? ਇੱਕ ਵਸਤੂ ਦਾ ਭਾਰ ਪ੍ਰਿਥਵੀ ਉੱਤੇ 12 ਕਿਲੋਗ੍ਰਾਮ ਹੈ, ਚੰਦ ਉੱਪਰ ਉਸਦਾ ਭਾਰ ਕਿੰਨਾ ਹੋਵੇਗਾ।

ਮੇਘ ਰਾਜ ਮਿੱਤਰ

? ਵਿਗਿਆਨੀ ਕਹਿ ਰਹੇ ਹਨ, ਕਿ ਬ੍ਰਹਸਪਤੀ ਗ੍ਰਹਿ ਉੱਪਰ ਜੀਵਨ ਦੀ ਹੋਂਦ ਹੋ ਸਕਦੀ ਹੈ। ਜੇਕਰ ਉਸ ਉੱਪਰ ਹੋਰ ਸਹੂਲਤਾਂ ਹੋਣ। ਤਾਂ ਉਸ ਉੱਪਰ ਕਿਸ ਚੀਜ਼ ਦੀ ਘਾਟ ਹੈ।
? ਭਾਰਤ ਅਤੇ ਸੰਸਾਰ ਦੇ ਹੋਰ ਖਗੋਲ ਵਿਗਿਆਨੀਆਂ ਨੇ ‘ਹੇਲੀ ਧੂਮਕੇਤੂੂ’ ਦਾ ਅਧਿਐਨ ਕੀਤਾ ਹੈ। ਕੀ ਅਗਲੀ ਵਾਰ ਧੂਮਕੇਤੂ 2062 ਵਿੱਚ ਫਿਰ ਦਿਖਾਈ ਦੇਵੇਗਾ। ਸਾਨੂੰ ਇਸ ਬਾਰੇ ਕੁੱਝ ਜਾਣਕਾਰੀ ਦਿਉ।
-ਸੰਦੀਪ ਸਿੰਘ ‘ਰੱਲਾ’ ਕਲਾਸ ਨੌਵੀਂ
ਪਿੰਡ ਤੇ ਡਾਕ. ਰੱਲਾ, ਤਹਿ. ਅਤੇ ਜ਼ਿਲ੍ਹਾ. ਮਾਨਸਾ
– ਚੰਦਰਮਾ ਉੱਤੇ ਕਿਸੇ ਵੀ ਵਸਤੂ ਦਾ ਭਾਰ ਧਰਤੀ ਦੇ ਭਾਰ ਦਾ ਛੇਵਾਂ ਹਿੱਸਾ ਹੁੰਦਾ ਹੈ। ਇਸ ਲਈ 12 ਕਿਲੋਗ੍ਰਾਮ ਵਾਲੀ ਵਸਤੂ ਦਾ ਭਾਰ ਚੰਦਰਮਾ ਉੱਤੇ 2 ਕਿਲੋਗ੍ਰਾਮ ਹੋਵੇਗਾ।
– ਕਿਸੇ ਵੀ ਗ੍ਰਹਿ ਉੱਪਰ ਜ਼ਿੰਦਗੀ ਲਈ ਲੋੜੀਂਦੀਆਂ ਸਹੂਲਤਾਂ ਹੋਣੀਆਂ ਜ਼ਰੂਰੀ ਹਨ। ਇਹਨਾਂ ਵਿੱਚ ਤਾਪਮਾਨ, ਗੁਰੂਤਾ ਖਿੱਚ, ਉਪਲਬਧ ਗੈਸਾਂ ਆਦਿ ਦਾ ਹੋਣਾ ਅਤਿਅੰਤ ਜ਼ਰੂਰੀ ਹੈ।
– ਹੇਲੀ ਦਾ ਧੂਮਕੇਤੂ ਜਿਹੜਾ ਹਰ 76 ਸਾਲਾਂ ਬਾਅਦ ਧਰਤੀ ਦੇ ਨਜ਼ਦੀਕ ਆਉਂਦਾ ਹੈ। ਪਹਿਲਾਂ ਇਹ 1758, 1835, 1910 ਅਤੇ 1986 ਵਿੱਚ ਦਿਖਾਈ ਦੇ ਚੁੱਕਿਆ ਹੈ। ਹੁਣ ਇਸ ਨੇ 2062 ਵਿੱਚ ਦਿਖਾਈ ਦੇਣਾ ਹੈ। ਧੂਮਕੇਤੂਆਂ ਵਿੱਚ ਧੂੜ ਅਤੇ ਗੈਸਾਂ ਦੀ ਭਰਮਾਰ ਹੁੰਦੀ ਹੈ। ਧਰਤੀ ਕਈ ਵਾਰ ਇਹਨਾਂ ਪੂਛਲ ਤਾਰਿਆਂ ਦੀ ਪੂਛ ਵਿੱਚੋਂ ਲੰਘ ਚੁੱਕੀ ਹੈ।
***

Back To Top