? ਸੱਪ ਉੱਤੇ ਕੰਜ਼ ਕਿਸ ਤਰ੍ਹਾਂ ਬਣਦੀ ਹੈ, ਕੀ ਕੰਜ਼ ਤੋਂ ਸੱਪ ਨੂੰ ਸਰੀਰਕ ਜਾਂ ਮਾਨਸਿਕ ਪ੍ਰੇਸ਼ਾਨੀਆਂ ਜਾਂ ਕੋਈ ਲਾਭ ਹੈ। ਜੇਕਰ ਹੈ ਤਾਂ ਕਿਹੜੇ-ਕਿਹੜੇ ਹਨ। ਵਿਸਥਾਰ ਨਾਲ ਦੱਸੋ।

ਮੇਘ ਰਾਜ ਮਿੱਤਰ

– ਗੁਰਦੀਪ ਸਿੰਘ
ੜ।ਫ।ੌ। ਮੁਕਾਰੋਂਪੁਰ, ਜ਼ਿਲ੍ਹਾ : ਫਤਹਿਗੜ੍ਹ ਸਾਹਿਬ
– ਸੱਪ ਜ਼ਮੀਨ ਤੇ ਸਰਕ ਕੇ ਚਲਦਾ ਹੈ, ਇਸ ਤਰ੍ਹਾਂ ਉਸ ਦੀ ਚਮੜੀ ਥੱਲੇ ਤੋਂ ਫਟ ਜਾਂਦੀ ਹੈ, ਇਸਨੂੰ ਬਦਲਣਾ ਸੱਪ ਦੀ ਲੋੜ ਹੁੰਦੀ ਹੈ। ਨਵੀਂ ਚਮੜੀ ਪੁਰਾਣੀ ਚਮੜੀ ਦੇ ਥੱਲੇ ਹੀ ਬਣਨਾ ਸ਼ੁਰੂ ਹੋ ਜਾਂਦੀ ਹੈ। ਇਸ ਤਰ੍ਹਾਂ ਜਦੋਂ ਇਹ ਤਿਆਰ ਹੋ ਜਾਂਦੀ ਹੈ ਤਾਂ ਸੱਪ ਦੇ ਸਰੀਰ `ਚੋਂ ਇੱਕ ਰਸ ਨਿੱਕਲਦਾ ਹੈ, ਜਿਹੜਾ ਦੋਹਾਂ ਚਮੜੀਆਂ ਦੇ ਵਿਚਕਾਰ ਆ ਜਾਂਦਾ ਹੈ ਤੇ ਇਹ ਤੇਲ ਦੀ ਤਰ੍ਹਾਂ ਚੀਕਣਾ ਹੁੰਦਾ ਹੈ। ਇਸ ਲਈ ਸੱਪ ਇਹਨਾਂ ਦਿਨਾਂ ਵਿੱਚ ਲੁੱਕ ਕੇ ਆਪਣੇ ਮੂੰਹ ਵਾਲੇ ਪਾਸੇ ਤੋਂ ਪੁਰਾਣੀ ਚਮੜੀ ਨੂੰ ਉਲਟਾ ਲੈਂਦਾ ਲੈਂਦਾ ਹੈ। ਇਸ ਤਰ੍ਹਾਂ ਇਹ ਇਸ ਵਿੱਚੋਂ ਪੂਰੀ ਤਰ੍ਹਾਂ ਨਿੱਕਲ ਜਾਂਦਾ ਹੈ।
***
? ਤੁਹਾਡੀ ਕਿਤਾਬ ਗਿਆਨ ਚੇਤਨਾ ਵਿੱਚ 120 ਸਫ਼ੇ ਉੱਤੇ ਵਿਚਾਰ ਹੈ ਵਿਗਿਆਨ ਧਰਮ ਤੋਂ ਰਹਿਤ ਲੰਗੜਾ ਹੈ। ਧਰਮ ਵਿਗਿਆਨ ਤੋਂ ਬਿਨਾਂ ਅੰਨ੍ਹਾਂ ਹੈ। ਇਸ ਵਿਚਾਰ ਦੀ ਸਹੀ ਵਿਆਖਿਆ ਕਰੋ। ਜਦੋਂ ਕੇ ਧਰਮ ਤੇ ਵਿਗਿਆਨ ਦੀ ਕਦੇ ਬਣੀ ਨਹੀਂ।
