ਮੇਘ ਰਾਜ ਮਿੱਤਰ
? ਨੌਜਵਾਨ ਲੜਕਿਆਂ ਦੀਆਂ ਇੰਨੀਆਂ ਸਮੱਸਿਆਵਾਂ ਕਿਉਂ ਹੁੰਦੀਆਂ ਹਨ।
? ਜਦੋਂ ਅਸੀਂ ਮੋਮਬੱਤੀ ਦੇ ਧਾਗੇ ਨੂੰ ਅੱਗ ਲਗਾਉਂਦੇ ਹਾਂ ਤਾਂ ਇਹ ਪਿਘਲ ਕਿਉਂ ਜਾਂਦੀ ਹੈ, ਕੀ ਇਹ ਪਿਘਲੀ ਹੋਈ ਦੁਬਾਰਾ ਵੀ ਜਲਾਈ ਜਾ ਸਕਦੀ ਹੈ।
? ਲੋਹੇ ਤੇ ਬਿਨਾਂ ਪੇਂਟ ਕੀਤੇ ਲੋਹੇ ਨੂੰ ਜੰਗ ਲੱਗ ਜਾਂਦਾ ਹੈ ਜਦਕਿ ਪਿੱਤਲ ਸਟੀਲ ਨੂੰ ਬਿਨਾਂ ਪੇਂਟ ਕੀਤੇ ਜੰਗ ਨਹੀਂ ਲਗਦਾ। ਅਜਿਹਾ ਕਿਉਂ ?
– ਜੇ. ਐਸ. ਬੀ. ‘ਰੰਘੜਿਆਲ’
ਪਿੰਡ ਤੇ ਡਾਕ, ਰੰਘੜਿਆਲ, ਜ਼ਿਲ੍ਹਾ ਮਾਨਸਾ।
– ਮੱਕੜੀ ਦੁਆਰਾ ਬਣਾਇਆ ਗਿਆ ਧਾਗਾ ਬਹੁਤ ਥੋੜ੍ਹਾ ਹੁੰਦਾ ਹੈ ਇਸ ਲਈ ਇਸ ਦੀ ਵਰਤੋਂ ਨਹੀਂ ਕੀਤੀ ਜਾਂਦੀ ਪਰ ਆਉਣ ਵਾਲੇ ਸਮੇਂ ਵਿੱਚ ਮੱਕੜੀ ਦੇ ਧਾਗੇ ਮਜ਼ਬੂਤ ਹੋਣ ਕਰਕੇ ਬਹੁਤ ਲਾਹੇਬੰਦ ਹੋਣਗੇ। ਉੱਡਣ ਵਾਲੇ ਗੁਬਾਰਿਆਂ ਅਤੇ ਪੈਰਾਸ਼ੂਟ ਦੀਆਂ ਰੱਸੀਆਂ ਵਿੱਚ ਇਹਨਾਂ ਦੀ ਵਰਤੋਂ ਹੋਵੇਗੀ।
– ਕਿਉਂਕਿ ਇਸ ਉਮਰ ਵਿੱਚ ਲੜਕਿਆਂ ਨੇ ਆਪਣੇ ਭਵਿੱਖ ਬਾਰੇ ਗੰਭੀਰ ਕਿਸਮ ਦੇ ਫੈਸਲੇ ਲੈਣੇ ਹੁੰਦੇ ਹਨ। ਇਸ ਕਰਕੇ ਇਸ ਉਮਰ ਵਿੱਚ ਉਹਨਾਂ ਦੇ ਮਨ ਵਿੱਚ ਫੈਸਲੇ ਲੈਣ ਲਈ ਦੋਚਿੱਤੀਆਂ ਚਲਦੀਆਂ ਰਹਿੰਦੀਆਂ ਹਨ। ਇਸ ਲਈ ਇਸ ਉਮਰ ਵਿੱਚ ਉਹਨਾਂ ਦੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ।
– ਮੋਮ ਦਾ ਪਿਘਲਾਓ ਦਰਜਾ ਨੀਵਾਂ ਹੁੰਦਾ ਹੈ। ਇਸ ਲਈ ਥੋੜ੍ਹੀ ਜਿਹੀ ਗਰਮੀ ਮਿਲਣ ਤੇ ਹੀ ਇਹ ਪਿਘਲ ਜਾਂਦੀ ਹੈ। ਪਿਘਲੀ ਹੋਈ ਮੋਮ ਨੂੰ ਦੁਬਾਰਾ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।
– ਲੋਹੇ ਨੂੰ ਜੰਗ ਲੱਗਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ। ਪਰ ਜਦੋਂ ਅਸੀਂ ਇਸ ਉੱਪਰ ਪੇਂਟ ਕਰ ਦਿੰਦੇ ਹਾਂ ਤਾਂ ਇਸਨੂੰ ਆਕਸੀਜਨ ਮਿਲਣੋਂ ਬੰਦ ਹੋ ਜਾਂਦੀ ਹੈ। ਇਸ ਲਈ ਇਸ ਨੂੰ ਜੰਗ ਨਹੀਂ ਲਗਦਾ।
***
? ਕੀ ਯਾਦਸ਼ਕਤੀ ਵਿੱਚ ਮੁੰਡਿਆਂ ਅਤੇ ਕੁੜੀਆਂ ਵਿੱਚ ਅੰਤਰ ਹੁੰਦਾ ਹੈ ? ਜੇ ਹੁੰਦਾ ਹੈ ਤਾਂ ਕਿਸ ਦੀ ਯਾਦਸ਼ਕਤੀ ਵੱਧ ਹੁੰਦੀ ਹੈ।
? ਕੀ ‘ਸਮੇਂ ਦਾ ਇਤਿਹਾਸ’ ਪੁਸਤਕ ਅੰਗਰੇਜ਼ੀ ਵਿੱਚ ਮਿਲ ਸਕਦੀ ਹੈ ?
– ਗੁਰਮੇਲ ਸਿੰਘ ਕਾਲਾਬੂਲਾ
– ਲੜਕਿਆਂ ਅਤੇ ਲੜਕੀਆਂ ਦੀ ਯਾਦਸ਼ਕਤੀ ਵਿੱਚ ਕਿਸੇ ਕਿਸਮ ਦਾ ਅੰਤਰ ਨਹੀਂ ਹੁੰਦਾ। ਜੇ ਵਿਗਿਆਨ ਜੋਤ ਵਿੱਚ ਇਹ ਕਿਤੇ ਛਪ ਚੁੱਕਿਆ ਹੈ ਤਾਂ ਵੀ ਇਹ ਗਲਤ ਹੈ।
– ‘ਸਮੇਂ ਦਾ ਇਤਿਹਾਸ’ ਪੁਸਤਕ ਅਜੇ ਤੱਕ ਅੰਗਰੇਜ਼ੀ ਵਿੱਚ ਉਪਲਬਧ ਨਹੀਂ ਹੈ। 2003 ਵਿੱਚ ਜ਼ਰੂਰ ਹੋਵੇਗੀ।
***