? ਲੋਕ, ਰੱਬ ਜਿਸ ਤਰੀਕੇ ਨਾਲ ਇਸ ਦੁਨੀਆਂ ਨੂੰ ਚਲਾ ਰਿਹਾ ਹੈ ਉਸਨੂੰ ‘ਕੁਦਰਤ’ ਮੰਨਦੇ ਹਨ। ਪਰ ਤੁਹਾਡੇ ਲਈ ਕੁਦਰਤ ਦੇ ਕੀ ਅਰਥ ਹਨ।

ਮੇਘ ਰਾਜ ਮਿੱਤਰ

? ਲੋਕਾਂ ਵਿੱਚ ਇੱਕ ਗੱਲ ਪ੍ਰਚਲਿਤ ਹੈ ਕਿ ਕਈ ਲੋਕ ਤਾਂਬੇ ਦੀ ਧਾਤ ਦਾ ਕੜਾ ਬਣਾ ਕੇ ਦਿੰਦੇ ਹਨ। ਜਿਸ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਕੀ ਇਹ ਗੱਲ ਠੀਕ ਹੈ ? ਜੇ ਹੈ ਤਾਂ ਇਹ ਕਿਵੇਂ ਹੁੰਦਾ ਹੈ ?
? ਫਰਾਂਸ ਵਿੱਚ ਮੱਛਰ ਕਿਉਂ ਨਹੀਂ ਹਨ।
? ਕੋਈ ਖੱਟੀ ਚੀਜ਼ ਖਾਣ ਨਾਲ ਦੰਦ ਖੱਟੇ ਕਿਉਂ ਹੋ ਜਾਂਦੇ ਹਨ।
? ਕਈ ਜਾਨਵਰਾਂ ਦੇ ਸਿੰਗ ਹੁੰਦੇ ਹਨ। ਉਹ ਕਿਉਂ ਹੁੰਦੇ ਹਨ ?
? ਜਦੋਂ ਸਾਡੀ ਕੂਹਣੀ ਅਚਾਨਕ ਕਿਸੇ ਸਖਤ ਚੀਜ਼ ਨਾਲ ਵੱਜਦੀ ਹੈ ਤਾਂ ਇੱਕ ਕਰੰਟ ਜਿਹਾ ਪੈਦਾ ਹੁੰਦਾ ਹੈ। ਕਿਉਂ?
-ਦਲਵੀਰ ਸਿੰਘ ਸੈਣੀ, ਵੀ. ਪੀ. ਓ. ਸਾਹੋਕੇ, ਤਹਿ. ਲੌਂਗੋਵਾਲ, ਜਿਲ੍ਹਾ ਸੰਗਰੂਰ।
-ਰੱਬ ਮਨੁੱਖ ਦੀ ਕਲਪਨਾ ਹੈ। ਜਿਸ ਦੀ ਹਕੀਕੀ ਤੌਰ `ਤੇ ਕੋਈ ਹੋਂਦ ਨਹੀਂ। ਕੁਦਰਤ ਸਮੁੱਚੇ ਬ੍ਰਹਿਮੰਡ ਵਿੱਚ ਮੌਜੂਦ ਮਾਦਾ ਅਤੇ ਉਸਨੂੰ ਬਦਲ ਰਹੇ ਨਿਯਮਾਂ ਦਾ ਸਮੂਹ ਹੈ। ਇਹ ਗੱਲ ਤੁਹਾਨੂੰ ਇਸ ਉਦਾਹਰਨ ਤੋਂ ਪੂਰੀ ਤਰ੍ਹਾਂ ਸਪਸ਼ਟ ਹੋ ਜਾਵੇਗੀ ਕਿ ਕੁਦਰਤ ਚੰਦਰਮਾ ਦੇ ਉੱਪਰ ਮੌਜੂਦ ਹੈ। ਪਰ ਉੱਥੇ ਮਨੁੱਖ ਨਹੀਂ ਹੈ। ਇਸ ਲਈ ਪ੍ਰਮਾਤਮਾ ਵੀ ਨਹੀਂ ਹੈ।
-ਸਾਡੇ ਭਾਰਤ ਵਿੱਚ ਲੱਖਾਂ ਹੀ ਅਜਿਹੇ ਅੰਧ-ਵਿਸ਼ਵਾਸ ਚੱਲ ਰਹੇ ਹਨ। ਹੁਣ ਕੋਈ ਵੀ ਵਿਅਕਤੀ ਇਸ ਗੱਲ ਦੀ ਵਿਆਖਿਆ ਨਹੀਂ ਕਰ ਸਕੇਗਾ ਕਿ ਤਾਂਬੇ ਦੀ ਚੇਨ ਜਾਂ ਕੜਾ ਬਲੱਡ ਪ੍ਰੈਸ਼ਰ ਨੂੰ ਕਿਵੇਂ ਕਾਬੂ ਵਿੱਰ ਰੱਖ ਸਕਦੇ ਹਨ।
