ਮੇਘ ਰਾਜ ਮਿੱਤਰ
? ਜੇਕਰ ਮੈਂ ਪੜ੍ਹਾਈ ਬਾਰੇ ਕੁਝ ਪੜ੍ਹਾਂ ਤਾਂ ਮੈਨੂੰ ਯਾਦ ਰਹਿ ਜਾਂਦਾ ਹੈ ਪਰ ਬਾਕੀ ਗੱਲਾਂ ਭੁੱਲ ਜਾਂਦੀਆਂ ਹਨ। ਜਿਸ ਕਾਰਨ ਕਈ ਵਾਰੀ ਘਰ ਦੇ ਮੈਨੂੰ ਕੋਈ ਕੰਮ ਦੱਸ ਦੇਣ ਤਾਂ ਮੈਨੂੰ ਝੱਟ ਹੀ ਯਾਦ ਭੁੱਲ ਜਾਂਦੀ ਹੈ। ਮੈਨੂੰ ਲਗਦਾ ਹੈ ਕਿ ਮੇਰੀ ਯਾਦਾਸ਼ਤ ਬਹੁਤ ਕਮਜ਼ੋਰ ਹੈ। ਇਸਦਾ ਕੀ ਕਾਰਨ ਹੋ ਸਕਦਾ ਹੈ। ਕਿਰਪਾ ਕਰਕੇ ਯਾਦਾਸ਼ਤ ਨੂੰ ਠੀਕ ਕਰਨ ਲਈ ਕੋਈ ਉਪਾਅ ਦੱਸੋ ਜਾਂ ਮੈਨੂੰ ਕਿਸੇ ਡਾਕਟਰ ਦੀ ਸਲਾਹ ਲੈਣੀ ਪਵੇਗੀ।
-ਰਣਜੀਤ ਅਟਾਰੀ, ਕਲਾਸ +2 (ਅੰਮ੍ਰਿਤਸਰ)
– ਬਹੁਤ ਸਾਰੇ ਵਿਅਕਤੀਆਂ ਨੇ ਜ਼ਿੰਦਗੀ ਵਿੱਚ ਆਪਣਾ ਕੋਈ ਨਿਸ਼ਾਨਾ ਮਿਥਿਆ ਹੁੰਦਾ ਹੈ। ਉੁਹ ਇਸ ਨਿਸ਼ਾਨੇ ਨੂੰ ਆਪਣੀ ਦਿਲਚਸਪੀ ਨਾਲ ਜੋੜ ਲੈਂਦੇ ਹਨ। ਇਸ ਤਰ੍ਹਾਂ ਉਹ ਮਿਹਨਤ ਕਰਕੇ ਸਫਲ ਹੋ ਜਾਂਦੇ ਹਨ। ਸੋ ਤੁਸੀਂ ਵੀ ਕਿਸੇ ਦਿਲਚਸਪ ਵਿਸ਼ੇ ਵਿੱਚ ਆਪਣਾ ਨਿਸ਼ਾਨਾ ਬਣਾ ਲਉ। ਤੁਸੀਂ ਮਿਹਨਤ ਕਰਨੀ ਸਿੱਖ ਜਾਉਗੇ।
– ਜਿਸ ਵਿਸ਼ੇ ਵਿੱਚ ਤੁਹਾਨੂੰ ਦਿਲਚਸਪੀ ਹੋਵੇਗੀ ਉਸ ਵਿਸ਼ੇ ਬਾਰੇ ਕਹੀ ਹੋਈ ਗੱਲ ਤੁਸੀਂ ਨਹੀਂ ਭੁੱਲੋਗੇ। ਘਰੇਲੂ ਕੰਮਾਂ ਵਿੱਚ ਵੀ ਦਿਲਚਸਪੀ ਪੈਦਾ ਕਰੋ। ਤੁਸੀਂ ਆਪਣੀ ਇਸ ਸਮੱਸਿਆ ਤੇ ਕਾਬੂ ਪਾ ਲਵੋਗੇ।
***