? ਸੁਣਿਐ ਕਿ ਗਰਮ ਦ੍ਰਵ ਅਗਰ ਸਾਡੇ ਸਰੀਰ ਤੇ ਪੈ ਜਾਵੇ ਤਾਂ ਛਾਲੇ ਹੋ ਜਾਂਦੇ ਹਨ। ਪਰ ਕਈ ਚਾਹ ਪੀਣ ਵਾਲੇ ਲਹਿੰਦੀ ਲਹਿੰਦੀ ਗਰਮ ਚਾਹ ਵੀ ਪੀ ਜਾਂਦੇ ਹਨ। ਅਜਿਹਾ ਕਿਉਂ ਹੁੰਦਾ ਹੈ ਅਤੇ ਕਿਵੇਂ ਹੁੰਦਾ ਹੈ।

ਮੇਘ ਰਾਜ ਮਿੱਤਰ

? ਜਦੋਂ ਟੂਟੀ ਬੰਦ ਕੀਤੀ ਜਾਂਦੀ ਹੈ ਤਾਂ ਪਾਣੀ ਦੀ ਇੱਕ ਬੂੰਦ ਗੋਲ ਜਿਹੀ ਹੋ ਕੇ ਲਟਕਦੀ ਰਹਿੰਦੀ ਹੈ। ਇਸ ਦੇ ਪਿੱਛੇ ਕੀ ਸਿਧਾਂਤ ਕੰਮ ਕਰਦਾ ਹੈ। ਵਿਸਥਾਰ ਸਹਿਤ ਦੱਸਣਾ।
? ਜਾਦੂਗਰਾਂ ਵੱਲੋਂ ਲੜਕੀ ਨੂੰ ਦੋ ਭਾਗਾਂ ਵਿੱਚ ਵੰਡੇ ਜਾਣ ਪਿੱਛੇ ਕਿਹੜਾ ਦਿਮਾਗ ਜਾਂ ਵਿਗਿਆਨ ਕੰਮ ਕਰਦਾ ਹੈ ?
– ਮਨਦੀਪ ਕੌਰ, ਕੁਲਦੀਪ ਕੁਮਾਰ, ਸੰਤ ਨਗਰ, ਨਵਾਂ ਸ਼ਹਿਰ
– ਜਦੋਂ ਸਾਡੀ ਚਮੜੀ ਕਿਸੇ ਗਰਮ ਚੀਜ਼ ਨਾਲ ਛੂੰਹਦੀ ਹੈ ਤਾਂ ਸਾਡੇ ਸਰੀਰ ਵਿੱਚ ਉਹਨਾਂ ਸੈੱਲ ਨੂੰ ਬਚਾਉਣ ਲਈ ਪਾਣੀ ਭੇਜਿਆ ਜਾਂਦਾ ਹੈ। ਪਰ ਜਦੋਂ ਕੋਈ ਵਿਅਕਤੀ ਵਾਰ ਵਾਰ ਆਪਣੀ ਚਮੜੀ ਗਰਮ ਚੀਜ਼ ਦੇ ਸੰਪਰਕ ਵਿੱਚ ਲਿਆਉਂਦਾ ਹੈ ਤਾਂ ਉਹ ਉਸ ਗਰਮੀ ਨੂੰ ਬਰਦਾਸ਼ਤ ਕਰਨ ਦੇ ਯੋਗ ਬਣ ਜਾਂਦੀ ਹੈ।
– ‘ਤਲੀ ਤਣਾਓ’ ਦੇ ਵਿਗਿਆਨਕ ਸਿਧਾਂਤ ਕਾਰਨ ਪਾਣੀ ਦੀ ਬੂੰਦ ਟੂਟੀ ਤੇ ਗੋਲਾ ਬਣ ਕੇ ਲਟਕਦੀ ਰਹਿੰਦੀ ਹੈ।
– ਲੜਕੀ ਨੂੰ ਜਾਦੂਗਰ ਹੱਥ ਦੀ ਸਫ਼ਾਈ ਨਾਲ ਜਾਂ ਆਪਣੀ ਚਲਾਕੀ ਨਾਲ ਵੱਖਰੇ-ਵੱਖਰੇ ਭਾਗਾਂ ਵਿੱਚ ਕੱਟਿਆ ਵਿਖਾਉਂਦੇ ਹੀ ਹਨ, ਅਸਲ ਵਿੱਚ ਕੱਟਦੇ ਨਹੀਂ।
***

Back To Top