? ਲੋਕਾਂ ਦਾ ਮੰਨਣਾ ਹੈ ਕਿ ਦੇਸੀ ਘਿਉ ਖਾਣ ਨਾਲ ਹਾਰਟ ਅਟੈਕ ਹੋ ਜਾਂਦਾ ਹੈ।

ਮੇਘ ਰਾਜ ਮਿੱਤਰ

? ਪਾਪ ਅਤੇ ਪੁੰਨ ਕੀ ਚੀਜ ਹੈ। ਕੀ ਇਸ ਚੀਜ ਦਾ ਮਨੁੱਖ ਨਾਲ ਕੋਈ ਨਾਤਾ ਹੈ ਕਿ ਇਹ ਵੀ ਭੂਤ-ਪ੍ਰੇਤ ਵਾਂਗ ਅੰਧਵਿਸ਼ਵਾਸ ਹੀ ਹੈ।
? ਧਅੇ ਅਨਦ ਨਗਿਹਟ ਸ਼ੀਸ਼ੇ ਧੁੱਪ ਵਿੱਚ ਕਾਲੇ ਅਤੇ ਛਾਂ ਵਿੱਚ ਚਿੱਟੇ ਕਿਵੇਂ ਹੋ ਜਾਂਦੇ ਹਨ। ਵਿਸਥਾਰ ਪੂਰਵਕ ਦੱਸੋ।
? ਕੀ ਮਨੁੱਖ ਦੇ ਮਰਨ ਤੋਂ ਬਾਅਦ ਮਨੁੱਖ ਦੇ ਜ਼ਰੂਰੀ ਅੰਗ ਕਿਰਿਆਸ਼ੀਲ ਹੁੰਦੇ ਹਨ ਜਾਂ ਖਰਾਬ ਹੋ ਜਾਂਦੇ ਹਨ। ਕੀ ਉਨ੍ਹਾਂ ਨੂੰ ਕਿਸੇ ਤਰੀਕੇ ਨਾਲ ਦੁਬਾਰਾ ਕੰਮ ਵਿੱਚ ਲਿਆਂਦਾ ਜਾ ਸਕਦਾ ਹੈ।
? ਏਡਜ਼ ਦਾ ਮਰੀਜ ਵੱਧ ਤੋਂ ਵੱਧ ਕਿੰਨਾ ਚਿਰ ਜਿਉਂਦਾ ਰਹਿ ਸਕਦਾ ਹੈ। ਕੀ ਰੋਗੀ ਦੇ ਮਰਨ ਮਗਰੋਂ ਏਡਜ਼ ਦੇ ਜੀਵਾਣੂੰ ਉਸਦੇ ਸਰੀਰ ਵਿੱਚ ਜਿਉਂਦੇ ਰਹਿੰਦੇ ਹਨ।
? ਕੀ ਜ਼ਮੀਨ ਦੇ ਥੱਲੇ ਗਿੱਠ-ਮੁੱਠੀਏ ਰਹਿੰਦੇ ਹਨ ਜਾਂ ਇਹ ਵੀ ਇੱਕ ਗੱਪ ਹੀ ਹੈ।
? ਕਿਹਾ ਜਾਂਦਾ ਹੈ ਕਿ ਚਾਹ ਪੀਣ ਨਾਲ ਨੀਂਦ ਘੱਟ ਆਉਂਦੀ ਹੈ। ਕੀ ਇਹ ਗੱਲ ਸੱਚ ਹੈ।
? ਜ਼ਹਿਰ ਕਿਸ ਚੀਜ ਦੀ ਬਣਾਈ ਜਾਂਦੀ ਹੈ ਤੇ ਇਸ ਨੂੰ ਖਾਣ ਨਾਲ ਆਦਮੀ ਕਿਵੇਂ ਮਰ ਜਾਂਦਾ ਹੈ।
? ਤੋਤਾ ਆਦਮੀ ਦੀ ਨਕਲ ਕਰਕੇ ਕਿਵੇਂ ਬੋਲ ਲੈਂਦਾ ਹੈ ਵਿਸਥਾਰ ਪੂਰਵਕ ਦੱਸੋ। ਕੋਈ ਹੋਰ ਅਜਿਹਾ ਜਾਨਵਰ ਹੈ ਜੋ ਮਨੁੱਖੀ ਭਾਸ਼ਾ ਬੋਲ ਲੈਂਦਾ ਹੋਵੇ।
