ਘਰ ਵਾਲੇ ਨਲਕੇ ਵਿੱਚੋਂ ਨਿਕਲਦਾ ਪਾਣੀ ਕੀ ਸਿਹਤ ਲਈ ਠੀਕ ਹੈ ਜਾਂ ਨਹੀਂ। ਇਸ ਨੂੰ ਕਿੱਥੋਂ ਟੈਸਟ ਕਰਵਾਉਣਾ ਚਾਹੀਦਾ ਹੈ। ਜੇ ਅਸ਼ੁੱਧੀਆਂ ਹੋਣ ਤਾਂ ਕਿਵੇਂ ਠੀਕ ਕੀਤੀਆਂ ਜਾ ਸਕਦੀਆਂ ਹਨ?

ਮੇਘ ਰਾਜ ਮਿੱਤਰ

2. ਮਕਾਨ ਨੂੰ ਭੁੂਚਾਲ ਦੇ ਝਟਕੇ ਸਹਿਣਯੋਗ ਬਣਾਉਣ ਲਈ ਤਹਿਸੀਲ ਜਾਂ ਜ਼ਿਲ੍ਹਾ ਪੱਧਰ ਤੇ ਕਿਹੜੇ ਸਰਕਾਰੀ ਵਿਭਾਗ ਜਾਂ ਏਜੰਸੀ ਦੀ ਮਦਦ ਲਈ ਜਾ ਸਕਦੀ ਜਿਹੜੇ ਪੂਰੇ ਭਰੋਸੇਯੋਗ ਹੋਣ?
3. ਘਰ ਵਿੱਚ ਚਲਦੇ ਉਪਕਰਣ ਜਿਵੇਂ ਫਰਿਜ, ਟੀ. ਵੀ., ਮਾਈਕੋ੍ਰਵੇਵ ਓਵਨ, ਆਦਿਕ ਸਿਹਤ ਲਈ ਸੁਰੱਖਿਅਤ ਹੁੰਦੇ ਹਨ?
4. ਘਰ ਵਿੱਚ ਲਗਾਉਣ ਲਈ ਦਰਖਤ ਦੱਸੋ ਜਿਹੜੇ ਵਾਤਾਵਰਣ ਲਈ ਬਹੁਤ ਵਧੀਆ ਹੋਣ। ਪ੍ਰਦੂਸ਼ਣ ਰੋਕਣ ਵਿੱਚ ਸਹਾਈ ਹੋਣ?
-ਮਨਜੀਤ ਸਿੰਘ, 2292-ਅਗਵਾੜ ਗੁਜਰਾਂ, ਜਗਰਾਉਂ
1. ਘਰ ਵਿਚਲੇ ਨਲਕੇ ਅਜਿਹੀਆਂ ਥਾਵਾਂ `ਤੇ ਲੱਗੇ ਹੁੰਦੇ ਹਨ, ਜਿੱਥੇ ਧਰਤੀ ਵਿਚਲਾ ਗੰਦ-ਮੰਦ ਵੀ ਧਰਤੀ ਵਿੱਚ ਰਚ ਕੇ ਹੇਠਾਂ ਚਲਿਆ ਜਾਂਦਾ ਹੈ। ਕਈ ਵਾਰੀ ਨਲਕੇ ਧਰਤੀ ਵਿਚਲੇ ਪਾਣੀ ਦੀ ਅਜਿਹੀ ਡੂੰਘਾਈ ਤੇ ਲਾਏ ਹੁੰਦੇ ਹਨ, ਜਿੱਥੋਂ ਦਾ ਪਾਣੀ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਅਜਿਹੇ ਨਲਕਿਆਂ ਦਾ ਪਾਣੀ ਵਰਤੋਂ ਵਿੱਚ ਲਿਆਉਣ ਤੋਂ ਪਹਿਲਾਂ ਜ਼ਰੂਰ ਟੈਸਟ ਕਰਵਾ ਲੈਣਾ ਚਾਹੀਦਾ ਹੈ। ਪਾਣੀ ਨੂੰ ਟੈਸਟ ਕਰਵਾਉਣ ਵਾਲੀਆਂ ਲੈਬੋਰੇਟਰੀਆਂ ਦਾ ਪਤਾ ਪੰਜਾਬ ਵਿਚਲੀਆਂ ਪਾਣੀਆਂ ਦੀਆਂ ਟੈਂਕੀਆਂ ਨਾਲ ਸੰਬੰਧਤ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਤੋਂ ਲਾਇਆ ਜਾ ਸਕਦਾ ਹੈ।
2. ਭਾਰਤ ਵਿੱਚ ਰਹਿ ਕੇ ਕਿਸੇ ਮਹਿਕਮੇ ਦੀ ਭਰੋਸੇਯੋਗਤਾ ਤੇ ਤਾਂ ਸਵਾਲ ਚਿੰਨ ਹੀ ਲਾਇਆ ਜਾ ਸਕਦਾ ਹੈ। ਇਸ ਸੰੰਬੰਧੀ ਕਈ ਮਹਿਕਮੇ ਤੁਹਾਨੂੰ ਯੋਗ ਅਗਵਾਈ ਦੇ ਸਕਦੇ ਹਨ। ਜਿਵੇਂ ਪੁੱਡਾ ਜਾਂ ਫ।ੱ।ਧ। ਮਹਿਕਮੇ ਵਾਲੇ।
3. ਘਰ ਵਿਚਲੇ ਕਿਸੇ ਉਪਕਰਣ ਦਾ ਸੁਰੱਖਿਅਤ ਹੋਣਾ ਤਾਂ ਇਸ ਗੱਲ `ਤੇ ਨਿਰਭਰ ਹੈ ਕਿ ਤੁਸੀਂ ਉਸਦੀ ਸਾਂਭ-ਸੰਭਾਲ ਕਿਵੇਂ ਕਰਦੇ ਹੋ। ਪਰ ਇਹ ਯੰਤਰ ਕਿਸੇ ਕਿਸਮ ਦੀਆਂ ਹਾਨੀਕਾਰਕ ਕਿਰਨਾਂ ਜਾਂ ਪ੍ਰਦੂਸ਼ਣ ਪੈਦਾ ਨਹੀਂ ਕਰਦੇ ਜੋ ਸਿਹਤ ਲਈ ਹਾਨੀਕਾਰਕ ਹੋਣ।
4. ਘਰ ਵਿੱਚ ਅਸ਼ੋਕਾ ਦਰੱਖਤ, ਬੁਗਣਬਿਲੀਆ, ਨਿੰਮ, ਪਿੱਪਲ, ਬੋਹੜ੍ਹ ਆਦਿ ਪੌਦੇ ਲਾਏ ਜਾਣੇ ਚਾਹੀਦੇ ਹਨ।

Back To Top