ਪਸ਼ੂਆਂ ਦੀ ਨਸਲ, ਕੁਆਲਿਟੀ ਸੁਧਾਰਨ ਲਈ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਯਤਨ ਕੀਤੇ ਜਾਂਦੇ ਹਨ। ਮਨੁੱਖੀ ਨਸਲ ਦੇ ਸੁਧਾਰ ਲਈ ਜਾਂ ਅਤਿਅੰਤ ਵਿਕਸਿਤ ਦਿਮਾਗ ਵਾਲੇ ਬੱਚੇ ਪੈਦਾ ਕਰਨ ਲਈ ਮੈਡੀਕਲ ਸਾਇੰਸ ਕੀ ਯਤਨ ਕਰ ਰਹੀ ਹੈ।

ਮੇਘ ਰਾਜ ਮਿੱਤਰ

2. ਕਈ ਦੇਸ਼ਾਂ ਵਿੱਚ ਬਿਜਲੀ ਸਪਲਾਈ 110 ੜੋਲਟਅਗੲ ਵਰਤੀ ਜਾਂਦੀ ਹੈ। ਇਸ ਦੇ ਕੀ ਲਾਭ-ਹਾਨੀ ਹੁੰਦੇ ਹਨ?
3. ਆਮ ਆਦਮੀ ਅਤੇ ਇੱਕ ਸੰਗੀਤਕਾਰ ਦੇ ਦਿਮਾਗ ਵਿੱਚ ਕੀ ਅੰਤਰ ਹੁੰਦਾ ਹੈ?
4. ਕਿਸੇ ਵਿਅਕਤੀ ਨੂੰ ਵੇਖ ਕੇ ਜਾਂ ਜਾਂਚ ਕੇ ਪਤਾ ਲਗਾਇਆ ਜਾ ਸਕਦਾ ਹੈ ਕਿ ਉਹ ਸੰਗੀਤ ਸਿੱਖ ਸਕਦਾ ਹੈ ਜਾਂ ਨਹੀਂ?
5. ਜੇਕਰ ਮੈਂ ਸੱਜੇ ਹੱਥ ਨਾਲ ਲਿਖਣਾ ਛੱਡ ਕੇ ਖੱਬੇ ਹੱਥ ਨਾਲ ਲਿਖਣਾ ਸ਼ੁਰੂ ਕਰ ਦੇਵਾਂ, ਪ੍ਰੈਕਟਿਸ ਕਰਾਂ ਤਾਂ ਮੇਰੀ ਸਿਹਤ, ਸਰੀਰ ਜਾਂ ਦਿਮਾਗ `ਤੇ ਇਸ ਦਾ ਕੀ ਅਸਰ ਪਵੇਗਾ?
6. ਸਭ ਨਦੀਆਂ ਅਤੇ ਦਰਿਆਵਾਂ ਵਿੱਚ ਮਗਰਮੱਛ ਕਿਉਂ ਨਹੀਂ ਹੁੰਦੇ?