-ਫਰਾਂਸੀ ਲੋਕ ਥਾਂ-ਥਾਂ ਤੇ ਪਾਣੀ ਖੜ੍ਹਾਉਣ ਦੇ ਆਦੀ ਨਹੀਂ। ਇਸ ਲਈ ਉੱਥੇ ਮੱਛਰ ਘੱਟ ਹੁੰਦਾ ਹੈ। ਮੱਛਰ ਉੱਥੇ ਹੀ ਵੱਧ ਹੋਵੇਗਾ ਜਿੱਥੇ ਉਸਨੂੰ ਵੱਧ ਸਹੂਲਤਾਂ ਮਿਲਣਗੀਆਂ। ਅਸੀਂ ਭਾਰਤੀ ਮੱਛਰ ਦੀ ਮਹਿਮਾਨ-ਨਿਵਾਜੀ ਬਹੁਤ ਕਰਦੇ ਹਾਂ। ਇਸ ਲਈ ਉਹ ਸਾਡੇ ਨਾਲ ਵੀ ਬਹੁਤ ਪਿਆਰ ਕਰਦਾ ਹੈ ਤੇ ਸਾਡੇ ਨਜ਼ਦੀਕ ਹੀ ਰਹਿਣਾ ਚਾਹੁੰਦਾ ਹੈ।
-ਖੱਟੀ ਚੀਜ਼ ਦਾ ਅਸਰ ਦੰਦਾਂ ਤੇ ਨਹੀਂ ਹੁੰਦਾ ਸਗੋਂ ਉਹਨਾਂ ਸੈੱਲਾਂ ਅਤੇ ਤੰਤੂਆਂ ਤੇ ਹੁੰਦਾ ਹੈ ਜਿਹੜੇ ਦੰਦਾਂ ਨਾਲ ਜੁੜੇ ਹੁੰਦੇ ਹਨ।
-ਕਰੋੜਾਂ ਵਰਿ੍ਹਆਂ ਤੋਂ ਜਾਨਵਰਾਂ ਨੂੰ ਆਪਣੀ ਹੋਂਦ ਕਾਇਮ ਰੱਖਣ ਲਈ ਜੀਵਨ-ਸੰਘਰਸ਼ ਕਰਨਾ ਪਿਆ ਹੈ। ਇਸ ਲਈ ਉਨ੍ਹਾਂ ਨੇ ਆਪਣੇ ਬਚਾਓ ਸਾਧਨ ਵਿਕਸਿਤ ਕਰ ਲਏ ਹਨ। ਜਿਵੇਂ ਸੱਪ ਡੰਗ ਦਾ ਸਹਾਰਾ ਲੈਂਦਾ ਹੈ, ਗਿਰਗਿਟ ਰੰਗ ਬਦਲਦਾ ਹੈ, ਗੁਲਾਬ ਨੇ ਕੰਡੇ ਉਗਾਅ ਲਏ ਹਨ। ਇਸੇ ਤਰ੍ਹਾਂ ਜਾਨਵਰਾਂ ਦੇ ਸਿੰਗ ਉਸ ਦਾ ਬਚਾਓ ਹਥਿਆਰ ਹਨ।
-ਬਾਂਦਰਾਂ ਦੀਆਂ ਬਹੁਤੀਆਂ ਕਿਸਮਾਂ ਸਾਕਾਹਾਰੀ ਹੁੰਦੀਆਂ ਹਨ। ਪਰ ਕੁਝ ਮਾਸਾਹਾਰੀ ਵੀ ਹੁੰਦੀਆਂ ਹਨ।
-ਸਾਡੇ ਸਰੀਰ ਵਿੱਚ ਕੁਝ ਨਸਾਂ ਇਸ ਕਿਸਮ ਦੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਕੰਮ ਵੱਖ-ਵੱਖ ਸੁਨੇਹਾ ਦਿਮਾਗ ਤੱਕ ਪਹੁੰਚਾਉਣਾ ਹੁੰਦਾ ਹੈ। ਇਹ ਸਾਰੇ ਸੁਨੇਹੇ ਸਰੀਰ ਹਲਕੀਆਂ ਬਿਜਲੀ ਧਾਰਾਵਾਂ ਰਾਹੀਂ ਲੈ ਕੇ ਜਾਂਦਾ ਹੈ ਅਤੇ ਪਹੰਚਾਉਂਦਾ ਹੈ। ਅਜਿਹੀ ਕੋਈ ਨਸ ਕੂਹਣੀ ਵਿੱਚ ਵੀ ਹੁੰਦੀ ਹੈ। ਜਿਸ ਦੇ ਦੱਬੇ ਜਾਣ ਕਾਰਨ ਹਲਕਾ ਜਿਹਾ ਝਟਕਾ ਸਰੀਰ ਨੂੰ ਵਜਦਾ ਹੈ।
***

Back To Top