? ਘੁਮਿਆਰਾਂ ਦੇ ਭਾਂਡੇ ਅੱਗ ਨਾਲ ਪੱਕ ਜਾਂਦੇ ਹਨ। ਪਰ ਚੁੱਲ੍ਹੇ ਵਿੱਚ ਹਰ ਰੋਜ਼ ਅੱਗ ਬਲ਼ਦੀ ਹੈ। ਉਹ ਕਿਉਂ ਨਹੀਂ ਪੱਕਦਾ।

ਮੇਘ ਰਾਜ ਮਿੱਤਰ

? ਕੀ ਪਿੱਪਲ ਤੇ ਬਰੋਟਾ 24 ਘੰਟੇ ਹੀ ਆਕਸੀਜਨ ਛੱਡਦੇ ਹਨ ? ਜਾਂ ਫਿਰ ਅਕਾਰ ਵਿੱਚ ਵੱਡੇ ਹੋਣ ਕਰਕੇ ਹੀ ਜ਼ਿਆਦਾ ਆਕਸੀਜਨ ਛੱਡਦੇ ਹਨ। ਕੀ ਕੋਈ ਐਸਾ ਦਰਖਤ ਹੈ ਜੋ 24 ਘੰਟੇ ਆਕਸੀਜਨ ਛੱਡਦਾ ਹੋਵੇ।
-ਹਰਿੰਦਰ ਸਿੰਘ, ਵੀ. ਪੀ. ਓ. ਬਡਬਰ, (ਸੰਗਰੂਰ)
-ਘੁਮਿਆਰ ਆਪਣੇ ਭਾਂਡਿਆਂ ਨੂੰ ਹਵਾ ਦੀ ਅਣਹੋਂਦ ਵਿੱਚ ਲਗਾਤਾਰ ਲੰਬੇ ਸਮੇਂ ਲਈ ਪਕਾਉਂਦਾ ਹੈ, ਅਤੇ ਸਾਰੇ ਪਾਸਿਆਂ ਤੋਂ ਉਨ੍ਹਾਂ ਨੂੰ ਬਰਾਬਰ ਗਰਮੀ ਦਿੰਦਾ ਹੈ। ਇਸ ਲਈ ਉਹ ਪੱਕ ਕੇ ਲਾਲ ਹੋ ਜਾਂਦੇ ਹਨ। ਪਰ ਅਸੀਂ ਤਾਂ ਚੁੱਲ੍ਹੇ ਨੂੰ ਇੱਕ-ਦੋ ਘੰਟੇ ਲਈ ਵਰਤਦੇ ਹਾਂ ਅਤੇ ਉਹ ਵੀ ਇੱਕ ਪਾਸੇ ਤੋਂ ਹੀ ਗਰਮੀ ਦਿੰਦੇ ਹਾਂ। ਇਸ ਲਈ ਇਹ ਪੱਕਦਾ ਨਹੀਂ।
-ਅਜਿਹਾ ਕੋਈ ਦਰਖਤ ਨਹੀਂ ਹੋੈ ਜਿਹੜਾ 24 ਘੰਟੇ ਹੀ ਆਕਸੀਜਨ ਛੱਡਦਾ ਰਹਿੰਦਾ ਹੋਵੇ। ਹਰੇਕ ਹਰੀ ਚੀਜ਼ ਸੂਰਜ ਦੀ ਰੌਸ਼ਨੀ ਵਿੱਚ ਹੀ ਪ੍ਰਕਾਸ਼-ਸੰਸ਼ਲੇਸ਼ਣ ਕਰ ਸਕਦੀ ਹੈ ਜਿਸ ਨਾਲ ਆਕਸੀਜਨ ਪੈਦਾ ਹੁੰਦੀ ਹੈ। ਰਾਤ ਸਮੇਂ ਸੂਰਜ ਦੀ ਰੋਸ਼ਨੀ ਨਹੀਂ ਹੁੰਦੀ। ਚੰਦਰਮਾ ਤੋਂ ਮੁੜ ਕੇ ਜੋ ਥੋੜ੍ਹੀਆਂ-ਬਹੁਤ ਕਿਰਨਾਂ ਆਉਂਦੀਆਂ ਹਨ, ਉਨ੍ਹਾਂ ਨਾਲ ਹੀ ਆਕਸੀਜਨ ਪੈਦਾ ਹੁੰਦੀ ਹੈ।
***
? ਮੋਟੇ ਹੋਣ ਦੀ ਦਵਾਈ ਸਰੀਰ ਉੱਪਰ ਕੀ ਪ੍ਰਭਾਵ ਪਾਉਂਦੀ ਹੈ,। ਇਸ ਨਾਲ ਸਰੀਰ ਵਾਕਿਆ ਹੀ ਮੋਟਾ ਹੋ ਜਾਂਦਾ ਹੈ ਜਾਂ ਫੁੱਲ ਜਿਹਾ ਜਾਂਦਾ ਹੈ। ਤੇ ਦਵਾਈ ਬੰਦ ਹੋਣੀ ਤੇ ਫਿਰ ਆਨੇ ਵਾਲੀ ਥਾਂ ਆ ਜਾਂਦਾ ਹੈ। ਵਿਸਥਾਰ ਨਾਲ ਦੱਸੋ।
-ਜਗਦੇਵ ਮਕਸੂਦੜਾ, (ਲੁਧਿਆਣਾ)
-ਅੰਗਰੇਜ਼ੀ ਵਿੱਚ ਬਹੁਤ ਸਾਰੀਆਂ ਦਵਾਈਆਂ ‘ਸਟੀਅਰੋਆਇਡ’ ਹਨ। ਇਹਨਾਂ ਦੀ ਵਰਤੋਂ ਨਾਲ ਸਰੀਰ ਮੋਟਾ ਹੋ ਜਾਂਦਾ ਹੈ। ਪਰ ਇਹ ਦਵਾਈ ਬਹੁਤ ਹੀ ਯੋਗ ਡਾਕਟਰ ਦੀ ਦੇਖ-ਰੇਖ ਵਿੱਚ ਵਰਤਣੀਆਂ ਚਾਹੀਦੀਆਂ ਹਨ। ਨਹੀਂ ਤਾਂ ਇਹ ਕੁਝ ਹੋਰ ਬਿਮਾਰੀਆਂ ਦੀ ਪੈਦਾਇਸ਼ ਦਾ ਕਾਰਨ ਬਣ ਸਕਦੀਆਂ ਹਨ।
***

Back To Top