? – ਕੀ ਕੱਦ ਵਧਾਉਣ ਦੀ ਕੋਈ ਦਵਾਈ ਹੈ, ਕੱਦ ਹੋਰ ਵੀ ਕਿਸੇ ਤਰੀਕੇ ਨਾਲ ਵਧਾਇਆ ਜਾ ਸਕਦਾ ਹੈ।

ਮੇਘ ਰਾਜ ਮਿੱਤਰ

? – ਕਹਿੰਦੇ ਹਨ ਕਿ ਜਿਉਣਾ ਮੌੜ ਨੇ ਨੈਣਾਂ ਦੇਵੀ ਤੋਂ ਬਹੁਤ ਉਚਾਈ ਤੋਂ ਛਾਲ ਮਾਰੀ ਸੀ ਅਤੇ ਉਹ ਬਚ ਗਿਆ ਸੀ ਇਸ ਤਰ੍ਹਾਂ ਦੀ ਕਹਾਣੀ ਕਿਹੀ ਹੈ ਤੁਸੀਂ ਇਸ ਬਾਰੇ ਕੀ ਕਹੋਗੇ।

– ਧਰਮਿੰਦਰ ਸਿੰਘ, ਪਿੰਡ ਅਭੋਵਾਲ, ਡਾ: ਭੁੰਗਾ, ਹੁਸ਼ਿਆਰਪੁਰ
– ਕੱਦ ਦਵਾਈਆਂ ਨਾਲ ਨਹੀਂ ਵਧਾਇਆ ਜਾ ਸਕਦਾ। ਹਾਂ ਪੇਚਾਂ ਅਤੇ ਨਟਾਂ ਦੀ ਸਹਾਇਤਾਂ ਨਾਲ ਨਵੀਂ ਟੈਕਨਾਲੋਜੀ ਇਸ ਪਾਸੇ ਜ਼ਰੂਰ ਸਹਿਯੋਗੀ ਹੈ।
– ਜਿਉਣੇ ਮੌੜ ਵਾਲੀ ਉਪਰੋਕਤ ਗੱਲ ਕਲਪਿਤ ਹੈ।
***
? – ਮਿੱਤਰ ਜੀ, ਕਈ ਵਿਅਕਤੀ ਅੱਖਾਂ `ਤੇ ਪੱਟੀ ਬੰਨ੍ਹ ਕੇ ਮੋਟਰ ਸਾਇਕਲ ਕਿਵੇਂ ਚਲਾ ਲੈਂਦੇ ਹਨ। ਕੀ ਉਸ ਪੱਟੀ ਵਿਚਕਾਰ ਦੀ ਮੋਟਰ ਸਾਇਕਲ ਚਾਲਕ ਨੂੰ ਕੁਝ ਦਿਖਾਈ ਦਿੰਦਾ ਹੈ। ਹਾਲਾਂਕਿ ਉਹ ਪੱਟੀ ਨਾਲ ਆਟੇ ਦੇ ਪੇੜੇ ਵੀ ਅੱਖਾਂ `ਤੇ ਰੱਖ ਲੈਂਦਾ ਹੈ ? ਦੱਸਣਾ ਜੀ ਕਿ ਅਸਲੀਅਤ ਕੀ ਹੈ।
– ਟੋਨੀ ਭਾਸਕਰ, ਮੰਟੂ, ਦੀਪਕ, ਠਾਕੁਰ, ਸੰਜੂ,
ਗੁਗੜਾ, ਹੈਪੀ, ਸੰਦੀਪ, ਲਾਲਾ ਜੀ, ਸੋਹਣ ਲਾਲ ਮਾਨਸਾ
– ਸੁਸਾਇਟੀ ਦੇ ਸੈਂਕੜੇ ਮੈਂਬਰ ਲੋਕਾਂ ਦੇ ਮਨੋਰੰਜਣ ਲਈ ਅਜੇ ਇਸ ਤਕਨੀਕ ਦੀ ਵਰਤੋਂ ਕਰ ਰਹੇ ਹਨ। ਸੋ ਇਸ ਨੂੰ ਆਮ ਜਨਤਾ ਵਿਚ ਉਜਾਗਰ ਕਰਨਾ ਗਲਤ ਹੋਵੇਗਾ।
***

Back To Top