ਬ੍ਰਹਿਮੰਡ ਦੀ ਸਿਰਜਣਾ ਬਾਰੇ ਵੱਖ-ਵੱਖ ਵਿਚਾਰ

ਮੇਘ ਰਾਜ ਮਿੱਤਰ

ਜੇ ਤੁਸੀਂ ਸਟੇਸ਼ਨ ਤੇ ਅੱਖਾਂ ਮੀਚ ਕੇ ਖੜ੍ਹ ਜਾਵੋ ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਰੇਲ ਗੱਡੀ ਜਦੋਂ ਤੁਹਾਡੇ ਵੱਲ ਆ ਰਹੀ ਹੋਵੇਗੀ ਤਾਂ ਉਸਦੀ ਕੂਕ ਉੱਚੀ ਹੋ ਰਹੀ ਜਾਪੇਗੀ। ਜਦੋਂ ਤੁਹਾਥੋਂ ਦੂਰ ਜਾ ਰਹੀ ਹੋਵੇਗੀ ਤਾਂ ਉਸਦੀ ਕੂਕ ਮੱਧਮ ਹੋ ਰਹੀ ਜਾਪੇਗੀ। ਇਸ ਵਰਤਾਰੇ ਨੂੰ ਵਿਗਿਆਨਕ ਭਾਸ਼ਾ ਵਿੱਚ ਇਸ ਨਿਯਮ ਦੇ ਖੋਜੀ ਵਿਗਿਆਨਕ ਡਾਪਲਰ ਦੇ ਨਾਂ ਤੇ ਹੀ ਡਾਪਲਰ ਦਾ ਪ੍ਰਭਾਵ ਕਹਿੰਦੇ ਹਨ। ਇਹ ਪ੍ਰਭਾਵ ਸਿਰਫ਼ ਆਵਾਜ਼ ਜਾਂ ਧੁਨੀ ਤੇ ਹੀ ਲਾਗੂ ਨਹੀਂ ਹੁੰਦੇ ਸਗੋਂ ਪ੍ਰਕਾਸ਼ ਕਿਰਨਾਂ ਵੀ ਇਸ ਅਨੁਸਾਰ ਹੀ ਵਿਵਹਾਰ ਕਰਦੀਆਂ ਹਨ।
1922 ਵਿੱਚ ਇੱਕ ਰੂਸੀ ਵਿਗਿਆਨਕ ਫਰਾਇਡ ਮੈਨ ਨੇ ਇਹ ਸਿਧਾਂਤ ਪੇਸ਼ ਕੀਤਾ ਸੀ ਕਿ ਬ੍ਰਹਿਮੰਡ ਫੈਲ ਰਿਹਾ ਹੈ। ਮਹਾਨ ਵਿਗਿਆਨੀ ਹਬਲੇ ਨੇ 1929 ਵਿੱਚ ਸਭ ਤੋਂ ਪਹਿਲਾਂ ਇਸ ਵਰਤਾਰੇ ਦੀ ਪੁਸ਼ਟੀ ਕੀਤੀ ਕਿ ਸਾਰੀਆਂ ਗਲੈਕਸੀਆਂ ਜਾਂ ਤਾਰਾ ਮੰਡਲ ਇੱਕ ਦੂਜੇ ਤੋਂ ਦੂਰ ਹਟ ਰਹੇ ਹਨ। ਉਸ ਨੇ ਤਾਂ ਇਹ ਵੀ ਸਿੱਧ ਕਰ ਦਿੱਤਾ ਸੀ ਕਿ ਹਰ ਗਲੈਕਸੀ ਦੂਸਰੀ ਗਲੈਕਸੀ ਤੋਂ ਉਸ ਰਫ਼ਤਾਰ ਨਾਲ ਦੂਰ ਹਟ ਰਹੀ ਹੈ ਜਿਹੜੀ ਉਨ੍ਹਾਂ ਵਿਚਕਾਰਲੀ ਦੂਰੀ ਦੇ ਸਿੱਧੇ ਅਨੁਪਾਤ ਵਿੱਚ ਹੁੰਦੀ ਹੈ ਜਿਸਦਾ ਮਤਲਬ ਹੈ ਜਿੰਨੀ ਦੂਰੀ ਵੱਧ ਹੋਵੇਗੀ ਉਨੀ ਹੀ ਉਨ੍ਹਾਂ ਦੀ ਇੱਕ ਦੂਜੇ ਤੋਂ ਦੂਰ ਜਾਣ ਦੀ ਰਫਤਾਰ ਵੱਧ ਹੋਵੇਗੀ।
