? ਭਗਤਾ ਭਾਈ ਨੇੜੇ ਹਮੀਰਗੜ, ਵਿਖੇ ਟਾਈਫਾਈਡ ਦਾ ਹਥੌਲਾ ਕੀਤਾ ਜਾਂਦਾ ਹੈ ਅਤੇ ਹਰ ਹਫ਼ਤੇ ਸੈਂਕੜੇ ਮਰੀਜ਼ ਪਹੁੰਚਦੇ ਹਨ। ਗੁਰੂ ਗਰੰਥ ਸਾਹਿਬ ਵਿੱਚ ਵਹਿਮ ਭਰਮ ਟੂਣਿਆਂ ਦਾ ਖੰਡਨ ਕੀਤਾ ਗਿਆ ਹੈ ਪਰੰਤੂ ਇਹ ਆਡੰਬਰ ਗੁਰਦੁਆਰੇ ਦੀ ਹਦੂਦ ਅੰਦਰ ਹੁੰਦਾ ਹੈ ? ਇਸ ਸੰਬੰਧੀ ਲੋਕਾਂ ਨੂੰ ਜਾਗਰੂਕ ਕਰੋ

ਮੇਘ ਰਾਜ ਮਿੱਤਰ

? ਚੁੰਘ ਕਲਾਂ (ਬਠਿੰਡਾ) ਵਿਖੇ ਸੋਟੀ ਨਾਲ ਇਲਾਜ ਕੀਤਾ ਜਾਂਦਾ ਸੁਣਿਆ ਹੈ ਅਤੇ ਹਰ ਇਲਾਜ ਦੀ ਐਮ.ਡੀ. ਉਹੀ ਸੋਟੀ ਹੈ ਉਸ ਪਾਸੇ ਤਰਕਸ਼ੀਲਾਂ ਦਾ ਕੀ ਯੋਗਦਾਨ ਹੈ।
– ਡਾ. ਰਾਜਵਿੰਦਰ ਰੌਂਤਾ, ਪੱਤੋ ਹੀਰਾ ਸਿੰਘ (ਮੋਗਾ)
– ਵਿਗਿਆਨ ਨਾਲ ਸੰਬੰਧਤ ਅੱਜ ਸਾਰੇ ਜਾਣਦੇ ਹਾਂ ਕਿ ਟਾਈਫਾਈਡ ਇੱਕ ਵਾਈਰਸ ਰਾਹੀਂ ਹੋਣ ਵਾਲਾ ਛੂਤ ਦਾ ਰੋਗ ਹੈ। ਜਿਹੜਾ ਪਾਣੀ ਜਾਂ ਖਾਣ ਪੀਣ ਵਾਲੀਆਂ ਹੋਰ ਚੀਜ਼ਾਂ ਰਾਹੀਂ ਇਹ ਕੀਟਾਣੂ ਮਨੁੱਖੀ ਸਰੀਰ ਅੰਦਰ ਦਾਖਲ ਹੋ ਜਾਂਦਾ ਹੈ, ਅਤੇ ਮਨੁੱਖ ਨੂੰ ਲਗਾਤਾਰ ਬੁਖ਼ਾਰ ਰਹਿਣਾ ਸ਼ੁਰੂ ਹੋ ਜਾਂਦਾ ਹੈ। ਡਾ. ਆਪਣੀਆਂ ਦਵਾਈਆਂ ਰਾਹੀਂ ਇਸ ਵਾਇਰਸ ਨੂੰ ਖ਼ਤਮ ਕਰ ਦਿੰਦੇ ਹਨ ਅਤੇ ਨੁਕਸ ਠੀਕ ਹੋ ਜਾਂਦਾ ਹੈ। ਕਈ ਵਾਰੀ ਕੋਈ ਦਵਾਈ ਵਗੈਰਾ ਨਾ ਲੈਣ ਤੇ ਵੀ ਇਹ ਬੁਖ਼ਾਰ ਕੁਝ ਸਮੇਂ ਬਾਅਦ ਆਪਣੇ ਆਪ ਠੀਕ ਹੋ ਜਾਂਦਾ ਹੈ। ਕਿਉਂਕਿ ਸਰੀਰ ਦਾ ਰੱਖਿਆ ਪ੍ਰਬੰਧ ਆਪਣੇ ਆਪ ਨੂੰ ਇਸ ਵਾਈਰਸ ਦੇ ਮੁਕਾਬਲੇ ਲਈ ਤਿਆਰ ਕਰ ਲੈਂਦਾ ਹੈ। ਹਥੌਲੇ ਜਾਂ ਟੂਣੇ ਦਾ ਇਸ ਵਾਇਰਸ ਉੱਤੇ ਕੋਈ ਅਸਰ ਨਹੀਂ ਹੁੰਦਾ।
– ਲੋਕਾਂ ਦੀਆਂ ਵੱਡੀਆਂ ਭੀੜਾਂ ਚੁੰਘੇ ਕਲਾਂ ਜਾ ਕੇ ਬਾਬੇ ਤੋਂ ਹਥੋਲਾ ਪਵਾਉਂਦੀਆਂ ਰਹੀਆਂ ਹਨ। ਇਸ ਬਾਬੇ ਦੇ ਆਪ ਦੇ ਘਰ ਦੇ ਹੀ ਤਿੰਨ ਮਰੀਜ਼ ਪਏ ਹੋਏ ਹਨ ਕੀ ਉਹ ਦੂਜਿਆਂ ਦਾ ਇਲਾਜ ਕਰ ਸਕਦਾ ਹੈ ਕਦੇ ਵੀ ਨਹੀਂ ਨਾਲੇ ਸਰੀਰ ਵਿੱਚ ਬਹੁਤੀਆਂ ਬਿਮਾਰੀਆਂ ਤਾਂ ਬਾਹਰਲੇ ਕੀਟਾਣੂ ਦੇ ਦਾਖ਼ਲੇ ਕਾਰਨ ਹੁੰਦੀਆਂ ਹਨ। ਹਥੌਲੇ ਇਹਨਾਂ ਕੀਟਾਣੂਆਂ ਨੂੰ ਸਰੀਰ ਵਿੱਚੋਂ ਕਿਵੇਂ ਬਾਹਰ ਕੱਢ ਸਕਦੇ ਹਨ ਜਾਂ ਸਰੀਰ ਵਿੱਚ ਕਿਵੇਂ ਮਾਰ ਦਿੰਦੇ ਹਨ? ਸਾਨੂੰ ਕੋਈ ਵੀ ਵਿਅਕਤੀ ਇਸ ਸੰਬੰਧੀ ਤਰਕ ਨਹੀਂ ਦੇ ਸਕਿਆ। ਤਰਕਸ਼ੀਲਾਂ ਨੇ ਲੋਕਾਂ ਨੂੰ ਚੇਤਨ ਕਰਨ ਦੇ ਆਪਣੇ ਯਤਨ ਜਾਰੀ ਰੱਖੇ ਹਨ।
***

Back To Top