ਮੇਘ ਰਾਜ ਮਿੱਤਰ
– ਹਰਬੰਸ ਸਿੰਘ ਸਪੁੱਤਰ ਗੁਰਬਖਸ ਸਿੰਘ
ਪਿੰਡ ਗੁਰਨੇ ਕਲਾਂ, ਡਾ. ਖਾਸ, ਤਹਿ. ਬੁਢਲਾਡਾ, ਮਾਨਸਾ
– ਜਿਵੇਂ ਅਸੀਂ ਜਾਣਦੇ ਹਾਂ ਕਿ ਕਰੋਮੋਸੋਮਾ ਦੇ 23 ਮਣਕੇ ਹੁੰਦੇ ਹਨ। ਤੇਈਆਂ ਮਣਕਿਆਂ ਦੇ ਆਪਸ ਵਿੱਚ ਜੁੜਨ ਸਮੇਂ ਰਹੇ ਨੁਕਸ ਹੀ ਨੁਕਸਦਾਰ ਬੱਚਿਆਂ ਦੀ ਪੈਦਾਇਸ਼ ਦਾ ਕਾਰਨ ਬਣਦੇ ਹਨ। ਖੁਸਰੇ ਪੈਦਾ ਹੋਣ ਦਾ ਕਾਰਨ ਵੀ ਅਜਿਹਾ ਹੀ ਹੁੰਦਾ ਹੈ। ਮੱਝਾਂ, ਗਾਵਾਂ ਵਿੱਚ ਇਹ ਨੁਕਸ ਸ਼ਾਇਦ ਪੈਦਾ ਨਹੀਂ ਹੁੰਦਾ।
? ਧਰਤੀ ਵਿਚਲੇ ਪਾਣੀ ਬਾਰੇ ਅਕਸਰ ਮੰਨਿਆ ਜਾਂਦਾ ਹੈ ਕਿ ਧਰਤੀ ਅੰਦਰਲੇ ਪਾਣੀ ਵਿਚਲੇ ਰਸਾਇਣਕਾਂ ਵਿੱਚ ਭਿੰਨਤਾ ਪਾਈ ਜਾਂਦੀ ਹੈ। ਕਿਤੇ ਪਾਣੀ ਮਿੱਠਾ ਹੁੰਦਾ ਹੈ ਕਿਤੇ ਖਾਰਾ ਅਤੇ ਧਰਤੀ ਅੰਦਰਲੇ ਪਾਣੀ ਦਾ ਮੁੱਖ ਸੋਮਾ ਕੀ ਹੈ ? ਕੀ ਇਹ ਪਾਣੀ ਸਮੁੰਦਰ ਵਿੱਚੋਂ ਆ ਰਿਹਾ ਹੈ ਜਾਂ ਫਿਰ ਪਹਾੜਾਂ ਉੱਪਰਲੀ ਬਰਫ, ਬਾਰਿਸ਼ ਤੋਂ ਰਿਸਦਾ ਹੈ। ਇਹ ਪਾਣੀ ਕਿੱਥੋਂ ਆਉਂਦਾ ਹੈ। ਕਿਰਪਾ ਕਰਕੇ ਦੱਸਣਾ।
– ਦਵਿੰਦਰ ਸ਼ਰਮਾ,
ਪਰੀਤ ਕਾਲਜ (ਬੁਢਲਾਡਾ), ਜਿਲ੍ਹਾ ਮਾਨਸਾ
– ਧਰਤੀ ਵਿਚਲਾ ਪਾਣੀ ਬਰਸਾਤਾਂ ਦਾ ਅਤੇ ਟਿਊਬਵੈਲਾਂ ਦਾ ਹੀ ਹੁੰਦਾ ਹੈ। ਬਰਸਾਤਾਂ ਰਾਹੀਂ ਪਾਣੀ ਰਿਸ ਰਿਸ ਕੇ ਧਰਤੀ ਵਿੱਚ ਜਾਂਦਾ ਰਹਿੰਦਾ ਹੈ। ਲੱਖਾਂ ਕਰੋੜਾਂ ਵਰਿ੍ਹਆਂ ਤੋਂ ਅਜਿਹਾ ਹੋ ਰਿਹਾ ਹੈ। ਇਸ ਵਿੱਚ ਜੋ ਰਸਾਇਣਕ ਪਦਾਰਥ ਬਹੁਤਾਤ ਵਿੱਚ ਘੁਲੇ ਹੁੰਦੇ ਹਨ ਉਹਨਾਂ ਕਰਕੇ ਹੀ ਇਸਦਾ ਸੁਆਦ ਹੁੰਦਾ ਹੈ।