1948 ਵਿੱਚ ਆਸਟਰੀਆ ਦੇ ਦੋ ਵਿਗਿਆਨੀਆਂ ਬਾਂਡੀ ਤੇ ਗੋਲਡ ਨੇ ਬਰਤਾਨੀਆਂ ਦੇ ਇੱਕ ਵਿਗਿਆਨਕ ਹੋਇਲ ਨਾਲ ਮਿਲ ਕੇ ਇਹ ਸਿਧਾਂਤ ਪੇਸ਼ ਕੀਤਾ ਕਿ ਇਹ ਬ੍ਰਹਿਮੰਡ ਸਦਾ ਤੋਂ ਇੰਝ ਫ਼ੈਲ ਰਿਹਾ ਹੈ ਅਤੇ ਖਾਲੀ ਥਾਵਾਂ ਤੇ ਨਵੀਆਂ ਗਲੈਕਸੀਆਂ ਨਵੇਂ ਪਦਾਰਥ ਤੋਂ ਲਗਾਤਾਰ ਪੈਦਾ ਹੋ ਰਹੀਆਂ ਹਨ। ਇਹ ਸਿਧਾਂਤ ਮਾਦਾ ਨਾ ਪੈਦਾ ਹੁੰਦਾ ਹੈ ਨਾ ਨਸ਼ਟ ਹੁੰਦਾ ਹੈ ਦੀ ਪੁਸ਼ਟੀ ਨਹੀਂ ਸੀ ਕਰਦਾ। ਇਸ ਲਈ ਰੱਦ ਕਰ ਦਿੱਤਾ ਗਿਆ।
ਅਸੀਂ ਜਾਣਦੇ ਹਾਂ ਕਿ ਸੂਰਜੀ ਪ੍ਰਕਾਸ਼ ਦੀਆਂ ਕਿਰਨਾਂ ਨੂੰ ਜਦੋਂ ਪ੍ਰਿਜ਼ਮ ਵਿੱਚੋਂ ਲੰਘਾਇਆ ਜਾਂਦਾ ਹੈ ਤਾਂ ਇਹ ਸੱਤ ਰੰਗਾਂ ਵਿੱਚ ਨਿੱਖੜ ਜਾਂਦੀਆਂ ਹਨ। ਅੰਗਰੇਜ਼ੀ ਭਾਸ਼ਾ ਵਿੱਚ ਰੰਗਾਂ ਅਤੇ ਉਹਨਾਂ ਦੀ ਤਰਤੀਬ ਨੂੰ ਯਾਦ ਰੱਖਣ ਲਈ ੜੀਭਘੈੌ੍ਰ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ।
V ਦਾ ਮਤਲਬ Violet ਬੈਂਗਣੀ
I ਦਾ ਮਤਲਬ Indigo ਜਾਮਣੀ
B ਦਾ ਮਤਲਬ Blue ਨੀਲਾ
G ਦਾ ਮਤਲਬ Green ਹਰਾ
Y ਦਾ ਮਤਲਬ Yellow ਪੀਲਾ
Oਦਾ ਮਤਲਬ Orange ਸੰਤਰੀ
R ਦਾ ਮਤਲਬ Red ਲਾਲ ਹੁੰਦਾ ਹੈ।