-ਮਨਜੀਤ ਸਿੰਘ, 2292-ਅਗਵਾੜ ਗੁਜਰਾਂ, ਜਗਰਾਉਂ

1. ਪਸ਼ੂ ਮਨੁੱਖਾਂ ਦੇ ਗੁਲਾਮ ਹਨ। ਇਸ ਲਈ ਪਾਲਤੂ ਪਸ਼ੂਆਂ ਵਿੱਚ ਜਣੇਪਾ ਮਨੁੱਖ ਤੇ ਨਿਰਭਰ ਕਰਦਾ ਹੈ। ਆਮ ਤੌਰ `ਤੇ ਗਊਆਂ, ਮੱਝਾਂ, ਸੂਰਾਂ ਅਤੇ ਮੁਰਗੀਆਂ ਦੀ ਕਿਹੜੀ ਕਿਸਮ ਤੇ ਕਿੰਨੀ ਗਿਣਤੀ ਵਿੱਚ ਰੱਖਣੀ ਹੈ, ਇਸ ਦਾ ਫੈਸਲਾ ਫਾਰਮਾਂ ਦੇ ਮਾਲਕ ਹੀ ਕਰਦੇ ਹਨ। ਪਰ ਮਨੁੱਖ, ਮਨੁੱਖ ਦਾ ਗੁਲਾਮ ਨਹੀਂ। ਇਸ ਲਈ ਮਨੁੱਖੀ ਸੰਤਾਨ ਤੇ ਵਿਗਿਆਨਿਕਾਂ ਦਾ ਕੰਟਰੋਲ ਅੱਜ ਦੀਆਂ ਹਾਲਤਾਂ ਵਿੱਚ ਨਹੀਂ ਹੈ ਪਰ ਉਹ ਦਿਨ ਵੀ ਦੂਰ ਨਹੀਂ ਜਦੋਂ ਧਰਤੀ `ਤੇ ਰਹਿਣ ਵਾਲੇ ਸਾਰੇ ਮਨੁੱਖਾਂ ਨੂੰ ਬੱਚਿਆਂ ਨੂੰ ਪੈਦਾ ਕਰਨ ਦੇ ਹੱਕ ਸੀਮਿਤ ਕਰ ਦਿੱਤੇ ਜਾਣਗੇ। ਧਰਤੀ ਉੱਤੇ ਮਨੁੱਖਾਂ ਦੀ ਨਸਲ ਵਿੱਚ ਸੁਧਾਰ ਦੀ ਪ੍ਰਕਿਰਿਆ ਚੱਲ ਰਹੀ ਹੈ। ਬਹੁਤ ਸਾਰੀਆਂ ਵਿਰਾਸਤੀ ਬਿਮਾਰੀਆਂ ਤੇ ਕਾਬੂ ਪਾ ਲਿਆ ਹੈ। ਪੇਟ ਵਿਚਲੇ ਬੱਚਿਆਂ ਦੀਆਂ ਬਿਮਾਰੀਆਂ ਦਾ ਪਤਾ ਲਾ ਕੇ ਉਹਨਾਂ ਨੂੰ ਪੇਟ ਵਿੱਚ ਹੀ ਠੀਕ ਕਰ ਦਿੱਤਾ ਜਾਂਦਾ ਹੈ। ਕਈ ਵਾਰੀ ਤਾਂ ਪੇਟ ਵਿਚਲੇ ਭਰੂਣਾਂ ਦੇ ਉਪ੍ਰੇਸ਼ਨ ਵੀ ਕਰ ਦਿੱਤੇ ਜਾਂਦੇ ਹਨ।
2. ਕਈ ਦੇਸ਼ਾਂ ਵਿੱਚ ਬਿਜਲੀ ਸਪਲਾਈ 110 ੜੋਲਟਅਗੲ ਹੀ ਵਰਤੀ ਜਾਂਦੀ ਹੈ। ਇਸ ਨਾਲ ਬਿਜਲੀ ਦੇ ਝਟਕਿਆਂ ਰਾਹੀਂ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਘੱਟ ਹੁੰਦੀ ਹੈ।
