? ਸਾਡੀ ਸੱਜੀ ਅਤੇ ਖੱਬੀ ਅੱਖ ਕਿਉਂ ਫਰਕਦੀ ਹੈ। ਜ਼ਿਆਦਾਤਰ ਔਰਤਾਂ ਦਾ ਵਿਚਾਰ ਹੁੰਦਾ ਹੈ ਕਿ ਸੱਜੀ ਅੱਖ ਫਰਕਣੀ ਮਾੜੀ ਤੇ ਜਦ ਕਿ ਖੱਬੀ ਅੱਖ ਫਰਕਣੀ ਚੰਗੀ ਸਮਝੀ ਜਾਂਦੀ ਹੈ ਇਸ ਪਿੱਛੇ ਕੀ ਵਿਗਿਆਨਕ ਕਾਰਨ ਹੈ।

ਮੇਘ ਰਾਜ ਮਿੱਤਰ

– ਮਨਿੰਦਰ ਕੌਰ ਜ਼ੀਰਾ, ਜ਼ਿਲ੍ਹਾ ਫ਼ਿਰੋਜ਼ਪੁਰ
– ਸਾਡੀਆਂ ਅੱਖਾਂ ਦਾ ਫਰਕਣ ਦਾ ਕਾਰਨ ਅੱਖ ਵਿੱਚ ਜਾਂ ਦਿਮਾਗ ਵਿੱਚ ਕੋਈ ਮਾਮੂਲੀ ਨੁਕਸ ਹੋ ਸਕਦਾ ਹੈ, ਕਈ ਵਾਰ ਅੱਖ ਆਪਣੇ ਵਿੱਚ ਪਈ ਹੋਈ ਕਿਸੇ ਛੋਟੀ-ਮੋਟੀ ਰੁਕਾਵਟ ਨੂੰ ਦੂਰ ਕਰਨ ਲਈ ਅਜਿਹਾ ਕਰਦੀ ਹੈ ਅਤੇ ਕਈ ਵਾਰੀ ਅੱਖ ਤੇ ਦਿਮਾਗ ਦੇ ਤਾਲ-ਮੇਲ ਵਿੱਚ ਕੋਈ ਰੁਕਾਵਟ ਖੜ੍ਹੀ ਹੋ ਜਾਂਦੀ ਹੈ।
***
? ਨਵੰਬਰ-ਦਸੰਬਰ 2002 ਦੇ ‘ਵਿਗਿਆਨ ਜੋਤ’ `ਚ ਸਫ਼ਾ 5 `ਤੇ ਇੱਕ ਖ਼ਬਰ ਪੜ੍ਹੀ ਕਿ ਬਿਨਾਂ ਨਰ ਦੇ ਮੇਲ ਤੋਂ ਸ਼ਾਰਕ ਦੇ ਬੱਚੇ ਜਨਮੇ। ਬਗੈਰ ਨਰ ਦੇ ਮੇਲ ਨਾਲ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਕੀ ਦੂਜੇ ਜੀਵਾਂ `ਚ ਵੀ ਇਸ ਤਰ੍ਹਾਂ ਦੀ ਸੰਭਾਵਨਾ ਹੁੰਦੀ ਹੈ।
– ਸੁਖਮੰਦਰ ਸਿੰਘ ਤੂਰ
ਪਿੰਡ ਤੇ ਡਾਕ: ਖੋਸਾਪਾਂਡੋ (ਮੋਗਾ)
– ਜੀਵਾਂ ਵਿੱਚ ਸੰਤਾਨ ਪੈਦਾ ਕਰਨ ਦੇ ਬਹੁਤ ਸਾਰੇ ਢੰਗ ਹਨ, ਕਈਆਂ ਵਿੱਚ ਨਰ ਅਤੇ ਮਾਦਾ ਅਲੱਗ-ਅਲੱਗ ਹੁੰਦਾ ਹੈ ਜਿਵੇਂ ਮਨੁੱਖ ਜਾਤੀ ਵਿੱਚ ਨਰ ਅਤੇ ਮਾਦਾ ਦੋ ਅਲੱਗ-ਅਲੱਗ ਹੁੰਦੇ ਹਨ, ਪਰ ਗੰਡ ਗਡੋਇਆਂ ਵਿੱਚ ਨਰ ਅਤੇ ਮਾਦਾ ਭਾਗ ਇੱਕੋ ਵਿੱਚ ਹੀ ਹੁੰਦੇ ਹਨ। ਦੋ ਗੰਡੋਏ ਆਪਸ ਵਿੱਚ ਜੁੜ ਜਾਂਦੇ ਹਨ। ਦੋਵੇਂ ਇੱਕ ਦੂਜੇ ਦਾ ਗਰਭ ਧਾਰਨ ਕਰ ਲੈਂਦੇ ਹਨ। ਕੁਝ ਜੀਵ ਅਜਿਹੇ ਹੁੰਦੇ ਹਨ ਜਿਹੜੇ ਵਿਚਾਲੋਂ ਵਧ ਕੇ ਟੁੱਟ ਜਾਂਦੇ ਹਨ ਅਤੇ ਦੋ ਵਿੱਚ ਬਦਲ ਜਾਂਦੇ ਹਨ, ਜਿਵੇਂ ਅਮੀਬਾ। ਅਮੀਬਾ ਆਪਣਾ ਵਾਧਾ ਇਸ ਢੰਗ ਨਾਲ ਕਰਦਾ ਹੈ, ਮਨੁੱਖੀ ਸਰੀਰ ਦੇ ਸੈੱਲ ਵੀ ਆਪਣਾ ਵਾਧਾ ਇਸੇ ਢੰਗ ਨਾਲ ਕਰਦੇ ਹਨ। ***

Back To Top