? ਰਾਮਾਇਣ ਦਾ ਪਾਤਰ ਹਨੂੰਮਾਨ ਹਵਾ ਵਿਚ ਕਿਵੇਂ ਉੱਡ ਸਕਦਾ ਸੀ ? ਜਹਾਜ਼ ਨਾਲ ਤੁਲਨਾ ਕਰਕੇ ਸਮਝਾਇਆ ਜਾਵੇ।

ਮੇਘ ਰਾਜ ਮਿੱਤਰ

? ਸ਼ਿਵ ਜੀ ਭਗਵਾਨ ਦੇ ਗਲ ਵਿਚਲੇ ਸੱਪਾਂ ਵਾਰੇ ਕੁਝ ਸਮਝਾਓ ਕੀ ਇਹ ਸੱਪ ਜ਼ਹਿਰੀਲੇ ਨਹੀਂ ਸਨ ਹੁੰਦੇ ਜਾਂ ਇਹ ਸ਼ਿਵ ਜੀ ਭਗਵਾਨ ਨੇ ਵੱਸ ਵਿਚ ਕੀਤੇ ਹੋਏ ਸਨ।
? ਗਣੇਸ਼ ਦਾ ਸਿਰ ਉਤਾਰਨ ਮਗਰੋਂ ਸ਼ਿਵ ਅਤੇ ਸਮੂਹ ਦੇਵਤਾਵਾਂ ਵੱਲੋਂ ਗਣੇਸ਼ ਦੇ ਹਾਥੀ ਦਾ ਸਿਰ ਜੋੜਨ ਦਾ ਰਹੱਸ ਸਮਝਾਓ। ਕੀ ਵਾਕਿਆ ਹੀ ਸਰਜਰੀ ਉਸ ਸਮੇਂ ਇਸ ਮੁਕਾਮ ਤੇ ਪਹੁੰਚ ਚੁੱਕੀ ਸੀ।
– ਹਰਦੀਪ ਸੂਦ, ਪਿੰਡ ਆਲੋਵਾਲ, ਨਵਾਂ ਸ਼ਹਿਰ
– ਰਾਮਾਇਣ ਅਤੇ ਉਸਦੇ ਸਾਰੇ ਪਾਤਰ ਮਿਥਿਹਾਸਕ ਹਨ। ਇਸ ਲਈ ਰਾਮਾਇਣ ਦੇ ਪਾਤਰਾਂ ਨੂੰ ਵਿਗਿਆਨਕ ਨਿਯਮਾਂ ਤੇ ਪਰਖਣ ਨਾਲ ਉਹ ਝੂਠੇ ਸਾਬਤ ਹੁੰਦੇ ਹਨ।
– ਇਸੇ ਤਰ੍ਹਾਂ ਹੀ ਸ਼ਿਵ ਜੀ ਵੀ ਹਿੰਦੂ ਮਿਥਿਹਾਸ ਦੀ ਦੇਣ ਹੈ।
– ਹਿੰਦੂ ਮਿਥਿਹਾਸ ਵਿਚ ਗਣੇਸ਼ ਦੇ ਸਿਰ ਉੱਪਰ ਹਾਥੀ ਦਾ ਸਿਰ ਲਾਇਆ ਦਿਖਾਇਆ ਗਿਆ ਹੈ, ਉਸ ਸਮੇਂ ਸਰਜਰੀ ਦਾ ਵਿਗਿਆਨ ਐਨਾ ਵਿਕਸਿਤ ਨਹੀਂ ਸੀ ਹੋਇਆ। ਸੋ, ਇਹ ਸਾਰਾ ਕੁਝ ਕਾਲਪਨਿਕ ਹੈ।
***

Back To Top