? ਵਡੇਰੇ ਲੋਕ ਕਹਿੰਦੇ ਹਨ ਕਿ ਸਾਵਣ ਦੇ ਮਹੀਨੇ ਮੰਜਾ ਨਹੀਂ ਬੁਣਨਾ ਚਾਹੀਦਾ ਕਿਉਂਕਿ ਅਜਿਹਾ ਕਰਨ ਨਾਲ ਇਸ ਉੱਤੇ ਸੱਪ ਚੜ੍ਹ ਜਾਂਦੇ ਹਨ। ਇਸ ਬਾਰੇ ਆਪ ਦਾ ਕੀ ਖਿਆਲ ਹੈ।

ਮੇਘ ਰਾਜ ਮਿੱਤਰ

? ਕਹਿੰਦੇ ਹਨ ਕਿ ਜੇਕਰ ਨਾਗ ਨੂੰ ਕੋਈ ਵਿਅਕਤੀ ਮਾਰ ਦੇਵੇ ਤਾਂ ਉਸਦੀ ਤਸਵੀਰ ਨਾਗਿਨ ਦੀਆਂ ਅੱਖਾਂ ਤੇ ਨਾਗ ਰਾਹੀਂ ਪਹੁੰਚ ਜਾਂਦੀ ਹੈ ਤੇ ਬਾਅਦ ਵਿੱਚ ਉਹ ਬਦਲਾ ਲੈਂਦੀ ਹੈ। ਕੀ ਇਹ ਸੱਚ ਹੈ ?
– ਸੁਖਵਿੰਦਰ ਸਿੰਘ, ਬਸਤੀ ਮੋਹਰ ਸਿੰਘ, ਫਿਰੋਜ਼ਪੁਰ
– ਸਾਉਣ ਦੇ ਮਹੀਨੇ ਵਿੱਚ ਬਰਸਾਤਾਂ ਕਾਰਨ ਸੱਪਾਂ ਅਤੇ ਹੋਰ ਜਨਵਰਾਂ ਦੀਆਂ ਖੱਡਾਂ ਵਿੱਚ ਪਾਣੀ ਭਰ ਜਾਂਦਾ ਹੈ ਇਸ ਲਈ ਜਾਨਵਰ ਖੱਡਾਂ ਵਿੱਚ ਬਾਹਰ ਆ ਜਾਂਦੇ ਹਨ। ਬਹੁਤੇ ਜਾਨਵਰਾਂ ਦੇ ਉਪਲਬਧ ਹੋਣ ਕਾਰਨ ਸ਼ਿਕਾਰ ਵੀ ਵੱਧ ਗਿਣਤੀ ਵਿੱਚ ਮਿਲਦਾ ਹੈ। ਇਸ ਲਈ ਸੱਪ ਵੀ ਬਹੁਤੇ ਆ ਜਾਂਦੇ ਹਨ। ਮੰਜਾ ਬੁਣਨ ਨਾਲ ਸੱਪਾਂ ਦਾ ਕੋਈ ਸੰਬੰਧ ਨਹੀਂ ਹੁੰਦਾ।
– ਨਾਗਿਨ ਦੁਆਰਾ ਨਾਗ ਦੇ ਕਾਤਲਾਂ ਤੋਂ ਬਦਲਾ ਲੈਣ ਵਾਲੀ ਗੱਲ ਵੱਡਾ ਗੱਪ ਹੈ।
***

Back To Top