? ਨਵਜੰਮਿਆ ਬੱਚਾ ਆਪਣੇ ਆਪ ਹੀ ਕਦੇ ਹਸਦਾ ਹੈ ਅਤੇ ਕਦੇ ਰੋਣ ਵਰਗਾ ਚਿਹਰਾ ਬਣਾ ਲੈਂਦਾ ਹੈ। ਇਸ ਦਾ ਕੀ ਕਾਰਨ ਹੈ। ਵੱਡੀ ਉਮਰ ਦੀਆਂ ਔਰਤਾਂ ਇਸ ਬਾਰੇ ਕਹਿੰਦੀਆਂ ਹਨ ਕਿ ਕੋਈ ਵਿਹੁ ਮਾਤਾ ਹੈ ਜਿਹੜੀ ਇਸ ਨੂੰ ਹਸਾਉਂਦੀ ਤੇ ਰੁਆਉਂਦੀ ਹੈ।

ਮੇਘ ਰਾਜ ਮਿੱਤਰ

? ਮਿੱਤਰ ਜੀ ਤੁਹਾਡੀ ਸਵੈ-ਜੀਵਨੀ ਦਾ ਦੂਜਾ ਹਿੱਸਾ ਅਜੇ ਛਪਿਆ ਹੈ ਜਾਂ ਨਹੀਂ ਕਿਰਪਾ ਕਰਕੇ ਦੱਸਣਾ।
-ਸੁਖਚੈਨ ਸਿੰਘ ਸੇਖਾ, ਪਿੰਡ ਔਲਖ, ਜ਼ਿਲ੍ਹਾ ਫਰੀਦਕੋਟ
– ਇਸ ਸਮੇਂ ਬੱਚਾ ਆਪਣੇ ਹਾਵ-ਭਾਵ ਪ੍ਰਗਟ ਕਰਨਾ ਸਿੱਖ ਰਿਹਾ ਹੁੰਦਾ ਹੈ। ਜਿਸਨੂੰ ਬਾਅਦ ਵਿੱਚ ਉਹ ਤਰਤੀਬਬੱਧ ਕਰ ਲੈਂਦਾ ਹੈ। ਵਿਹੁ ਮਾਤਾ ਨਾਲ ਇਸ ਦਾ ਕੋਈ ਸਬੰਧ ਨਹੀਂ ਹੁੰਦਾ।
– ਇਸ ਦਾ ਦੂਜਾ ਹਿੱਸਾ ਸੰਨ 2008 ਵਿੱਚ ਛਪੇਗਾ।
***
? ਕੀ ਵਿਗਿਆਨੀ ਸੂਰਜ `ਤੇ ਪੁੱਜ ਜਾਣਗੇ।
-ਸੰਦੀਪ ਸ਼ਰਮਾ ‘ਰੱਲਾ’।
– ਵਿਗਿਆਨੀ ਲੋੜੀਂਦੇ ਪ੍ਰਬੰਧਾਂ ਨਾਲ ਅੱਜ ਤੋਂ 1000-2000 ਸਾਲ ਨੂੰ ਜ਼ਰੂਰ ਸੂਰਜ `ਤੇ ਪੁੱਜ ਜਾਣਗੇ। ਉਹ ਜ਼ਰੂਰ ਕਰੋੜਾਂ ਡਿਗਰੀ ਤਾਪਮਾਨ ਸਹਿਣ ਵਾਲੇ ਕੱਪੜੇ ਅਤੇ ਲੋੜੀਂਦਾ ਦਬਾਓ ਕਾਇਮ ਰੱਖਣ ਵਾਲੇ ਸੂਟ ਕਿਸੇ ਨਾ ਕਿਸੇ ਦਿਨ ਜ਼ਰੂਰ ਤਿਆਰ ਕਰ ਲੈਣਗੇ।
***

Back To Top