? ਬੰਦਾ ਦੁਨੀਆਂ ਤੇ ਸਿਰਫ ਸਹੂਲਤਾਂ ਭੋਗਣ ਜਾਂ ਭੁੱਖਮਰੀ ਦਾ ਸ਼ਿਕਾਰ ਹੋਣ ਲਈ ਹੀ ਪੈਦਾ ਹੁੰਦਾ ਹੈ। ਮੇਰੇ ਇੱਕ ਦੋਸਤ ਨੇ ਬੜੀ ਸਟਰਗਲ ਕਰਕੇ ਕੰਮ ਸਿੱਖਿਆ ਤੇ ਪੰਜ ਸਾਲ ਕੰਮ ਕਰਕੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਤਰ੍ਹਾਂ ਦੀਆਂ ਘਟਨਾਵਾਂ ਵੇਖ ਕੇ ਜ਼ਿੰਦਗੀ ਤੋਂ ਨਿਰਾਸ਼ ਹੋ ਜਾਈਦਾ ਹੈ। ਸਾਨੂੰ ਦੱਸਣਾ ਕਿ ਜ਼ਿੰਦਗੀ ਦਾ ਸਹੀ ਅਰਥ ਕੀ ਹੈ ?

ਮੇਘ ਰਾਜ ਮਿੱਤਰ

? ਵਿਗਿਆਨ ਨੇ ਆਕਾਸ਼ ਦੀ ਮਿਣਤੀ ਕੀਤੀ ਹੈ। ਜੇ ਕੀਤੀ ਹੈ ਦੱਸਣਾ ਕਿੰਨੀ ਹੈ।
? ਪੰਜਾਬ ਵਿੱਚ ਤਰਕਸ਼ੀਲ ਟੀਮਾਂ ਕਿਹੜੇ-ਕਿਹੜੇ ਸ਼ਹਿਰ ਕੰਮ ਕਰਦੀਆਂ ਹਨ। ਉਨ੍ਹਾਂ ਦੇ ਐਡਰੈਸ ਤੇ ਫੋਨ ਨੰਬਰ ਮੈਗਜ਼ੀਨ ਵਿੱਚ ਦਿਓ।
? ਇੱਕ ਵਹਿਮ ਹੈ ਕਿ ਗੰਜੇ ਆਦਮੀ ਕੋਲ ਪੈਸੇ ਬਹੁਤ ਹੁੰਦੇ ਹਨ। ਪਰ ਗੰਜੇ ਗਰੀਬ ਵੀ ਹੁੰਦੇ ਹਨ। ਇਹ ਗੰਜ ਕਿਉਂ ਪੈਂਦਾ ਹੈ।
– ਭਾਗਰੱਥੀਆਂ ਕਮਲ, ਵੀ. ਪੀ. ਓ. ਚੱਕ ਦੇਸ ਰਾਜ, ਜ਼ਿਲ੍ਹਾ ਸੰਗਰੂਰ।
-ਜ਼ਿੰਦਗੀ ਦਾ ਸਹੀ ਅਰਥ ਜਿਉਂੇਦੇ ਰਹਿ ਕੇ ਆਪਣੇ ਜੀਵਨ ਲਈ ਅਤੇ ਆਉਣ ਵਾਲੀਆਂ ਨਸਲਾਂ ਲਈ ਵਧੀਆ ਸਹੂਲਤਾਂ ਪੈਦਾ ਕਰਨ ਲਈ ਸੰਘਰਸ਼ ਕਰਨਾ ਹੈ।
-ਪੁਲਾੜ ਜਾਂ ਆਕਾਸ਼ ਅਸੀਮਤ ਹੈ। ਇਸਦੀ ਸੀਮਾ ਹੋਣ ਦਾ ਮਤਲਬ ਕਿਸੇ ਹੋਰ ਪਦਾਰਥ ਦਾ ਹੋਣਾ ਹੈ।
-ਆਉਣ ਵਾਲੇ ਸਮੇਂ ਵਿੱਚ ਇਸ ਸਬੰਧੀ ਜਾਣਕਾਰੀ ਇੱਕ ‘ਡਾਇਰੈਕਟਰੀ’ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤੀ ਜਾਵੇਗੀ।
-ਗੰਜ ਪੈਣ ਦਾ ਕਾਰਨ ਉਨ੍ਹਾਂ ਮੁਸਾਮਾਂ ਵਿੱਚੋਂ ਕੁਝ ਦਾ ਬੰਦਾ ਹੋ ਜਾਣਾ ਹੁੰਦਾ ਹੈ ਜਿਨ੍ਹਾਂ ਰਾਹੀਂ ਸਾਡਾ ਸਰੀਰ ਪ੍ਰੋਟੀਨ ਦੇ ਮਰ ਚੁੱਕੇ ਸੈੱਲਾਂ ਨੂੰ ਬਾਹਰ ਕੱਢਦਾ ਹੈ। ਇਸਦਾ ਪੈਸੇ ਹੋਣ ਜਾਂ ਨਾ ਹੋਣ ਨਾਲ ਕੋਈ ਸਬੰਧ ਨਹੀਂ ਹੈ।
***

Back To Top