ਮਾਦਾ ਰੂਪ ਬਦਲਦਾ ਹੈ

ਮੇਘ ਰਾਜ ਮਿੱਤਰ

ਬ੍ਰਹਿਮੰਡ ਦੇ ਇਸ ਜੀਵਨ ਚੱਕਰ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਹੇਠ ਲਿਖੇ ਕੁਝ ਪ੍ਰਾਕ੍ਰਿਤਕ ਨਿਯਮਾਂ ਨੂੰ ਸਮਝਣਾ ਅਤੀ ਜ਼ਰੂਰੀ ਹੈ
1. ਮਾਦਾ ਨਾ ਪੈਦਾ ਹੁੰਦਾ ਹੈ ਨਾ ਨਸ਼ਟ ਹੁੰਦਾ ਹੈ। ਸੋ ਜੋ ਚੀਜ਼ ਪੈਦਾ ਨਹੀਂ ਹੁੰਦੀ ਉਹ ਸਦੀਵੀ ਸੀ ਜੋ ਨਸ਼ਟ ਨਹੀਂ ਹੁੰਦੀ ਉਹ ਸਦੀਵੀ ਰਹੇਗੀ।
2. ਪ੍ਰਕਾਸ਼, ਧੁੰਨੀ ਗਰਮੀ ਆਦੀ ਮਾਦੇ ਦਾ ਹੀ ਇੱਕ ਰੂਪ ਹਨ। ਇਹਨਾਂ ਦੀ ਪੈਦਾਇਸ਼ ਮਾਦੇ ਤੋਂ ਹੀ ਹੁੰਦੀ ਹੈ ਅਤੇ ਇਹਨਾਂ ਨੂੰ ਮਾਦੇ ਵਿੱਚ ਅਤੇ ਮਾਦੇ ਨੂੰ ਇਹਨਾਂ ਵਿੱਚ ਬਦਲਿਆ ਜਾ ਸਕਦਾ ਹੈ।
3. ਕੋਈ ਵੀ ਵਿਚਾਰ, ਗਿਆਨ ਜਾਂ ਚੇਤਨਾ ਮਾਦੇ ਵਿੱਚ ਹੀ ਰਹਿ ਸਕਦੀਆਂ ਹਨ। ਮਾਦੇ ਤੋਂ ਬਗੈਰ ਇਹਨਾਂ ਦੀ ਹੋਂਦ ਅਸੰਭਵ ਹੈ।
4. ਸਮੇਂ ਅਨੁਸਾਰ ਮਾਦੇ ਵਿੱਚ ਅੰਦਰੂਨੀ ਕ੍ਰਿਆਵਾਂ ਜਾਂ ਦੋ ਜਾਂ ਦੋ ਤੋਂ ਵੱਧ ਮਾਦਿਆਂ ਵਿੱਚ ਆਪਸੀ ਕ੍ਰਿਆਵਾਂ ਹੁੰਦੀਆਂ ਰਹਿੰਦੀਆਂ ਹਨ। ਸਿੱਟੇ ਵਜੋਂ ਇਹਨਾਂ ਵਿੱਚ ਗਰਮੀ, ਸਰਦੀ, ਘਣਫਲ ਵਿੱਚ ਵਾਧਾ, ਘਾਟਾ, ਦਬਾਅ ਵਿੱਚ ਵਾਧਾ, ਘਾਟਾ, ਰੰਗ ਜਾਂ ਅਵਸਥਾ ਵਿੱਚ ਤਬਦੀਲੀ, ਹੋਰ ਪਦਾਰਥਾਂ ਦੀ ਪੈਦਾਇਸ਼ ਜਾਂ ਚੇਤਨਾ ਆਦਿ ਵੀ ਪੈਦਾ ਹੋ ਸਕਦੀਆਂ ਹਨ ਅਤੇ ਕੀਤੀਆਂ ਜਾ ਸਕਦੀਆਂ ਹਨ।

Back To Top