? ਚੁੰਬਕ ਕਿਵੇਂ ਬਣਾਇਆ ਜਾਂਦਾ ਹੈ ?

ਮੇਘ ਰਾਜ ਮਿੱਤਰ

? ਚੁੰਬਕ ਦੇ ਦੋ ਧਰੁਵ ਹੀ ਕਿਉਂ ਹੁੰਦੇ ਹਨ ?
? ਕਾਲੇ-ਪੀਲੀਆ ਦੀ ਬਿਮਾਰੀ ਕਿਸ ਤਰ੍ਹਾਂ ਦੀ ਹੈ। ਇਹ ਕਿਵੇਂ ਫੈਲਦੀ ਹੈ ?
? ਉੱਪਰ ਜਾਣ ਤੇ ਵਾਯੂਮੰਡਲ ਦਾ ਦਬਾਓ ਕਿਉਂ ਘੱਟ ਜਾਂਦਾ ਹੈ ?
? ਦਰਖਤ ਨੂੰ ਕੱਟਣ ਤੇ ਇਹ ਦੁਬਾਰਾ ਕਿਉਂ ਫੁੱਟ ਪੈਂਦੇ ਹਨ। ਇਸਦਾ ਕੀ ਕਾਰਨ ਹੈ?
-ਪ੍ਰਦੀਪ ਵਢੇਰਾ, ਪਿੰਡ ਤੇ ਡਾਕ. ਖਾਸ ਲਾਧੂਕਾ, ਤਹਿਸੀਲ, ਫਾਜ਼ਿਲਕਾ, ਜ਼ਿਲ੍ਹਾ : ਫਿਰੋਜ਼ਪੁਰ।
-ਲੋਹੇ ਨੂੰ ਉੱਤਰ ਤੇ ਦੱਖਣ ਦੀ ਦਿਸ਼ਾ ਵਿੱਚ ਕਰਕੇ ਜ਼ਮੀਨ ਵਿੱਚ ਦੱਬ ਕੇ ਚੁੰਬਕ ਬਣਾਇਆ ਜਾ ਸਕਦਾ ਹੈ। ਅੱਜਕੱਲ੍ਹ ਬਨਾਵਟੀ ਢੰਗਾਂ ਨਾਲ ਵੀ ਚੁੰਬਕ ਬਣਾਏ ਜਾਂਦੇ ਹਨ।
-ਅਸਲ ਵਿੱਚ ਚੁੰਬਕ ਲੋਹੇ ਦੇ ਪ੍ਰਮਾਣੂਆਂ ਵਿੱਚ ਇਲੈਕਟ੍ਰਾਨਾਂ ਅਤੇ ਪ੍ਰੋਟਾਨਾਂ ਦੀ ਤਰਤੀਬ ਹੀ ਹੈ। ਇਸ ਲਈ ਇੱਕ ਪਾਸੇ ਇਲੈਕਟ੍ਰਾਨ ਇਕੱਠੇ ਹੋਣਗੇ ਤਾਂ ਦੂਜੇ ਪਾਸੇ ਪ੍ਰੋਟਾਨਾਂ ਦਾ ਇਕੱਠੇ ਹੋਣਾ ਲਾਜ਼ਮੀ ਹੈ।
-ਕਾਲਾ ਪੀਲੀਆ ਜਿਸ ਨੂੰ ‘ਹੈਪੇਟਾਈਟਸ-ਬੀ’ ਕਿਹਾ ਜਾਂਦਾ ਹੈ। ਇਹ ਲਾਗ ਦੀ ਬਿਮਾਰੀ ਹੈ। ਜੇ ਪੀੜਤ ਵਿਅਕਤੀ ਦਾ ਮਾਮੂਲੀ ਜਿਹਾ ਖੂਨ ਕਿਸੇ ਦੂਸਰੇ ਵਿਅਕਤੀ ਵਿੱਚ ਦਾਖਲ ਹੋ ਜਾਂਦਾ ਹੈ ਤਾਂ ਇਸ ਦੇ ਫੈਲਣ ਦਾ ਡਰ ਜ਼ਿਆਦਾ ਹੁੰਦਾ ਹੈ। ਇਹ ਇੱਕ ਦੂਜੇ ਦੀਆਂ ਸਰਿੰਜਾਂ ਵਰਤਣ ਨਾਲ ਗੈਰ ਵਿਅਕਤੀਆਂ ਨਾਲ ਸਰੀਰਕ ਸਬੰਧਾਂ ਰਾਹੀਂ ਜ਼ਿਆਦਾ ਫੈਲਦਾ ਹੈ। ਵੱਧ ਡਰ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾਕਟਰਾਂ, ਨਰਸਾਂ ਅਤੇ ਫਾਰਮਾਸਿਸਟਾਂ ਨੂੰ ਹੁੰਦਾ ਹੈ।
***

Back To Top