? ਜੁਗਨੂੰ ਰਾਤ ਨੂੰ ਲਾਈਟ ਕਿਵੇਂ ਕਰਦੇ ਹਨ।
? ਗੂੜ੍ਹੇ ਰੰਗ ਦਾ ਕੱਪੜਾ ਗਰਮੀ ਕਿਉਂ ਜ਼ਿਆਦਾ ਖਿਚਦਾ ਹੈ।
? ਕੀ ਸਾਡੇ ਦੇਸ਼ ਵਿੱਚ ਕਦੇ ਬਰਾਬਰਤਾ ਆਵੇਗੀ। ਜਿਹੜੇ ਭਰਾ ਇਨਕਲਾਬ ਦਾ ਸੁਫ਼ਨਾ ਦੇਖਦੇ ਹਨ ਕਦੇ ਪੂਰਾ ਹੋਵਾਗੇ।
-ਭਾਗਰੱਥੀਆ ‘ਕਮਲ’
ੜ।ਫ।ੌ। ਚੱਕ ਦੇਸ ਰਾਜ, ਜ਼ਿਲ੍ਹਾ : ਜਲੰਧਰ
– ਪੁਸਤਕ ਗਿਆਨ ਚੇਤਨਾ ਸ੍ਰੀ ਬਾਬੂ ਰਾਮ ਗੁਪਤਾ ਜੀ ਦੇ ਦੁਆਰਾ ਇਕੱਠੇ ਕੀਤੇ ਵੱਖ-ਵੱਖ ਵਿਦਵਾਨਾਂ ਦੀਆਂ ਕੁਟੇਸ਼ਨਾਂ ਦਾ ਸੰਗ੍ਰਹਿ ਹੈ, ਗੁਪਤਾ ਜੀ ਇੱਕ ਅਧਿਆਤਮਵਾਦੀ ਸਨ, ਪਰ ਅੰਧ-ਵਿਸ਼ਵਾਸ਼ ਵਿਰੋਧੀ ਸਨ। ਇਸ ਲਈ ਉਹਨਾਂ ਦੇ ਵਿਚਾਰਾਂ ਅਤੇ ਸਾਡੇ ਵਿਚਾਰਾਂ ਵਿੱਚ ਅੰਤਰ ਹੈ।
– ਧਰਤੀ ਤੇ ਰਹੀਆਂ ਜਾਨਵਰਾਂ ਦੀਆਂ ਲੱਖਾਂ ਕਿਸਮਾਂ ਵਿੱਚੋਂ, ਸਿਰਫ਼ ਜੁਗਨੂੰ ਹੀ ਅਜਿਹੇ ਨਹੀਂ ਹਨ, ਜਿਹੜੇ ਰੌਸ਼ਨੀ ਪੈਦਾ ਕਰਦੇ ਹਨ। ਮੱਛੀਆਂ ਤੇ ਹੋਰ ਜਾਨਵਰਾਂ ਦੀਆਂ ਅਜਿਹੀਆਂ ਸੈਂਕੜੇ ਕਿਸਮਾਂ ਹਨ, ਜਿਹੜੀਆਂ ਰੌਸ਼ਨੀ ਪੈਦਾ ਕਰਦੀਆਂ ਹਨ। ਜੁਗਨੂੰ ਅਜਿਹਾ ਆਪਣੇ ਸਾਥੀਆਂ ਨੂੰ ਨੇੜੇ ਸੱਦਣ ਲਈ ਕਰਦਾ ਹੈ, ਲੁਸੀਫਰੀਨ ਤੇ ਲੁਸੀਫਰੇਜ ਨਾਂ ਦੇ ਦੋ ਰਸਾਇਣਕ ਜਦੋਂ ਆਕਸੀਜਨ ਦੀ ਹਾਜਰੀ ਵਿੱਚ ਮਿਲਦੇ ਹਨ, ਤਾਂ ਰਸਾਇਣਕ ਕਿਰਿਆ ਪੈਦਾ ਹੁੰਦੀ ਹੈ, ਜਿਸ ਕਾਰਨ ਰੌਸ਼ਨੀ ਹੁੰਦੀ ਹੈ। ਜੁਗਨੂੰ ਵਿੱਚ ਵੀ ਇਹ ਦੋਵੇਂ ਰਸਾਇਣਕ ਪਦਾਰਥਾਂ ਹੁੰਦੇ ਹਨ, ਜਿੰਨ੍ਹਾਂ ਦੀ ਰਸਾਇਣਕ ਕ੍ਰਿਆ ਕਰਕੇ ਹੀ ਰੌਸ਼ਨੀ ਪੈਦਾ ਹੁੰਦੀ ਹੈ।
