? ਖੁਰਕ ਆਦਮੀ ਨੂੰ ਕਿਉਂ ਹੁੰਦੀ ਹੈ।

ਮੇਘ ਰਾਜ ਮਿੱਤਰ

? ਆਦਮੀ ਰਾਤ ਨੂੰ ਉੱਠ ਕੇ ਕਿਉਂ ਬੁੜਬੁੜਾਉਂਦਾ ਹੈ।
? ਸੂਰਜ ਕਿਸ ਤਰ੍ਹਾਂ ਬਣਿਆ। ਵਿਆਖਿਆ ਕਰੋ।
? ਸਮੁੰਦਰ ਦੇ ਪਾਣੀ ਤੋਂ ਬਿਜਲੀ ਕਿਉਂ ਨਹੀਂ ਪੈਦਾ ਕੀਤੀ ਜਾ ਸਕਦੀ।
? ਚੰਦਰਮਾ ਤੇ ਹਵਾ ਕਿਉਂ ਨਹੀਂ ਹੈ। ਵਿਆਖਿਆ ਕਰੋ।
? ਕਿਸੇ ਦੀ ਅੱਖ ਕਿਉਂ ਫਰਕਦੀ ਹੈ।
-ਅੰਮ੍ਰਿਤਪਾਲ ਸਿੰਘ ਠੱਠੀਆਂ,
ਕਲਾਸ +2 ਜ਼ਿਲ੍ਹਾ, ਅੰਮ੍ਰਿਤਸਰ
– ਖੁਰਕ ਬਾਹਰੀ ਪਦਾਰਥਾਂ ਜਾਂ ਜੀਵਾਂ ਤੋਂ ਚਮੜੀ ਨੂੰ ਹੋਣ ਵਾਲੀ ਐਲਰਜੀ ਦਾ ਨਾਂ ਹੈ।
– ਜਿਵੇਂ ਪਹਿਲਾਂ ਹੀ ਦੱਸਿਆ ਗਿਆ ਹੈ ਕਿ ਮਨੁੱਖੀ ਮਨ ਕਲਪਨਾਵਾਂ ਕਰਦਾ ਹੀ ਰਹਿੰਦਾ ਹੈ। ਕਈ ਵਾਰ ਕੁਝ ਹਰਕਤਾਂ ਵੀ ਇਹਨਾਂ ਕਲਪਨਾਵਾਂ ਰਾਹੀਂ ਹੋ ਜਾਂਦੀਆਂ ਹਨ।
– ਜਦੋਂ ਕਿਸੇ ਸਥਾਨ ਤੇ ਹਾਈਡੋ੍ਰਜਨ ਗੈਸ ਦੇ ਅਣੂਆਂ ਦਾ ਬੱਦਲ ਸੰਘਣਾ ਹੋਣਾ ਸ਼ੁਰੂ ਹੋ ਜਾਂਦਾ ਹੈ, ਇਹ ਬੱਦਲ ਗੁਰੂਤਾ ਕਾਰਨ ਸੁੰਘੜਨਾ ਸ਼ੁਰੂ ਕਰ ਦਿੰਦੇ ਹਨ। ਇਹਨਾਂ ਵਿੱਚ ਅਣੂਆਂ ਦੀਆਂ ਆਪਸੀ ਟੱਕਰਾਂ ਵਧ ਜਾਂਦੀਆਂ ਹਨ ਜਿਸ ਕਾਰਨ ਇਹ ਗਰਮੀ ਪੈਦਾ ਪੈਦਾ ਹੋ ਜਾਂਦੀ ਹੈ ਅਤੇ ਇਹਨਾਂ ਦਾ ਤਾਪਮਾਨ ਵਧਣਾ ਸ਼ੁਰੂ ਹੋ ਜਾਂਦਾ ਹੈ ਤੇ ਇੱਕ ਕਰੋੜ ਡਿਗਰੀ ਸੈਲਸੀਅਸ ਤੇ ਪੁੱਜ ਜਾਂਦਾ ਹੈ, ਤਾਂ ਇਸ ਤਾਪਮਾਨ ਤੇ ਜਾ ਕੇ ਇਸ ਵਿੱਚ ਨਿਊਕਲੀ ਸੰਜੋਯਨ ਦੀ ਨਿਊਕਲੀ ਕਿਰਿਆ ਸ਼ੁਰੂ ਹੋ ਜਾਂਦੀ ਹੈ। ਜਾਣੀਕਿ ਹਾਈਡੋ੍ਰਜਨ ਦੇ ਪ੍ਰਮਾਣੂ ਹੀਲੀਅਮ ਦੇ ਪ੍ਰਮਾਣੂਆਂ ਵਿੱਚ ਬਦਲਣਾ ਸ਼ੁਰੂ ਹੋ ਜਾਂਦੇ ਹਨ। ਇਹ ਹਾਈਡੋ੍ਰਜਨ ਬੰਬ ਵਾਲੀ ਕਿਰਿਆ ਹੀ ਹੁੰਦਾ ਹੈ। ਇਸ ਸਟੇਜ ਤੇ ਇਹ ਪਰੋਟੋਸਟਾਰ ਦਗਣਾ ਸ਼ੁਰੂ ਕਰ ਦਿੰਦੇ ਹਨ। ਇਹ ਬਲ ਨਿਊਕਲੀ ਸੰਜੋਯਨ ਹੁੰਦਾ ਹੈ ਜਿਸ ਕਾਰਨ ਇਹ ਫਟਦਾ ਹੈ ਤੇ ਬਾਹਰ ਨੂੰ ਭੱਜਣ ਦਾ ਯਤਨ ਕਰਦਾ ਹੈ। ਦੂਜਾ ਬਲ ਗੁਰੂਤਾ ਆਕਰਸ਼ਣ ਦਾ ਹੁੰਦਾ ਹੈ ਜਿਸ ਕਾਰਨ ਇਹ ਸੁੰਘੜਦਾ ਰਹਿੰਦਾ ਹੈ। ਇਸ ਤਰ੍ਹਾਂ ਇਕ ਸੰਤੁਲਨ ਕਾਇਮ ਹੋ ਜਾਂਦਾ ਹੈ। ਇਸ ਢੰਗ ਨਾਲ ਸਾਡੇ ਸੂਰਜ ਨੇ 500 ਕਰੋੜ ਵਰ੍ਹੇ ਪਹਿਲਾਂ ਦਗਣਾ ਸ਼ੁਰੂ ਕੀਤਾ ਸੀ ਤੇ ਹੋਰ 500 ਕਰੋੜ ਵਰ੍ਹੇ ਦਗਦਾ ਰਹੇਗਾ।
– ਸਮੁੰਦਰ ਦੇ ਪਾਣੀ ਦੀ ਸਥਿਤੀ ਅਜਿਹੀ ਨਹੀਂ ਹੁੰਦੀ ਕਿ ਇਸ ਨੂੰ ਉੱਚੀ ਥਾਂ ਤੋਂ ਨੀਵੀਂ ਥਾਂ ਤੇ ਡੇਗਿਆ ਜਾ ਸਕੇ। ਇਸ ਲਈ ਇਸ ਪਾਣੀ ਤੋਂ ਬਿਜਲੀ ਇਕੱਠੀ ਨਹੀਂ ਕੀਤੀ ਜਾ ਸਕਦੀ। ਭਾਵੇਂ ਪਾਣੀ ਦਾ ਰਸਾਇਣਿਕ ਨਿਖੇੜ ਕਰਕੇ ਬਿਜਲੀ ਤਾਂ ਪੈਦਾ ਕੀਤੀ ਜਾ ਸਕਦੀ ਹੈ ਪਰ ਇਸ ਤੇ ਆਉਣ ਵਾਲਾ ਖਰਚਾ ਪੈਦਾ ਕੀਤੀ ਗਈ ਬਿਜਲੀ ਦੀ ਆਮਦਨ ਤੋਂ ਕਿਤੇ ਵਧੇਰੇ ਹੋਵੇਗਾ। ਇਸ ਲਈ ਸਮੁੰਦਰੀ ਪਾਣੀ ਤੋਂ ਬਿਜਲੀ ਪੈਦਾ ਕਰਨਾ ਲਾਹੇਵੰਦ ਨਹੀਂ ਹੈ।
– ਕਿਸੇ ਸਮੇਂ ਚੰਦਰਮਾ ਧਰਤੀ ਦਾ ਹੀ ਇੱਕ ਅੰਗ ਸੀ। ਇਸ ਲਈ ਇਹ ਉਹਨਾਂ ਹੀ ਪਦਾਰਥਾਂ ਦਾ ਬਣਿਆ ਹੋਇਆ ਹੈ ਜੋ ਧਰਤੀ ਤੇ ਉਪਲਬਧ ਹਨ। ਜੇ ਧਰਤੀ ਤੇ ਕਿਸੇ ਸਮੇਂ ਆਕਸੀਜਨ ਗੈਸ ਪੈਦਾ ਹੋਈ ਤਾਂ ਇਹ ਚੰਦਰਮਾ ਤੇ ਵੀ ਜ਼ਰੂਰ ਪੈਦਾ ਹੋਈ ਹੋਵੇਗੀ। ਚੰਦਰਮਾ ਦਾ ਭਾਰ ਧਰਤੀ ਤੋਂ ਘੱਟ ਹੋਣ ਕਰਕੇ ਉਸਦੀ ਖਿੱਚ ਸ਼ਕਤੀ ਧਰਤੀ ਤੋਂ ਛੇ ਗੁਣਾਂ ਘੱਟ ਹੈ। ਵੱਧ ਭਾਰ ਹੋਣ ਕਾਰਨ ਧਰਤੀ ਨੇ ਆਪਣੀਆਂ ਪੈਦਾ ਹੋਈਆਂ ਗੈਸਾਂ ਨੂੰ ਆਪਣੇ ਵਾਯੂਮੰਡਲ ਵਿੱਚ ਹੀ ਖਿੱਚ ਲਿਆ। ਘੱਟ ਭਾਰ ਹੋਣ ਕਾਰਨ ਚੰਦਰਮਾ ਇਨ੍ਹਾਂ ਗੈਸਾਂ ਨੂੰ ਸੰਭਾਲ ਨਾ ਸਕਿਆ। ਉਹ ਬ੍ਰਹਿਮੰਡ ਵਿੱਚ ਖਿਲਰ ਗਈਆਂ।
– ਇਹ ਅਜਿਹੀ ਦਿਮਾਗੀ ਨਸ ਦਾ ਨੁਕਸ ਹੁੰਦਾ ਹੈ ਜਿਹੜੀ ਅਸਥਾਈ ਤੌਰ `ਤੇ ਅੱਖ ਦੀਆਂ ਪਲਕਾਂ ਨੂੰ ਕੰਟਰੋਲ ਵਿੱਚ ਰੱਖਣ ਦਾ ਕੰਮ ਛੱਡ ਜਾਂਦੀ ਹੈ।

Back To Top