? ਜੋਗੀ ਅਤੇ ਵੈਦ ਕਹਿੰਦੇ ਹਨ ਕਿ ਸੱਪ ਨੂੰ ਮਾਰ ਕੇ ਉਸ ਨੂੰ ਮਿੱਟੀ ਵਿੱਚ ਦੱਬ ਕੇ ਉਸ ਉੱਪਰ ਕੋਈ ਫਲਦਾਰ ਦਰਖੱਤ ਲਗਾ ਦਿਉ। ਉਸ ਦਰੱਖਤ ਦੇ ਫਲ ਸਾਹ ਅਤੇ ਦਮੇ ਦੇ ਮਰੀਜ਼ਾਂ ਲਈ ਬਹੁਤ ਹੀ ਫਾਇਦੇਮੰਦ ਹੋਣਗੇ। ਕੀ ਇਸ ਵਿੱਚ ਕੋਈ ਸੱਚਾਈ ਹੈ।

ਮੇਘ ਰਾਜ ਮਿੱਤਰ

? ਸਰਦੀ ਦੇ ਮੌਸਮ ਵਿੱਚ ਸਾਡੇ ਮੂੰਹ ਵਿੱਚੋਂ ਭਾਫ਼ ਕਿਉਂ ਨਿਕਲਦੀ ਹੈ।
? ਕਈ ਵਾਰ ਸਾਡੇ ਸਰੀਰ ਦਾ ਕੋਈ ਅੰਗ ਜਾਂ ਹਿੱਸਾ ਫਰਕਣ (ਕੰਬਣ) ਕਿਉਂ ਲੱਗ ਪੈਂਦਾ ਹੈ।
? ਸਾਡੇ ਦੰਦਾਂ ਅਤੇ ਜਾੜ੍ਹਾਂ ਵਿੱਚ ਟੋਏ (ਖੰਡੇ) ਕਿਉਂ ਪੈ ਜਾਂਦੇ ਹਨ ? ਕੀ ਇਸ ਪਿੱਛੇ ਕਿਸੇ ਕੀੜੇ ਦਾ ਹੱਥ ਹੁੰਦਾ ਹੈ।
– ਕੁਲਦੀਪ ਕਰਮਗੜ੍ਹ, ਕਰਮਗੜ੍ਹ ਢਾਣੀਂ (ਮਲੋਟ)
– ਸੱਪ ਨੂੰ ਮਾਰ ਕੇ ਮਿੱਟੀ ਦੱਬ ਕੇ ਉਸ ਉੱਪਰ ਦਰੱਖਤ ਲਾ ਕੇ ਉਸ ਦੇ ਨਾਲ ਸਾਹ ਦਮਾ ਹਟ ਜਾਂਦਾ ਹੈ ਇਸ ਵਿੱਚ ਕੋਈ ਸੱਚਾਈ ਨਹੀਂ।
– ਸਰਦੀ ਦੇ ਮੌਸਮ ਵਿੱਚ ਸਾਡੇ ਮੂੰਹ ਵਿੱਚੋਂ ਨਿਕਲੇ ਪਾਣੀ ਦੇ ਕਣ ਹਵਾ ਵਿਚਲੇ ਰੇਤ ਦੇ ਕਣਾਂ ਤੇ ਜੰਮ ਜਾਂਦੇ ਹਨ। ਇਸ ਲਈ ਇਹ ਭਾਫ਼ ਦੀ ਤਰ੍ਹਾਂ ਨਜ਼ਰ ਆਉਂਦੇ ਹਨ।
– ਸਰੀਰ ਦੇ ਹਿੱਸੇ ਦੇ ਫਰਕਣ ਦਾ ਕਾਰਣ ਦਿਮਾਗੀ ਹੁੰਦਾ ਹੈ।
– ਸਾਡੇ ਦੰਦਾਂ ਵਿੱਚ ਬੈਕਟੀਰੀਆ ਪੈਦਾ ਹੋ ਜਾਂਦਾ ਹੈ ਜੋ ਲਗਾਤਾਰ ਸਾਡੇ ਦੰਦਾਂ ਨੂੰ ਖਾਂਦਾ ਰਹਿੰਦਾ ਹੈ ਇਸ ਕਾਰਨ ਦੰਦਾਂ ਵਿੱਚ ਖੱਡਾਂ ਪੈ ਜਾਂਦੀਆਂ ਹਨ।
***

Back To Top