? – ਸਾਰੇ ਗ੍ਰਹਿ ਸੂਰਜ ਦੁਆਲੇ ਕਿਉਂ ਘੁੰਮਦੇ ਹਨ।

ਮੇਘ ਰਾਜ ਮਿੱਤਰ

? – ਚੁੰਬਕ ਲੋਹੇ ਨੂੰ ਹੀ ਆਪਣੇ ਵੱਲ ਕਿਉਂ ਖਿੱਚਦਾ ਹੈ।
? – ਸੌਂਦੇ ਸਮੇਂ ਦਿਲ ਤੇ ਹੱਥ ਰੱਖ ਕੇ ਸੌਣ ਨਾਲ ਸਾਨੂੰ ਭਿਆਨਕ ਸੁਪਨੇ ਕਿਉਂ ਆਉਂਦੇ ਹਨ ?
? – ਸ਼ੀਸ਼ਾ ਕਿਵੇਂ ਬਣਦਾ ਹੈ।
– ਨਿਰਮਲ ਸਿੰਘ ਹੈਰੀ, ਪਿੰਡ ਮਹਿਲ ਖੁਰਦ (ਸੰਗਰੂਰ)
– ਸਾਡੀ ਗਲੈਕਸੀ ਦੇ ਹੋਂਦ ਵਿਚ ਆਉਣ ਸਮੇਂ ਹੀ ਇਹ ਸਾਰੇ ਪਦਾਰਥ ਇਕੋ ਦਿਸ਼ਾ ਵਿਚ ਘੁੰਮ ਰਹੇ ਸਨ। ਸਾਡੇ ਸੂਰਜ ਸਮੇਤ ਸਾਡੇ ਬਾਕੀ ਗ੍ਰਹਿ ਇਕੱਠੇ ਹੀ ਇਕੋ ਹੀ ਖਿੱਤੇ ਵਿਚ ਹੋਂਦ ਵਿਚ ਆਏ ਹਨ। ਸੂਰਜ ਦੇ ਵੱਧ ਪੁੰਜ ਕਾਰਨ ਗ੍ਰਹਿਾਂ ਦੀ ਇੱਕ ਦੂਜੇ ਉੱਪਰ ਖਿੱਚ ਕਾਰਨ ਇਹ ਸੂਰਜ ਦੁਆਲੇ ਘੁੰਮ ਰਹੇ ਹਨ।
– ਚੁੰਬਕ ਸਿਰਫ਼ ਲੋਹੇ ਨੂੰ ਹੀ ਨਹੀਂ ਸਗੋਂ ਨਿਕਲ ਤੇ ਕੋਬਾਲਟ ਨੂੰ ਵੀ ਆਪਣੇ ਵੱਲ ਖਿੱਚਦਾ ਹੈ। ਇਹ ਇਹਨਾਂ ਤੱਤਾਂ ਦੀ ਪ੍ਰਮਾਣੂ ਬਣਤਰ ਕਾਰਨ ਹੁੰਦਾ ਹੈ।
– ਦਿਲ ਉੱਤੇ ਹੱਥ ਰੱਖਣ ਕਾਰਨ ਸਾਨੂੰ ਭਿਆਨਕ ਕਿਸਮ ਦੇ ਸੁਫਨੇ ਨਹੀਂ ਆਉਂਦੇ ਸਗੋਂ ਮਨ ਵਿਚ ਉਪਜੇ ਭਿਆਨਕ ਖਿਆਲਾਂ ਨਾਲ ਦਿਲ ਦੀ ਧੜਕਨ ਵੱਧ ਜਾਂਦੀ ਹੈ ਤੇ ਹੱਥ ਦਿਲ ਤੇ ਜਾ ਟਿਕਦਾ ਹੈ।
– ਸ਼ੀਸ਼ਾ, ਰੇਤ ਸਿਲੀਕਾ ਅਤੇ ਸੋਡੇ ਨੂੰ ਵਿਸ਼ੇਸ਼ ਤਾਪਮਾਨ ਤੇ ਗਰਮ ਕਰਕੇ ਬਣਾਇਆ ਜਾਂਦਾ ਹੈ।
***

Back To Top