? ਜਾਪਾਨ ਵਿਚ ਲਾਲ ਮੀਂਹ ਅਤੇ ਲਾਲ ਬਰਫ਼ ਕਿਉਂ ਪੈਂਦੀ ਹੈ।

ਮੇਘ ਰਾਜ ਮਿੱਤਰ

? ਉੱਲੂਆਂ ਨੂੰ ਰਾਤ ਵੇਲੇ ਦਿਖਾਈ ਦਿੰਦਾ ਹੈ, ਸਵੇਰੇ ਕਿਉਂ ਨਹੀਂ।
? ਭਾਰਤ ਵਿਚ ਜਦੋਂ 12 ਵੱਜਦੇ ਹਨ ਤਾਂ ਮਾਸਕੋ ਵਿਚ ਸਵੇਰੇ 9-30 ਵਜਦੇ ਹਨ, ਅਜਿਹਾ ਕਿਉਂ।
? ਕਿਹੜਾ ਦੇਸ਼ ਹੈ, ਜਿੱਥੇ 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਰਹਿੰਦੀ ਹੈ ਅਤੇ ਕਿਉਂ ?
– ਦਲਜੀਤ, ਸੁਖਦੇਵ, ਜਸਵੀਰ, ਰਾਜਵਿੰਦਰ,
ਸੁਖਰਾਜ, ਪਰਮਜੀਤ, ਸ਼ਰਨਜੀਤ ਸਿੰਘ, ਪਿੰਡ ਤਿੰਮੋਵਾਲ (ਅੰਮ੍ਰਿਤਸਰ)
– ਜ਼ਰੂਰ ਹੀ ਇਨ੍ਹਾਂ ਦੇ ਨਜ਼ਦੀਕ ਕੋਈ ਲਾਲ ਮੂੰਗੇ ਵਾਲੀ ਪਹਾੜੀ ਹੋਵੇਗੀ, ਜਿਸ ਕਾਰਨ ਇਸ ਥਾਂ ਦਾ ਪਾਣੀ ਲਾਲ ਹੋਵੇਗਾ। ਇਸ ਕਰਕੇ ਹੀ ਜਾਂ ਅਜਿਹੇ ਹੀ ਕੋਈ ਹੋਰ ਕਾਰਨ ਕਰਕੇ ਇੱਥੇ ਹੋਣ ਵਾਲੀ ਬਰਸਾਤ ਦੇ ਪਾਣੀ ਦਾ ਰੰਗ ਲਾਲ ਹੁੰਦਾ ਹੈ। ਲਾਲ ਪਾਣੀ ਦੇ ਜੰਮਣ ਕਰਕੇ ਹੀ ਬਰਫ਼ ਦਾ ਰੰਗ ਵੀ ਲਾਲ ਹੋਵੇਗਾ।
– ਗੁਫ਼ਾਵਾਂ ਵਿਚ ਰਹਿਣ ਕਰਕੇ ਉੱਲੂਆਂ ਦੀਆਂ ਅੱਖਾਂ ਦੀਆਂ ਬਣਤਰਾਂ ਵਿਚ ਇਸ ਕਿਸਮ ਦੀਆਂ ਤਬਦੀਲੀਆਂ ਹੋ ਗਈਆਂ ਹਨ ਕਿ ਉਹਨਾਂ ਨੂੰ ਘੱਟ ਚਾਨਣ ਵਿਚ ਤਾਂ ਦਿਖਾਈ ਦਿੰਦਾ ਹੈ, ਪਰ ਬਹੁਤੇ ਚਾਨਣ ਵਿਚ ਉਹਨਾਂ ਦੀਆਂ ਅੱਖਾਂ ਬੰਦ ਹੋ ਜਾਂਦੀਆਂ ਹਨ।
– ਦੁਨੀਆਂ ਦੇ ਸਭ ਦੇਸ਼ਾਂ ਵਿਚ ਸਮਾਂ ਵੱਖ-ਵੱਖ ਹੁੰਦਾ ਹੈ। ਪਰ ਦੁਪਹਿਰ ਦਾ ਸਮਾਂ ਲਗਭਗ ਸਾਰੇ ਦੇਸ਼ਾਂ ਵਿਚ ਬਾਰਾਂ ਵਜੇ ਦਾ ਹੀ ਮੰਨਿਆ ਗਿਆ ਹੈ। ਧਰਤੀ ਸੂਰਜ ਦੁਆਲੇ 24 ਘੰਟੇ ਇਹ ਚੱਕਰ ਇਕ ਵਾਰ ਘੁੰਮਦੀ ਹੈ। ਇਸ ਲਈ ਜੋ ਦੇਸ਼ ਸੂਰਜ ਅੱਗੇ ਆਉਂਦਾ ਤੇ ਜਾਂਦਾ ਹੈ ਉਥੇ ਸਵੇਰ ਹੁੰਦੀ ਜਾਂਦੀ ਹੈ।
– ਧਰੁਵਾਂ ਦੇ ਉੱਪਰ ਛੇ ਮਹੀਨੇ ਦਿਨ ਅਤੇ ਛੇ ਮਹੀਨੇ ਰਾਤ ਰਹਿੰਦੀ ਹੈ ਕਿਉਂਕਿ ਧਰੁਵਾਂ ਤੋਂ ਧਰਤੀ ਅੰਦਰ ਨੂੰ ਧਸੀ ਹੋਈਹੈ। ਇਸ ਲਈ ਉਥੇ ਛੇ ਮਹੀਨੇ ਦਿਨ ਤੇ ਛੇ ਮਹੀਨੇ ਦੀ ਰਾਤ ਹੁੰਦੀ ਹੈ।
***

Back To Top