-(ਦੀਪਾ) ਗੁਰਦੀਪ ਸਿੰਘ ਅਰੋੜਾ, ਨੇੜੇ ਬੱਸ ਸਟੈਂਡ ਜ਼ੀਰਾ, ਜ਼ਿਲ੍ਹਾ ਫਿਰੋਜਪੁਰ (ਪੰਜਾਬ)
– ਸਾਡੀ ਵਰਤੋਂ ਵਿੱਚ ਆਉਣ ਵਾਲੀ ਚਿਕਨਾਈ ਦੋੋ ਕਿਸਮ ਦੀ ਹੁੰਦੀ ਹੈ : (1) ਬਨਸਪਤੀ ਤੋਂ ਪ੍ਰਾਪਤ ਹੋਣ ਵਾਲੀ ਚਿਕਨਾਈ (2) ਜੀਵਾਂ ਤੋਂ ਪ੍ਰਾਪਤ ਹੋਣ ਵਾਲੀ ਚਿਕਨਾਈ। ਬਨਸਪਤੀ ਤੋਂ ਪ੍ਰਾਪਤ ਹੋਣ ਵਾਲੀ ਚਿਕਨਾਈ ਜੀਵਾਂ ਤੋਂ ਪ੍ਰਾਪਤ ਹੋਣ ਵਾਲੀ ਚਿਕਨਾਈ ਤੋਂ ਮਨੁੱਖੀ ਸਿਹਤ ਲਈ ਚੰਗੀ ਹੁੰਦੀ ਹੈ। ਲੰਬੇ ਸਮੇਂ ਲਈ ਘਿਉ ਦੀ ਲੋੜੋਂ ਵੱਧ ਵਰਤੋਂ ਸਾਡੀਆਂ ਖੂਨ ਦੀਆਂ ਨਾੜੀਆਂ ਵਿੱਚ ਕੁਲਿਸਟਰਲ ਦੀ ਤਹਿ ਬਣਾ ਦਿੰਦੀਆਂ ਹਨ। ਇਸ ਨਾਲ ਸਰੀਰ ਵਿੱਚੋਂ ਖੂਨ ਦਾ ਦੌਰਾ ਰੁਕ ਜਾਂਦਾ ਹੈ।
– ਮਨੁੱਖ ਦੁਆਰਾ ਕੀਤੇ ਗਏ ਚੰਗੇ ਕੰਮਾਂ ਨੂੰ ਪੁੰਨ ਅਤੇ ਬੁਰੇ ਕੰਮਾਂ ਨੂੰ ਪਾਪ ਕਿਹਾ ਜਾਂਦਾ ਹੈ। ਧਾਰਮਿਕ ਵਿਅਕਤੀ ਪੁੰਨ ਅਤੇ ਪਾਪ ਕਾਰਨ ਅਗਲੇ ਜਨਮ ਵਿੱਚ ਮਿਲਣ ਵਾਲੇ ਸਵਰਗਾਂ ਅਤੇ ਨਰਕਾਂ ਵਿੱਚ ਯਕੀਨ ਕਰਦੇ ਹਨ। ਇਹ ਸਭ ਕੁਝ ਕਾਲਪਨਿਕ ਹੈ।
– ਇਹ ਸਵਾਲ ਅਸੀਂ ਪਾਠਕਾਂ `ਤੇ ਛੱਡ ਰਹੇ ਹਾਂ ਅਤੇ ਆਸ ਕਰਦੇ ਹਾਂ ਕਿ ਪਾਠਕਾਂ ਵਿੱਚੋਂ ਕੋਈ ਨਾ ਕੋਈ ਇਸਦਾ ਤਸੱਲੀਬਖ਼ਸ਼ ਜਵਾਬ ਜ਼ਰੂਰ ਦੇਵੇਗਾ।
– ਮਨੁੱਖੀ ਮੌਤ ਤੋਂ ਬਾਅਦ ਕੁਝ ਸਮੇਂ ਬਾਅਦ ਮਨੁੱਖੀ ਸਰੀਰ ਦੇ ਅੰਗ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ। 2-4 ਘੰਟੇ ਦੇ ਅੰਦਰ-ਅੰਦਰ ਇਹ ਜੇ ਸਰੀਰ ਵਿੱਚੋਂ ਕੱਢ ਲਏ ਜਾਣ ਅਤੇ ਇਹਨਾਂ ਨੂੰ ਸੁਰੱਖਿਅਤ ਢੰਗ ਨਾਲ ਸਾਂਭ ਲਿਆ ਜਾਵੇ ਤਾਂ ਇਹ ਦੁਬਾਰਾ ਵਰਤੋਂ ਵਿੱਚ ਲਿਆਂਦੇ ਜਾ ਸਕਦੇ ਹਨ।
