? ਰੋਟੀ ਹੈ, ਉਸ ਰੋਟੀ ਦੀਆਂ ਇੱਕ ਤੋਂ ਦੋ ਬਣ ਜਾਂਦੀਆਂ ਹਨ। ਅੱਠਵੇਂ ਦਿਨ ਢਾਈ ਚਮਚ ਚਾਹ ਪੱਤੀ, ਢਾਈ ਖੰਡ। ਇਹ ਰੋਟੀਆਂ ਕਿਵੇਂ ਬਣਦੀਆਂ ਹਨ, ਇਸ ਨੂੰ ਕੁਝ ਲੋਕ ਘਰ ਵਿੱਚ ਰੱਖਣਾ ਕਿਉਂ ਸ਼ੁਭ ਮੰਨਦੇ ਹਨ।

ਮੇਘ ਰਾਜ ਮਿੱਤਰ

? ਆਪ ਕੋਲੋਂ ਕੁਝ ਟ੍ਰਿੱਕ ਸਿੱਖਣੇ ਹੋਣ ਤਾਂ ਕੀ ਕਰਨਾ ਪਏਗਾ ਜਾਂ ਫੀਸ ਜਾਂ ਕੋਈ ਯੋਗਤਾ।
? ਮਨੁੱਖ ਬੁਢਾਪੇ ਦੇ ਵਿੱਚ ਬਿਮਾਰ ਹੋ ਕੇ ਡਰਨ ਕਿਉਂ ਲੱਗ ਜਾਂਦਾ ਹੈ।
? ਹਿਪਨੋਟਾਈਜਮ ਰਾਹੀਂ ਕਿਸੇ ਦਾ ਨਸ਼ਾ ਛੁਡਾਇਆ ਜਾ ਸਕਦਾ ਹੈ ਜਾਂ ਪੜ੍ਹਾਈ ਵਿੱਚ ਦਿਲਚਸਪੀ ਵਧਾਈ ਜਾ ਸਕਦੀ ਹੈ।
? ਔਰਤਾਂ ਤੇ ਮਰਦ ਬੱਚੇ ਪੈਦਾ ਕਰਨ ਵਿੱਚ ਕਿਉਂ ਅਸਮਰਥ ਹਨ। ਔਰਤਾਂ ਦੇ ਟੀਕੇ ਲਾਏ ਜਾਂਦੇ ਹਨ ਅਤੇ ਅਖ਼ਬਾਰਾਂ ਜਾਂ ਪਰਚੇ ਪੜ੍ਹਨ ਨੂੰ ਮਿਲਦੇ ਹਨ ਅਤੇ ਮਰਦਾਂ ਲਈ ਸ਼ੁਕਰਾਣੂ ਸਮੱਸਿਆ।
? ਉੱਲੂਆਂ ਨੂੰ ਰਾਤ ਨੂੰ ਹੀ ਕਿਉਂ ਦਿਖਾਈ ਦਿੰਦਾ ਹੈ। ਦਿਨੇ ਹੀ ਨਹੀਂ। ਕੀ ਅਜਿਹਾ ਕੋਈ ਹੋਰ ਜਾਨਵਰ ਜਾਂ ਪੰਛੀ ਹੈ ਜਿਸ ਨੂੰ ਰਾਤ ਨੂੰ ਹੀ ਦਿਖਾਈ ਦਿੰਦਾ ਹੈ।
– ਨਰਿੰਦਰ ਨਾਸਤਿਕ, ਨੰਗਲਾ,
ਤਹਿ. ਸੁਨਾਮ, ਜ਼ਿਲ੍ਹਾ ਸੰਗਰੂਰ
– ਅਸੀਂ ਵੇਖਦੇ ਹਾਂ ਕਿ ਰੂੜੀਆਂ `ਤੇ ਖੁੰਬਾਂ ਉੱਗ ਆਉਂਦੀਆਂ ਹਨ। ਕਿਉਂਕਿ ਖੁੰਬਾਂ ਦਾ ਬੀਜ ਇੱਧਰ-ਉੱਧਰ ਖਿੰਡ ਜਾਂਦਾ ਹੈ। ਉੱਲੀ ਵੀ ਇੱਕ ਕਿਸਮ ਦੀ ਖੁੰਬ ਹੀ ਹੁੰਦੀ ਹੈ। ਜਦੋਂ ਅਸੀਂ ਕਿਸੇ ਇੱਕ ਘਰ ਤੋਂ ਰੋਟੀ ਲੈਂਦੇ ਹਾਂ, ਅਸਲ ਵਿੱਚ ਇਹ ਉੱਲੀ ਦਾ ਬੀਜ ਹੀ ਹੁੰਦਾ ਹੈ। ਖੰਡ, ਪੱਤੀ ਆਦਿ ਪਾ ਕੇ ਇਸ ਉੱਲੀ ਦੀ ਬੀਜ ਨੂੰ ਖੁਰਾਕ ਅਤੇ ਮਾਹੌਲ ਮੁਹੱਈਆ ਕਰ ਦਿੰਦੇ ਹਾਂ। ਸਿੱਟੇ ਵਜੋਂ ਉਸੇ ਰੋਟੀ ਜਿੱਡੀ ਹੋਰ ਰੋਟੀ ਜਾਂ ਉੱਲੀ ਪੈਦਾ ਕਰ ਲੈਂਦੇ ਹਾਂ। ਬਹੁਤ ਕਿਸਮ ਦੀਆਂ ਖੁੰਬਾਂ ਜਾਂ ਉੱਲੀਆਂ ਜ਼ਹਿਰੀਲੀਆਂ ਵੀ ਹੁੰਦੀਆਂ ਹਨ, ਸੋ ਸ਼ੁਭ ਹੋਣ ਦੀ ਬਜਾਇ ਇਹ ਕਿਸੇ ਬਿਮਾਰੀਆਂ ਦੀ ਪੈਦਾਇਸ਼ ਦਾ ਕਾਰਨ ਵੀ ਬਣ ਸਕਦੀਆਂ ਹਨ।
– ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮੈਂਬਰ ਸਿਰਫ ਤਰਕਸ਼ੀਲ ਲਹਿਰ ਲਈ ਕੰਮ ਕਰਨ ਵਾਲਿਆਂ ਨੂੰ ਹੀ ਟ੍ਰਿੱਕ ਸਿਖਾਉਂਦੇ ਹਨ। ਇਸ ਦੀ ਕੋਈ ਫੀਸ ਨਹੀਂ ਹੁੰਦੀ। ਇਹ ਤੁਸੀਂ ਉਨ੍ਹਾਂ ਦੀਆਂ ਮੀਟਿੰਗਾਂ ਤੇ ਕੈਂਪਾਂ ਵਿੱਚ ਆ ਕੇ ਹੀ ਸਿੱਖ ਸਕਦੇ ਹੋ। ਜਾਦੂ ਦੀਆਂ ਪੰਜ ਕਿਤਾਬਾਂ ਸਾਡੇ ਵੱਲੋਂ ਪ੍ਰਕਾਸ਼ਿਤ ਹਨ। ਜਿਵੇਂ ਤਰਕਸ਼ੀਲ ਜਾਦੂਗਰ, ਵਿਗਿਆਨਕ ਜਾਦੂਗਰ, ਸਟੇਜ ਦੇ ਜਾਦੂ, ਨੰਨ੍ਹਾ ਜਾਦੂਗਰ ਅਤੇ ਚਮਤਕਾਰਾਂ ਪਿੱਛੇ ਵਿਗਿਆਨ। ਇਹ ਕਿਤਾਬਾਂ ਤੁਹਾਨੂੰ ਜਾਦੂ ਸਿੱਖਣ ਲਈ ਬਹੁਤ ਸਹਾਈ ਹੋ ਸਕਦੀਆਂ ਹਨ ਅਤੇ ਇਹ ਸਾਡੇ ਕੋਲੋਂ ਮੰਗਵਾਈਆਂ ਜਾ ਸਕਦੀਆਂ ਹਨ।
– ਡਰ ਦਾ ਮੁੱਖ ਕਾਰਨ ਕਿਸੇ ਵਿਸ਼ੇ ਵਿੱਚ ਜਾਣਕਾਰੀ ਦੀ ਘਾਟ ਹੋਣਾ ਹੁੰਦਾ ਹੈ। ਬੁਢਾਪੇ ਵਿੱਚ ਦਿਮਾਗੀ ਸੈੱਲ ਜਿਨ੍ਹਾਂ ਨੂੰ ਨਿਊਰੋਨ ਕਹਿੰਦੇ ਹਨ, ਦੀ ਘਾਟ ਹੋ ਜਾਂਦੀ ਹੈ। ਇਸ ਲਈ ਵੱਧ ਉਮਰ ਦੇ ਵਿਅਕਤੀ ਸਾਰੀਆਂ ਗੱਲਾਂ ਦਾ ਠੀਕ ਢੰਗ ਨਾਲ ਨਿਰਣੇ ਨਹੀਂ ਕੱਢ ਸਕਦੇ। ਸੋ, ਉਹ ਡਰਨ ਲੱਗ ਜਾਂਦੇ ਹਨ।
