ਮੇਘ ਰਾਜ ਮਿੱਤਰ
ਪੰਜਾਬ ਤੇ ਗੁਆਂਢੀ ਰਾਜ ਹਿਮਾਚਲ ਦਾ ਇੱਕ ਸ਼ਹਿਰ ਜਵਾਲਾ ਜੀ ਹੈ। ਇਸ ਸਥਾਨ ਤੇ ਇੱਕ ਦੇਵੀ ਦਾ ਮੰਦਰ ਬਣਿਆ ਹੋਇਆ ਹੈ। ਇਸ ਮੰਦਰ ਨੂੰ ਲਾਟਾਂ ਵਾਲੀ ਦੇਵੀ ਦਾ ਮੰਦਰ ਕਿਹਾ ਜਾਂਦਾ ਹੇੈ। ਇਸ ਮੰਦਰ ਵਿੱਚ ਲਗਭਗ ਨੌ ਸਥਾਨ ਅਜਿਹੇ ਹਨ ਜਿਨ੍ਹਾ ਥਾਵਾਂ ਤੇ ਕੁਦਰਤੀ ਢੰਗ ਨਾਲ ਲਾਟਾਂ ਬਲ ਰਹੀਆਂ ਹਨ। ਇਹਨਾਂ ਲਾਟਾਂ ਸਬੰਧੀ ਬਹੁਤ ਸਾਰੀਆਂ ਕਾਲਪਨਿਕ ਕਹਾਣੀਆਂ ਸਾਰੇ ਉੱਤਰੀ ਭਾਰਤ ਵਿੱਚ ਪ੍ਰਚਲਿਤ ਹਨ। ਅਸੀਂ ਜਾਣਦੇ ਹਾਂ ਕਿ ਜਦੋਂ ਧਰਤੀ ਤੋਂ ਵਰਮਿਆਂ ਰਾਹੀ ਸੁਰਾਖ ਕਰਕੇ ਪੈਟਰੋਲੀਅਮ ਕੱਢਿਆ ਜਾਂਦਾ ਹੈ ਤਾਂ ਉਸ ਦੇ ਨਾਲ ਬਹੁਤ ਸਾਰੀ ਗੈਸ ਵੀ ਪ੍ਰਾਪਤ ਹੁੰਦੀ ਹੈ। ਜੋ ਮੁੱਖ ਤੌਰ ਤੇ ਮਿਥੇਨ ਹੁੰਦੀ ਹੈ। ਇਸ ਪਹਾੜੀ ਇਲਾਕੇ ਵਿੱਚ ਵੀ ਮੁਸਾਮਦਾਰ ਚਟਾਨਾਂ ਵਿੱਚੋਂ ਇਹ ਕੁਦਰਤੀ ਗੈਸ ਹੀ ਰਿਸ ਕੇ ਬਾਹਰ ਆ ਰਹੀ ਹੈ। ਕਿਉਂਕਿ ਗੈਸ ਦੀ ਮਾਤਰਾ ਬਹੁਤ ਥੋੜੀ ਹੈ ਇਸ ਲਈ ਇਹ ਬਹੁਤ ਘੱਟ ਦਬਾਉ ਨਾਲ ਬਾਹਰ ਨਿਕਲ ਰਹੀ ਹੈ ਇਸ ਲਈ ਧੀਮੀਆਂ ਲਾਟਾਂ ਵਿੱੱਚ ਇਹ ਗੈਸ ਹੀ ਬਲ ਰਾਹੀ ਹੈ। ਇਸ ਸ਼ਹਿਰ ਵਿੱਚ ਭਾਰਤੀ ਤੇਲ ਦੇ ਕੁਦਰਤੀ ਗੈਸ ਕਮਿਸ਼ਨ ਦੇ ਦਫਤਰ ਇਸ ਗੈਸ ਦੀ ਪੁਸ਼ਟੀ ਕਰਦੇ ਹਨ ਕਿ ਇਸ ਥਾਂ ਤੇ ਖੋਜ ਪੜਤਾਲ ਦਾ ਕੰਮ ਜਾਰੀ ਹੈ। ਉਹ ਦਿਨ ਦੂਰ ਨਹੀਂ ਜਦੋਂ ਇਸ ਸਥਾਨ ਤੋਂ ਗੈਸ ਦੀ ਪ੍ਰਾਪਤੀ ਹੋ ਸਕੇਗੀ।