3. ਧਰਤੀ ਉੱਤੇ ਪੈਦਾ ਹੋਏ ਮਨੁੱਖਾਂ ਦਾ ਦਿਮਾਗੀ ਪੱਧਰ, ਦਿਲਚਸਪੀ, ਰੰਗ-ਰੂਪ ਵੱਖ-ਵੱਖ ਹੁੰਦੇ ਹਨ। ਹਰੇਕ ਵਿਅਕਤੀ ਦੀ ਸਖਸ਼ੀਅਤ ਉਸ ਵੱਲੋਂ ਪ੍ਰਾਪਤ ਕੀਤੇ ਹੋਏ ਵਿਰਾਸਤੀ ਗੁਣਾਂ ਅਤੇ ਆਲੇ-ਦੁਆਲੇ ਤੋਂ ਪ੍ਰਾਪਤ ਕੀਤੀਆਂ ਹੋਈਆਂ ਆਦਤਾਂ ਦਾ ਸੁਮੇਲ ਹੁੰਦੀ ਹੈ। ਇਸ ਲਈ ਸੰਗੀਤਕਾਰਾਂ ਨੂੰ ਆਪਣੀ ਵਿਰਾਸਤ ਅਤੇ ਆਲੇ-ਦੁਆਲੇ ਤੋਂ ਕੁਝ ਅਜਿਹੇ ਗੁਣ ਪ੍ਰਾਪਤ ਹੁੰਦੇ ਹਨ, ਕਿ ਉਹਨਾਂ ਵਿੱਚ ਸੰਗੀਤ ਦੇ ਗੁਣ ਉੱਭਰ ਆਉਂਦੇ ਹਨ। ਆਮ ਵਿਅਕਤੀ ਅਤੇ ਸੰਗੀਤਕਾਰ ਵਿੱਚ ਦਿਲਚਸਪੀ ਅਤੇ ਆਦਤਾਂ ਦਾ ਫਰਕ ਹੁੰਦਾ ਹੈ।
4. ਕਿਸੇ ਵਿਅਕਤੀ ਨੂੰ ਵੇਖ ਕੇ ਤਾਂ ਇਸ ਗੱਲ ਦਾ ਪਤਾ ਲਾਉਣਾ ਮੁਸ਼ਕਿਲ ਹੈ ਕਿ ਉਹ ਸੰਗੀਤ ਸਿੱਖ ਸਕਦਾ ਹੈ ਜਾਂ ਨਹੀਂ ਪਰ ਉਸ ਨਾਲ ਗੱਲਾਂ-ਬਾਤਾਂ ਕਰਕੇ ਅਜਿਹਾ ਸੰਭਵ ਹੈ।
5. ਸਾਡੇ ਦਿਮਾਗ ਦੇ ਦੋ ਭਾਗ ਹੁੰਦੇ ਹਨ। ਦਿਮਾਗ ਦਾ ਸੱਜਾ ਪਾਸਾ ਸਰੀਰ ਦੇ ਖੱਬੇ ਪਾਸੇ ਨੂੰ ਕੰਟਰੋਲ ਕਰਦਾ ਹੈ। ਦਿਮਾਗ ਦਾ ਖੱਬਾ ਪਾਸਾ ਸਰੀਰ ਦੇ ਸੱਜੇ ਪਾਸੇ ਨੂੰ ਕੰਟਰੋਲ ਕਰਦਾ ਹੈ। ਇਸ ਲਈ ਮਨੁੱਖੀ ਦਿਮਾਗ ਵਿੱਚ ਭਾਸ਼ਾ ਸਿੱਖਣ ਲਈ ਲੋੜੀਂਦੇ ਦਿਮਾਗੀ ਸੈੱਲ ਕਿਸੇ ਹੋਰ ਸਥਾਨ `ਤੇ ਪਏ ਹੁੰਦੇ ਹਨ। ਇਸ ਲਈ ਸੱਜੇ ਹੱਥ ਨਾਲ ਲਿਖਣ ਵਾਲੇ ਨੂੰ ਹੁਕਮ ਦਿਮਾਗ ਦੇ ਖੱਬੇ ਪਾਸੇ ਹੋ ਕੇ ਆਉਣਾ ਹੁੰਦਾ ਹੈ। ਜੇਕਰ ਅਸੀਂ ਇਸ ਪ੍ਰਕਿਰਿਆ ਨੂੰ ਉਲਟਾ ਦੇਵਾਂਗੇ ਤਾਂ ਜ਼ਰੂਰ ਹੀ ਸਾਡੇ ਸਰੀਰ ਵਿੱਚ ਕੁੱਝ ਉਲਝਣਾਂ ਪੈਦਾ ਹੋਣਗੀਆਂ ਜਿਸ ਨਾਲ ਸਾਡੀ ਸਰੀਰਕ ਸਮਰੱਥਾ ਵਿੱਚ ਘਾਟ ਪੈਦਾ ਹੋਵੇਗੀ।
6. ਕੁਝ ਨਦੀਆਂ ਅਤੇ ਦਰਿਆਵਾਂ ਵਿੱਚ ਖੁਰਾਕੀ ਤੱਤ ਉਪਲਬਧ ਨਹੀਂ ਹੁੰਦੇ। ਇਸ ਲਈ ਅਜਿਹੇ ਥਾਵਾਂ `ਤੇ ਮਗਰਮੱਛ ਨਹੀਂ ਹੁੰਦੇ।

Back To Top