? ਜਦੋਂ ਕਿਸੇ ਵਿਅਕਤੀ ਦੇ ਸਰੀਰ ਤੇ ਸੱਟ ਵਜਦੀ ਹੈ ਤਾਂ ਕਿਸ ਕਾਰਨ ਦਰਦ ਮਹਿਸੂਸ ਹੁੰਦਾ ਹੈ।

ਮੇਘ ਰਾਜ ਮਿੱਤਰ

? ਉਹ ਪੰਛੀ ਦਾ ਨਾਂ ਦੱਸੋ ਜਿਹੜੇ ਥਣਧਾਰੀ ਹੁੰਦੇ ਹਨ ਜੇਕਰ ਥਣਧਾਰੀ ਪੰਛੀ ਹੁੰਦੇ ਹਨ ਤਾਂ ਉਹ ਕਿਹੜੇ ਖੇਤਰ ਵਿੱਚ ਰਹਿੰਦੇ ਹਨ।
-ਮਨਜੀਤ ਸਿੰਘ ਗਾਗੋਵਾਲੀਆ, ਕਲਾਸ 10ਵੀਂ (ਮਾਨਸਾ)
– ਸਰੀਰ ਦੇ ਕਿਸੇ ਥਾਂ ਤੇ ਸੱਟ ਵੱਜਣ ਦਾ ਮਤਲਬ ਉਸ ਥਾਂ ਦੇ ਅੰਦਰੂਨੀ ਜਾਂ ਬਾਹਰੀ ਭਾਗ ਵਿੱਚ ਕੁਝ ਸੈੱਲਾਂ ਦਾ ਜ਼ਖ਼ਮੀ ਜਾਂ ਨਸ਼ਟ ਹੋ ਜਾਣਾ। ਸੋ, ਜਿੰਨਾ ਚਿਰ ਸਰੀਰ ਇਨ੍ਹਾਂ ਸੈੱਲਾਂ ਦੀ ਮੁਰੰਮਤ ਨਹੀਂ ਕਰ ਲੈਂਦਾ ਉਨ੍ਹਾਂ ਚਿਰ ਇਨ੍ਹਾਂ ਵਿੱਚ ਦੁੱਖ ਜਾਂ ਤਕਲੀਫ ਹੁੰਦੀ ਰਹਿੰਦੀ ਹੈ।
– ਚਾਮਚੜਿੱਕਾਂ ਆਮ ਤੌਰ `ਤੇ ਥਣਧਾਰੀ ਹੁੰਦੀਆਂ ਹਨ। ਇਹ ਆਮ ਤੌਰ `ਤੇ ਹਨੇਰੀਆਂ ਥਾਵਾਂ ਤੇ ਰਹਿੰਦੀਆਂ ਹਨ।
***
? ਵਿਗਿਆਨ ਦਾ ਨਿਯਮ ਹੈ ਕਿ ਬੋਰਾਨ ਅਤੇ ਕੈਡਮੀਅਨ ਦੀਆਂ ਛੜਾਂ ਨਾਲ ਨਿਊਟ੍ਰਾਨਾਂ ਨੂੰ ਸੋਖਿਆ ਜਾ ਸਕਦਾ ਹੈ। ਕੀ ਪਰਮਾਣੂ ਬੰਬ ਤੋਂ ਬਚਣ ਲਈ ਨਹੀਂ ਇਹ ਉਪਾਅ ਕੀਤਾ ਜਾ ਸਕਦਾ।
? ਤੁਹਾਡੀ ਇੱਕ ਕਿਤਾਬ ‘‘ਦਿਮਾਗੀ ਵਿਕਾਸ ਕਿਵੇਂ ਕਰੀਏ’’ ਵਿੱਚ ਮਾਲੀ ਦੇ ਲੜਕੇ ਵਾਲੇ ਸਵਾਲ ਦਾ ਜਵਾਬ ਤੁਸਾਂ ਇਸ ਸਾਲ ਮਾਰਚ ਤੱਕ ਦੇਣ ਲਈ ਕਿਹਾ ਸੀ। ਕਿਰਪਾ ਕਰਕੇ ਉਸ ਦਾ ਉੱਤਰ ਦੱਸਣਾ। ਠੀਕ ਉੱਤਰ ਦੇਣ ਵਾਲੇ ਪਾਠਕ ਦਾ ਨਾਮ ਦੱਸਣ ਦੀ ਵੀ ਖੇਚਲ ਕਰਨੀ।
-ਵੀਰਦਵਿੰਦਰ ਥਿੰਦ (ਰਿੰਕੂ)
ਪਿੰਡ ਹਾਕਮਵਾਲਾ, ਡਾਕ. ਬੋਹਾ, ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ (ਪੰਜਾਬ)
– ਪ੍ਰਮਾਣੂ ਬੰਬ ਦੇ ਵਿਸਫੋਟ ਸਮੇਂ ਬੋਰਾਨ ਤੇ ਕੈਡਮੀਅਨ ਦੀਆਂ ਛੜਾਂ ਕੋਈ ਬਚਾਅ ਨਹੀਂ ਕਰ ਸਕਦੀਆਂ ਕਿਉਂਕਿ ਇਹ ਛੜਾਂ ਤਾਂ ਯੁਰੇਨੀਅਮ ਦੀਆਂ ਛੜਾਂ ਨੂੰ ਇੱਕ-ਦੂਜੀ ਤੋਂ ਅਲੱਗ ਕਰਨ ਲਈ ਉਹਨਾਂ ਦੇ ਵਿਚਕਾਰ ਰੱਖੀਆਂ ਜਾਂਦੀਆਂ ਹਨ।
– ਅਸਲ ਵਿੱਚ ਇਸ ਸਵਾਲ ਦਾ ਕੋਈ ਵੀ ਸੰਤੁਸ਼ਟੀਪੁੂਰਨ ਜੁਆਬ ਸਾਡੇ ਕੋਲ ਪੁੱਜਿਆ ਹੀ ਨਹੀਂ।

Back To Top