ਜਿਵੇਂ ਤੁਸੀਂ ਪਾਣੀ ਦੇ ਤਲਾਅ ਵਿੱਚ ਪੱਥਰ ਸੁੱਟ ਕੇ ਵੇਖ ਸਕਦੇ ਹੋ ਕਿ ਉਸ ਵਿੱਚ ਲਹਿਰਾਂ ਚੱਲ ਪੈਂਦੀਆਂ ਹਨ ਇਹਨਾਂ ਲਹਿਰਾਂ ਦੀਆਂ ਉਚਾਈਆਂ ਤੇ ਡੂੰਘਾਈਆਂ ਤੁਹਾਨੂੰ ਸਪਸ਼ਟ ਨਜ਼ਰ ਆਉਂਦੀਆਂ ਹਨ। ਦੋ ਨਜ਼ਦੀਕੀ ਉਚਾਈਆਂ ਜਾਂ ਡੂੰਘਾਈਆਂ ਵਿਚਕਾਰਲੀ ਦੂਰੀ ਨੂੰ ਤਰੰਗ ਲੰਬਾਈ ਕਹਿੰਦੇ ਹਨ। ਇਸ ਨੂੰ ਆਮ ਤੌਰ ਤੇ ਹਰਟਜ਼ ਪ੍ਰਤੀ ਸਕਿੰਟ ਵਿੱਚ ਮਾਪਿਆ ਜਾਂਦਾ ਹੈ। ਪ੍ਰਕਾਸ਼ ਕਿਰਨਾਂ ਵੀ ਧੁਨੀ ਤਰੰਗਾਂ ਦੀ ਤਰ੍ਹਾਂ ਹੀ ਚੱਲਦੀਆਂ ਹਨ ਪਰ ਇਹਨਾਂ ਤਰੰਗਾਂ ਦੀਆਂ ਤਰੰਗ ਲੰਬਾਈਆਂ ਚਾਲੀ ਲੱਖ ਤੋਂ ਲੈ ਕੇ ਸੱਤਰ ਲੱਖ ਹਰਟਜ਼ ਪ੍ਰਤੀ ਸਕਿੰਟ ਹੁੰਦੀਆਂ ਹਨ। ਲਾਲ ਰੰਗ ਦੀ ਤਰੰਗ ਲੰਬਾਈ ਸਭ ਤੋਂ ਵੱਧ ਤੇ ਬੈਂਗਣੀ ਦੀ ਸਭ ਤੋਂ ਘੱਟ ਹੁੰਦੀ ਹੈ। ਹੁਣ ਜੇ ਕੋਈ ਤਾਰਾ ਇੱਕ ਹੀ ਥਾਂ ਤੇ ਸਥਿਰ ਹੈ ਤਾਂ ਉਸ ਵੱਲੋਂ ਆਉਣ ਵਾਲੀਆਂ ਤਰੰਗ ਲੰਬਾਈਆਂ ਦੀ ਪ੍ਰਤੀ ਸਕਿੰਟ ਗਿਣਤੀ ਸਥਿਰ ਹੀ ਹੋਵੇਗੀ। ਪਰ ਜੇ ਕੋਈ ਤਾਰਾ ਤੁਹਾਡੇ ਵੱਲ ਨੂੰ ਆ ਰਿਹਾ ਹੈ ਤਾਂ ਉਸ ਤਾਰੇ ਵੱਲੋਂ ਛੱਡੀ ਗਈ ਅਗਲੀ ਤਰੰਗ ਪਹਿਲੀ ਤਰੰਗ ਨਾਲੋਂ ਘੱਟ ਸਮੇਂ ਵਿੱਚ ਸਾਡੇ ਕੋਲ ਪੁੱਜੇਗੀ। ਇਸ ਲਈ ਪ੍ਰਤੀ ਸਕਿੰਟ ਸਾਡੇ ਕੋਲ ਪੁੱਜਣ ਵਾਲੀਆਂ ਤਰੰਗ ਲੰਬਾਈਆਂ ਦੀ ਗਿਣਤੀ ਵੱਧ ਹੋਵੇਗੀ। ਇਸ ਤਰ੍ਹਾਂ ਤੁਹਾਥੋਂ ਦੂਰ ਜਾ ਰਹੇ ਤਾਰੇ ਦੀਆਂ ਆਉਣ ਵਾਲੀਆਂ ਤਰੰਗ ਲੰਬਾਈਆਂ ਦੀ ਗਿਣਤੀ ਪ੍ਰਤੀ ਸਕਿੰਟ ਘੱਟ ਹੋਵੇਗੀ।

Back To Top