? ਏਡਜ਼ ਦੀ ਸ਼ੁਰੂਆਤ ਕਿੱਥੋਂ, ਕਦੋਂ ਤੇ ਕਿਵੇਂ ਹੋਈ। ਵਿਆਖਿਆ ਕਰੋ।

 

? ਕੁੜੀਆਂ ਵਿੱਚ ਮੁੰਡਿਆਂ ਮੁਕਾਬਲੇ ਜ਼ਿਆਦਾ ਸਹਿਣ-ਸ਼ਕਤੀ ਅਤੇ ਗਰਮੀ ਹੁੰਦੀ ਹੈ ? ਕੀ ਇਹ ਸੱਚ ਹੈ, ਜੇ ਹੈ ਤਾਂ ਕਿਵੇਂ।
? ਦੋਵਾਂ ਕੁੜੀ-ਮੁੰਡੇ ਨੂੰ ਜੇਕਰ ਏਡਜ਼ ਨਹੀਂ ਹੋਈ ਤਾਂ ਕੁੜੀ ਦੇ ਮੂੰਹ ਵਿੱਚ ਛਾਲੇ ਹੋਏ ਹਨ ਤਾਂ ਉਹਨਾਂ ਦੋਵਾਂ ਦੇ ਚੁੰਮਣ ਕਰਨ ਨਾਲ ਉਹਨਾਂ ਨੂੰ ਏਡਜ਼ ਹੋ ਸਕਦੀ ਹੈ।
-ਗੁਰਜੀਤ ਸਿੰਘ ਅਟਾਰੀ, ਕਲਾਸ ਦਸਵੀਂ
– ਏਡਜ਼ ਦੀ ਬਿਮਾਰੀ ਦਾ ਪਹਿਲਾ ਮਰੀਜ਼ 1978 ਵਿੱਚ ਅਮਰੀਕਾ ਵਿੱਚੋਂ ਮਿਲਿਆ ਸੀ। ਅਮਰੀਕਾ ਦੇ ਸਿਹਤ ਵਿਭਾਗ ਨੇ 1982 ਵਿੱਚ ਇੱਕ ਰਿਪੋਰਟ ਛਾਪੀ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਇਸ ਬਿਮਾਰੀ ਨਾਲ ਲਗਭਗ 100 ਵਿਅਕਤੀ ਮਰ ਚੁੱਕੇ ਹਨ। 1985 ਵਿੱਚ ਇਸ ਬਿਮਾਰੀ ਬਾਰੇ ਕਿਹਾ ਗਿਆ ਕਿ ਇਸ ਬਿਮਾਰੀ ਦੇ ਵਾਇਰਸ ਬਾਂਦਰਾਂ ਵਿੱਚ ਵੀ ਮਿਲਦੇ ਹਨ। ਜਿਸ ਤੋਂ ਸਪਸ਼ਟ ਹੋਇਆ ਕਿ ਇਹ ਬਿਮਾਰੀ ਬਾਂਦਰਾਂ ਤੋਂ ਕਿਸੇ ਨਾ ਕਿਸੇ ਢੰਗ ਰਾਹੀਂ ਮਨੁੱਖਾਂ ਵਿੱਚ ਪ੍ਰਵੇਸ਼ ਹੋਈ ਹੈ।
– ਇਸ ਵਿੱਚ ਕੋਈ ਦੋ-ਰਾਵਾਂ ਨਹੀਂ ਹਨ ਕਿ ਕੁੜੀਆਂ ਮੁੰਡਿਆਂ ਨਾਲੋਂ ਵੱਧ ਸਹਿਣਸ਼ੀਲ ਹੁੰਦੀਆਂ ਹਨ। ਜੇ ਇਉਂ ਕਹਿ ਲਿਆ ਜਾਵੇ ਕਿ ਗਰੀਬ ਆਦਮੀ ਅਮੀਰ ਆਦਮੀਆਂ ਦੇ ਮੁਕਾਬਲੇ ਵੱਧ ਸਹਿਣਸ਼ੀਲ ਹੁੰਦੇ ਹਨ, ਇਹ ਗਲਤ ਨਹੀਂ ਹੋਵੇਗਾ। ਇਸ ਲਈ ਜਿਹੜੀਆਂ ਨਸਲਾਂ, ਕੌਮਾਂ ਜਾਂ ਜਾਤਾਂ ਦੱਬੀਆਂ-ਕੁਚਲੀਆਂ ਹੁੰਦੀਆਂ ਹਨ, ਉਹ ਵੱਧ ਸਹਿਣਸ਼ੀਲ ਹੋ ਹੀ ਜਾਂਦੀਆਂ ਹਨ। ਇਸਤਰੀ ਜਾਤ ਦਾ ਵੀ ਸਹਿਣਸ਼ੀਲ ਹੋਣਾ ਇਸੇ ਵਧੀਕੀ ਦਾ ਇੱਕ ਪ੍ਰਤੀਕ ਹੈ। ਮੇਰਾ ਖਿਆਲ ਹੈ ਕੁੜੀਆਂ ਵਿੱਚ ਗਰਮੀ ਵੱਧ ਨਹੀਂ ਹੁੰਦੀ।
– ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ।

Back To Top