ ਨਜ਼ਰ ਆਉਂਦੀਆਂ ਹਨ। ਉਂਜ ਵੀ ਬੈਠੇ ਜਾਂ ਖੜ੍ਹੇ ਵਿਅਕਤੀਆਂ ਲਈ ਇਹ ਇੱਕੋ ਸੇਧ ਵਿੱਚ ਨਜ਼ਰ ਆਉਂਦੀਆਂ ਹਨ। ਇਸ ਲਈ ਘੜੀਆਂ, ਟਾਈਮ-ਪੀਸਾਂ ਅਤੇ ਕਲਾਕਾਂ ਦੀ ਇਸ਼ਤਿਹਾਰਬਾਜ਼ੀ ਕਰਨ ਵਾਲੀਆਂ ਕੰਪਨੀਆਂ ਨੇ ਘੜੀਆਂ ਦੀ ਇਸੇ ਹੀ ਪੁਜੀਸ਼ਨ ਨੂੰ ਇਸ਼ਤਿਹਾਰਬਾਜ਼ੀ ਦੀ ਸੁੰਦਰਤਾ ਭਰੇ ਢੰਗ ਨਾਲ ਪੇਸ਼ ਕਰਨ ਲਈ ਇੱਕ ਪਰੰਪਰਾ ਬਣਾ ਲਈ।
– ਕਿਸੇ ਕਾਰਨ ਮਨੁੱਖੀ ਦਿਮਾਗ ਦੇ ਕੰਮ ਛੱਡ ਜਾਣ ਦੀ ਹਾਲਤ ਨੂੰ ਕੋਮਾ ਕਿਹਾ ਜਾਂਦਾ ਹੈ। ਡਾਕਟਰਾਂ ਨੇ ਆਪਣੇ ਵਿਕਸਿਤ ਔਜ਼ਾਰਾਂ ਰਾਹੀਂ ਮਨੁੱਖ ਦੀ ਸਾਹ ਕਿਰਿਆ ਅਤੇ ਖੂਨ-ਸੰਚਾਰ ਪ੍ਰਣਾਲੀ ਨੂੰ ਅਜਿਹੀ ਹਾਲਤ ਵਿੱਚ ਵੀ ਚਾਲੂ ਰੱਖਣ ਦੇ ਢੰਗ ਵਿਕਸਿਤ ਕਰ ਲਏ ਹਨ। ਇਸ ਲਈ ਦਿਮਾਗ ਦੇ ਕੰਮ ਛੱਡ ਦੇਣ ਦੀ ਹਾਲਤ ਵਿੱਚ ਵੀ ਡਾਕਟਰ ਮਰੀਜ਼ ਦੇ ਫੇਫੜਿਆਂ ਅਤੇ ਦਿਲ ਨੂੰ ਚਾਲੂ ਰੱਖ ਕੇ ਉਸ ਵਿਅਕਤੀ ਦੀ ਉਮਰ ਨੂੰ ਕੁਝ ਦਿਨਾਂ ਲਈ ਵਧਾ ਦਿੰਦੇ ਹਨ। ਕਈ ਵਾਰੀ ਇਸ ਸਮੇਂ ਦੌਰਾਨ ਰੋਗ ਉੱਪਰ ਪੂਰੀ ਤਰ੍ਹਾਂ ਕਾਬੂ ਪਾ ਲਿਆ ਜਾਂਦਾ ਹੈ ਤੇ ਵਿਅਕਤੀ ਸਦਾ ਲਈ ਬਚ ਜਾਂਦਾ ਹੈ।
– ਜੀ ਨਹੀਂ, ਕੰਪਿਊਟਰ ਦੀ ਸਕਰੀਨ ਦਾ ਅੱਖਾਂ ਉੱਪਰ ਕੋਈ ਵੀ ਨੁਕਸਾਨਦਾਇਕ ਪ੍ਰਭਾਵ ਨਹੀਂ ਪੈਂਦਾ।
– ਟੈਲੀਵਿਜ਼ਨ ਦਾ ਸ਼ੀਸ਼ਾ ਕੁਚਾਲਕ ਹੁੰਦਾ ਹੈ ਪਰ ਬਿਜਲੀ ਪ੍ਰੇਰਨ ਰਾਹੀਂ ਉਸ ਉੱਤੇ ਥੋੜ੍ਹਾ ਬਹੁਤ ਆਵੇਸ਼ ਆ ਜਾਂਦਾ ਹੈ ਜਿਸ ਕਾਰਨ ਇਹ ਵਾਲਾਂ ਨੂੰ ਆਪਣੇ ਵੱਲ ਖਿਚਦਾ ਹੈ ਤੇ ਇਸ ਸਪਾਰਕਲਿੰਗ ਨਾਲ ਆਵਾਜ਼ ਵੀ ਪੈਦਾ ਹੁੰਦੀ ਹੈ।