ਮੇਘ ਰਾਜ ਮਿੱਤਰ
ਸਮੁੰਦਰ ਵਿੱਚ ਲੱਖਾਂ ਹੀ ਕਿਸਮ ਦੀ ਸੂਖਮ ਜੀਵ ਹੁੰਦੇ ਹਨ। ਕਰੋੜਾਂ ਸਾਲਾਂ ਵਿੱਚ ਇਹਨਾਂ ਦੀਆ ਕਰੋੜਾ ਨਸਲਾਂ ਮਰਨ ਤੋ ਬਾਅਦ ਸਮੁੰਦਰ ਦੇ ਥੱਲਿਆਂ ਤੇ ਜਾਮ੍ਹਾਂ ਹੁੰਦੀਆਂ ਰਹੀਆਂ। ਅਸੀਂ ਜਾਣਦੇ ਹਾਂ ਕਿ ਹਰ ਜੀਵ ਵਿੱਚ ਚਰਬੀ ਹੁੰਦੀ ਹੈ। ਹੌਲੀ ਹੌਲੀ ਇਹ ਜੀਵ ਰੇਤ ਮਿੱਟੀ ਨਾਲ ਢੱਕੇ ਜਾਂਦੇ ਹਨ। ਲੱਖਾਂ ਸਾਲਾਂ ਦੇ ਸਮੇਂ ਵਿੱਚ ਗਰਮੀ ਦਬਾਉ ਤੇ ਹੋਰ ਰਸਾਇਣਿਕ ਕ੍ਰਿਆਵਾਂ ਰਾਹੀਂ ਇਹ ਜੀਵ ਪੈਟਰੋਲੀਅਮ ਵਿੱਚ ਬਦਲਦੇ ਰਹੇ ਹਨ। ਇਹ ਪੈਟਰੋਲੀਅਮ ਮੁਸਾਮਦਾਰ ਚਟਾਨਾਂ ਰਾਹੀਂ ਉਪੱਰ ਉਠਦਾ ਰਹਿੰਦਾ ਹੈ। ਜਿੰਨਾ ਚਿਰ ਇਸ ਨੂੰ ਰੋਕਣ ਲਈ ਕੋਈ ਮੁਸਾਮ ਰਹਿਤ ਚਟਾਨ ਰਸਤੇ ਵਿੱਚ ਨਹੀਂ ਆ ਜਾਂਦੀ ਹੈ। ਇਸ ਤਰ੍ਹਾਂ ਪੈਟਰੋਲੀਅਮ ਦੇ ਵੱਡੇ ਵੱਡੇ ਭੰਡਾਰ ਜਮਾਂ ਹੁੰਦੇ ਰਹੇ। ਤੇਲ ਪ੍ਰਾਪਤ ਕਰਨ ਲਈ ਮੁਸਾਮ ਰਹਿਤ ਚਟਾਨਾਂ ਵਿੱਚ ਵਰਮਿਆਂ ਦੀ ਸਹਾਇਤਾ ਨਾਲ ਛੇਕ ਕੀਤੇ ਜਾਂਦੇ ਹਨ। ਫਿਰ ਸ਼ਕਤੀਸਾਲੀ ਇੰਜਣਾਂ ਜਾਂ ਮੋਟਰਾਂ ਦੀ ਸਹਾਇਤਾ ਨਾਲ ਇਸ ਪੈਟਰੋਲੀਅਮ ਨੂੰ ਬਾਹਰ ਕੱਢਿਆ ਜਾਂਦਾ ਹੈ। ਇਸ ਤਰ੍ਹਾਂ ਪ੍ਰਾਪਤ ਪੈਟਰੋਲੀਅਮ ਨੂੰ ਗਰਮ ਕਰਕੇ ਵਾਸ਼ਪਾਂ ਤੋਂ ਪ੍ਰੈਟਰੋਲ, ਮਿੱਟੀ ਦਾ ਤੇਲ, ਡੀਜ਼ਲ, ਮੋਗਲਾਇਲ, ਲੁੱਕ ਅਤੇ ਹੋਰ ਪੈਟਰੋੋਲੀਅਮ ਪਦਾਰਥ ਪ੍ਰਾਪਤ ਕੀਤੇ ਜਾਂਦੇ ਹਨ।