– ਹਿਪਨੋਟਾਈਜਮ ਰਾਹੀਂ, ਪ੍ਰੇਰਨਾ ਰਾਹੀਂ ਜਾਂ ਸੰਗਤ ਵਿੱਚ ਤਬਦੀਲੀ ਕਰਕੇ ਇਹ ਦੋਵੇਂ ਗੱਲਾਂ ਸੰਭਵ ਹਨ। ਨਸ਼ੇ ਵੀ ਛੁਡਾਏ ਜਾ ਸਕਦੇ ਹਨ ਅਤੇ ਪੜ੍ਹਾਈ ਵਿੱਚ ਵੀ ਦਿਲਚਸਪੀ ਵਧਾਈ ਜਾ ਸਕਦੀ ਹੈ।
– ਜਿਵੇਂ ਹਰੇਕ ਘਟਨਾ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ। ਠੀਕ ਇਸੇ ਤਰ੍ਹਾਂ ਹੀ ਕਿਸੇ ਔਰਤ ਦੇ ਬੱਚਾ ਨਾ ਪੈਦਾ ਕਰਨ ਦਾ ਵੀ ਕੋਈ ਕਾਰਨ ਹੁੰਦਾ ਹੈ। ਕਈ ਵਾਰੀ ਤਾਂ ਮਰਦਾਂ ਵਿੱਚ ਬੱਚੇ ਪੈਦਾ ਕਰਨ ਵਾਲੇ ਸ਼ੁਕਰਾਣੂ ਨਹੀਂ ਹੁੰਦੇ ਜਾਂ ਇਸਤਰੀਆਂ ਦੀਆਂ ਉਹ ਟਿਊਬਾਂ ਜਿਨ੍ਹਾਂ ਰਾਹੀਂ ਆਂਡਾ ਗਰਭ ਵਿੱਚ ਪਹੁੰਚਦਾ ਹੈ, ਬੰਦ ਹੁੰਦੀਆਂ ਹਨ। ਸੋ ਇਹ ਤਾਂ ਇਸ ਵਿਸ਼ੇ ਦੇ ਮਾਹਿਰ ਹੀ ਦੱਸ ਸਕਦੇ ਹਨ ਕਿ ਸ਼ੁਕਰਾਣੂ ਤੇ ਆਂਡੇ ਦਾ ਮੇਲ ਕਿਉਂ ਨਹੀਂ ਹੁੰਦਾ।
– ਉੱਲੂਆਂ ਦੇ ਵੱਡ-ਵਡੇਰੇ ਲੱਖਾਂ ਸਾਲਾਂ ਤੋਂ ਗੁਫਾਵਾਂ ਵਿੱਚ ਰਹਿੰਦੇ ਆਏ ਹਨ। ਇਸ ਲਈ ਉਨ੍ਹਾਂ ਦੀਆਂ ਅੱਖਾਂ ਦੀ ਬਣਤਰ ਇਸ ਢੰਗ ਨਾਲ ਢਲ ਗਈ ਹੈ ਕਿ ਉਹ ਹਨੇ੍ਹਰੇ ਵਿੱਚ ਦੇਖਣ ਦੇ ਹੀ ਆਦੀ ਹੋ ਗਏ ਹਨ। ਦਿਨੇ ਉਨ੍ਹਾਂ ਦੀਆਂ ਅੱਖਾਂ ਤੇਜ਼ ਰੌਸ਼ਨੀ ਕਾਰਨ ਚੁੰਧਿਆ ਜਾਂਦੀਆਂ ਹਨ। ਜਿਵੇਂ ਅਸੀਂ ਸਿਨੇਮੇ ਵਿੱਚੋਂ ਜਦੋਂ ਫਿਲਮ ਦੇਖ ਕੇ ਬਾਹਰ ਆਉਂਦੇ ਹਾਂ ਤਾਂ ਕੁਝ ਸਮੇਂ ਲਈ ਸਾਨੂੰ ਵੀ ਘੱਟ ਦਿਖਾਈ ਦੇਣਾ ਸ਼ੁਰੂ ਹੋ ਜਾਂਦਾ ਹੈ। ਚਮਗਿੱਦੜਾਂ ਨੂੂੰ ਵੀ ਦਿਨੇ ਘੱਟ ਹੀ ਦਿਖਾਈ ਦਿੰਦਾ ਹੈ।

Back To Top