– ਗੂੜ੍ਹੇ ਰੰਗ ਤਾਪ ਸੋਕਦੇ ਹਨ ਅਤੇ ਹਲਕੇ ਰੰਗ ਤਾਪ ਛੱਡਦੇ ਹਨ। ਪ੍ਰਕਾਸ਼ ਸੱਤ ਰੰਗਾਂ ਦਾ ਬਣਿਆ ਹੁੰਦਾ ਹੈ। ਇਹ ਰੰਗ ਹੁੰਦੇ ਹਨ : ਬੈਂਗਣੀ, ਅਸਮਾਨੀ, ਨੀਲਾ, ਹਰਾ, ਪੀਲਾ, ਸੰਤਰੀ ਅਤੇ ਲਾਲ। ਚਿੱਟਾ ਰੰਗਾ ਸੱਤੇ ਰੰਗ ਮੋੜਦਾ ਹੈ। ਹਰਾ ਦਿਖਾਈ ਦੇਣ ਵਾਲਾ ਰੰਗ ਬਾਕੀ ਦੇ ਰੰਗਾਂ ਨੂੰ ਚੂਸਿਆ ਕਰਦਾ, ਸਿਰਫ਼ ਇੱਕੋ ਰੰਗ ਪ੍ਰੀਵਰਤਤ ਕਰਦਾ ਹੈ, ਇਸ ਲਈ ਹਲਕੇ ਰੰਗ ਗਰਮੀ ਨੂੰ ਪ੍ਰੀਵਰਤਤ ਕਰਦੇ ਹਨ ਅਤੇ ਗੂੜ੍ਹੇ ਰੰਗ ਤਾਪ ਨੂੰ ਸੋਕਦੇ ਹਨ। ਸਰਦੀਆਂ ਵਿੱਚ ਸਾਨੂੰ ਜ਼ਿਆਦਾ ਗਰਮੀ ਦੀ ਲੋੜ ਹੁੰਦੀ ਹੈ। ਇਸ ਲਈ ਅਸੀਂ ਜ਼ਿਆਦਾ ਗੂੜ੍ਹੇ ਰੰਗ ਦੇ ਕੱਪੜੇ ਪਹਿਨਦੇ ਹਾਂ। ਗਰਮੀਆਂ ਵਿੱਚ ਸਾਨੂੰ ਸਰੀਰ ਵਿੱਚ ਗਰਮੀ ਜਮਾਂ ਕਰਨ ਦੀ ਲੋੜ ਨਹੀਂ ਹੁੰਦੀ। ਇਸ ਲਈ ਅਸੀਂ ਹਲਕੇ ਰੰਗ ਦੇ ਕੱਪੜੇ ਪਹਿਨਣਾ ਪਸੰਦ ਕਰਦੇ ਹਾਂ।
– ਜਦੋਂ ਸਾਡੇ ਲੋਕਾਂ ਦੀ ਸੋਚ ਵਿਗਿਆਨਕ ਬਣ ਜਾਵੇਗੀ, ਤਾਂ ਉਹ ਆਪਣੀਆਂ ਸਮੱਸਿਆ ਨੂੰ ਹੱਲ ਕਰਨਾ ਵੀ ਸਿੱਖ ਜਾਣਗੇ, ਜ਼ਰੂਰ ਹੀ ਉਸ ਸਮੇਂ ਲੋਕ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਕਰਨ ਲਈ ਆਪਣਾ ਯੋਗਦਾਨ ਪਾਉਣਗੇ।
***

Back To Top