? ਤਾਂਬਾ ਜ਼ਿਆਦਾ ਸਮੇਂ ਤੱਕ ਹਵਾ ਵਿੱਚ ਰੱਖਣ ਤੇ ਹਰਾ ਕਿਉਂ ਹੋ ਜਾਂਦਾ ਹੈ।

ਮੇਘ ਰਾਜ ਮਿੱਤਰ

? ਕੀ ‘‘ਕੁਕਨਸ’’ ਨਾਂ ਦੇ ਪੰਛੀ ਦੀ ਕੋਈ ਹੋਂਦ ਹੈ। ਜਿਸ ਨੂੰ ਅੱਗ ਦਾ ਪੰਛੀ ਵੀ ਕਿਹਾ ਜਾਂਦਾ ਹੈ ਅਤੇ ਕਾਵਿਕ ਰਚਨਾਵਾਂ ਵਿੱਚ ਇਸ ਦੇ ਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
? ਕੱਚ ਕਿੰਨਾਂ ਤੱਤਾਂ ਤੋਂ ਅਤੇ ਕਿਵੇਂ ਬਣਾਇਆ ਜਾਦਾ ਹੈ।
? ਐਲ.ਪੀ.ਜੀ. (ਲਿਕੁਅਡ ਪੈਟਰੋਲੀਅਮ ਗੈਸ) ਕਿਹੜੇ ਰਸਾਇਣਾਂ ਤੋਂ ਬਣਾਈ ਜਾਂਦੀ ਹੈ ਅਤੇ ਇਹ ‘ਗੋਬਰ ਗੈਸ’ ਤੋਂ ਕਿਸ ਤਰ੍ਹਾਂ ਭਿੰਨ ਹੈ (ਗੁਣਾਤਮਕ ਪੱਖੋਂ)
– ਸੁਖਪਾਲ ਸਿੰਘ, ਪ੍ਰਗਟ ਸਿੰਘ, ਨੈਬ ਸਿੰਘ, ਪੰਜਾਬ ਪਬਲਿਕ ਸਕੂਲ, ਬੀਰ ਖੁਰਦ (ਮਾਨਸਾ)
– ਤਾਂਬਾ ਹਵਾ ਵਿੱਚੋਂ ਆਕਸੀਜਨ ਲੈ ਕੇ ਅਜਿਹਾ ਪਦਾਰਥ ਬਣਾਉਂਦਾ ਹੈ ਜਿਸ ਦਾ ਰੰਗ ਹਰਾ ਹੁੰਦਾ ਹੈ।
– ਕੁਕਨਸ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਜੇ ਪਾਠਕਾਂ ਵਿੱਚੋਂ ਕਿਸੇ ਕੋਲ ਹੋਵੇ ਤਾਂ ਜ਼ਰੂਰ ਸੰਪਾਦਕੀ ਡਾਕ ਰਾਹੀਂ ਜਾਣਕਾਰੀ ਭੇਜੇ।
– ਕੱਚ ਆਮ ਤੌਰ ਤੇ ਰੇਤ ਤੇ ਸੋਡੇ ਨੂੰ ਮਿਲਾ ਕੇ ਬਣਾਇਆ ਜਾਂਦਾ ਹੈ।
– ਐਲ.ਪੀ.ਜੀ. ਧਰਤੀ ਵਿੱਚੋਂ ਹੀ ਮਿਲਦੀ ਹੈ। ਇਹ ਪੈਟਰੋਲੀਅਤ ਪਦਾਰਥਾਂ ਦੇ ਕਸੀਦਣ ਕਰਨ ਸਮੇਂ ਪੈਦਾ ਕੀਤੀ ਜਾਂਦੀ ਹੈ। ਗੋਬਰ ਗੈਸ ਗੋਹੇ ਤੋਂ ਪ੍ਰਾਪਤ ਕੀਤੀ ਜਾਂਦੀ ਹੈ।
***

Back To Top