– ਏਡਜ਼ ਦੀ ਲਾਗ ਲੱਗਣ ਤੋਂ ਬਾਅਦ 3-4 ਸਾਲ ਤੋਂ ਲੈ ਕੇ 10-12 ਸਾਲ ਬਾਅਦ ਮਨੁੱਖ ਦੀ ਜਾਨ ਚਲੀ ਜਾਂਦੀ ਹੈ ਪਰ ਚੰਗੀਆਂ ਸਿਹਤ-ਸਹੂਲਤਾਂ ਅਤੇ ਸਮੇਂ-ਸਮੇਂ ਸਿਰ ਲਈ ਡਾਕਟਰ ਦੀ ਸਹਾਇਤਾ ਇਸ ਵਿੱਚ ਕੁਝ ਵਾਧਾ ਕਰ ਸਕਦੀਆਂ ਹਨ। ਮਨੁੱਖੀ ਮੌਤ ਤੋਂ ਬਾਅਦ ਇਹ ਜੀਵਾਣੂੰ ਜਿੰਨਾ ਚਿਰ ਲਾਸ਼ ਸੁਰੱਖਿਅਤ ਪਈ ਰਹਿੰਦੀ ਹੈ, ਜਿਉਂਦੇ ਰਹਿੰਦੇ ਹਨ।
– ਧਰਤੀ ਦੇ ਲੱਖਾਂ ਥਾਂਵਾਂ ਤੇ ਖੁਦਾਈ ਹੋ ਚੁੱਕੀ ਹੈ ਪਰ ਅਜੇ ਤੱਕ ਕਿਸੇ ਨੂੰ ਇੱਕ ਵੀ ਗਿੱਠ-ਮੁੱਠੀਆ ਨਹੀਂ ਮਿਲਿਆ।
– ਚਾਹ ਪੀਣ ਨਾਲ ਮਨੁੱਖ ਦੀ ਭੋਜਨ-ਪ੍ਰਣਾਲੀ ਸਰਗਰਮ ਹੋ ਜਾਂਦੀ ਹੈ ਅਤੇ ਨਾਲ ਹੀ ਦਿਮਾਗੀ ਸੈੱਲਾਂ ਨੂੰ ਨਿਕੋਟੀਨ ਨਾਂ ਦਾ ਰਸਾਇਣਕ ਪਦਾਰਥ ਵੀ ਮਿਲ ਜਾਂਦਾ ਹੈ। ਇਸ ਲਈ ਵਕਤੀ ਤੌਰ `ਤੇ ਵਿਅਕਤੀ ਕੁਝ ਚੁਸਤ ਹੋ ਜਾਂਦਾ ਹੈ।
– ਜ਼ਹਿਰਾਂ ਲੱਖਾਂ ਹੀ ਪ੍ਰਕਾਰ ਦੀਆਂ ਹੁੰਦੀਆਂ ਹਨ ਅਤੇ ਲੱਖਾਂ ਹੀ ਪਦਾਰਥਾਂ ਤੋਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਇਹਨਾਂ ਦਾ ਅਸਰ ਵੀ ਸਰੀਰ ਦੀਆਂ ਅਲੱਗ-ਅਲੱਗ ਪ੍ਰਣਾਲੀਆਂ ਤੇ ਹੁੰਦਾ ਹੈ।
– ਤੋਤਾ ਸਿਰਫ ਅਜਿਹਾ ਜਾਨਵਰ ਹੈ ਜਿਹੜਾ ਮਨੁੱਖੀ ਨਕਲ ਕਰਕੇ ਬੋਲ ਸਕਦਾ ਹੈ। ਅਗਲੇ ਅੰਕ ਵਿੱਚ ਇਸ ਸੰਬੰਧੀ ਹੋਰ ਜਾਣਕਾਰੀ ਦਿੱਤੀ ਜਾਵੇਗੀ।
***

Back To Top