? ਹਾਥੀ ਨੂੰ ਹਰ ਚੀਜ਼ ਦੁੱਗਣੀ ਵੱਡੀ ਦਿਖਾਈ ਦਿੰਦੀ ਹੈ, ਕਿਉਂ?

ਮੇਘ ਰਾਜ ਮਿੱਤਰ

? ਕੀ ਸਾਡੇ ਦਿਮਾਗ ਨੂੰ ਵੀ ਕੰਮ ਕਰਨ ਲਈ ਕਰੰਟ ਦੀ ਜ਼ਰੂਰਤ ਹੁੰਦੀ ਹੈ? ਇਹ ਕਰੰਟ ਕਿੱਥੋਂ ਪ੍ਰਾਪਤ ਕਰਦਾ ਹੈ।
? ਪਰਮਾਣੂ ਦੇ ਵਿੱਚ ਇਲੈੱਕਟ੍ਰਾਨ ਨਿਊਕਲੀਅਸ ਵੱਲ ਆਕਰਸ਼ਤ ਕਿਉਂ ਨਹੀਂ ਹੁੰਦੇ ਹਨ, ਭਾਵੇਂ ਕਿ ਦੋਵਾਂ ਦਾ ਵੱਖਰਾ ਚਾਰਜ ਹੁੰਦਾ ਹੈ।
? ਬਿਜਲੀ ਜੋ ਬਰਸਾਤ ਦੇ ਮੌਸਮ ਵਿੱਚ ਡਿੱਗਦੀ ਹੈ, ਉਸਦੀ ਦਿਸ਼ਾ ਕੀ ਹੈ।
-ਜਗਤਾਰ ਸਿੰਘ ‘ਸੇਖੋਂ’, ਭ/ੋ ਸੇਵਕ ਸਿੰਘ ‘ਸੇਖੋਂ’, ਪਿੰਡ : ਬੋੜਾਵਾਲ, ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ
– ਜਿਵੇਂ ਮਨੁੱਖ ਜੋ ਵੀ ਚੀਜ਼ ਦੇਖਦਾ ਹੈ ਮਨੁੱਖੀ ਰਟੀਨੇ ਦੇ ਉੱਪਰ ਤਾਂ ਇਸ ਦਾ ਪ੍ਰਤੀਬਿੰਬ ਬਿੰਦੂ ਆਕਾਰ ਦਾ ਹੀ ਹੁੰਦਾ ਹੈ। ਪਰ ਮਨੁੱਖੀ ਦਿਮਾਗ਼ ਇਸਦਾ ਆਕਾਰ ਸੈਂਕੜੇ ਗੁਣਾਂ ਵੱਡਾ ਕਰ ਲੈਂਦਾ ਹੈ ਤੇ ਚੀਜ਼ ਨੂੰ ਉਸ ਦੇ ਅਸਲੀ ਆਕਾਰ ਵਿੱਚ ਸਮਝ ਲੈਂਦਾ ਹੈ। ਇਸੇ ਤਰ੍ਹਾਂ ਹਾਥੀਆਂ ਵਿੱਚ ਵੀ ਇਹੀ ਗੱਲ ਹੁੰਦੀ ਹੈ। ਉਨ੍ਹਾਂ ਦੀਆਂ ਅੱਖਾਂ ਦੇ ਰਟੀਨੇ ਉੱਪਰ ਵੀ ਪ੍ਰਤੀਬਿੰਬ ਛੋਟੇ ਹੀ ਬਣਦੇ ਹਨ ਪਰ ਉਨ੍ਹਾਂ ਦਾ ਦਿਮਾਗ ਉਨ੍ਹਾਂ ਪ੍ਰਤੀਬਿੰਬਾਂ ਨੂੰ ਕਿੰਨੇ ਗੁਣਾਂ ਵੱਡਾ ਕਰਕੇ ਦੇਖਦਾ ਹੈ, ਇਸ ਬਾਰੇ ਵੱਧ ਜਾਣਕਾਰੀ ਤਾਂ ਹਾਥੀਆਂ ਦੇ ਡਾਕਟਰ ਹੀ ਦੇ ਸਕਦੇ ਹਨ।
– ਸਰੀਰ ਵਿੱਚ ਬਹੁਤ ਸਾਰੇ ਰਸਾਇਣਕ ਪਦਾਰਥ ਹੁੰਦੇ ਹਨ। ਇਨ੍ਹਾਂ ਰਸਾਇਣਕ ਪਦਾਰਥਾਂ ਵਿੱਚ ਰਸਾਇਣਕ ਕਿਰਿਆਵਾਂ ਵੀ ਹੁੰਦੀਆਂ ਰਹਿੰਦੀਆਂ ਹਨ। ਜਿਵੇਂ ਟਰੈਕਟਰਾਂ ਜਾਂ ਬੱਸਾਂ ਵਾਲੀਆਂ ਬੈਟਰੀਆਂ ਵਿੱਚ ਤੇਜਾਬ ਅਤੇ ਜਿਸਤ ਦੀਆਂ ਪਲੇਟਾਂ ਪਾਈਆਂ ਹੁੰਦੀਆਂ ਹਨ। ਇਨ੍ਹਾਂ ਦੀ ਰਸਾਇਣਕ ਕਿਰਿਆ ਨਾਲ ਬਿਜਲੀ ਪੈਦਾ ਹੁੰਦੀ ਹੈ। ਇਸੇ ਤਰ੍ਹਾਂ ਹੀ ਸਰੀਰ ਵਿੱਚ ਵੀ ਬਿਜਲੀ ਤਰੰਗਾਂ ਪੈਦਾ ਹੁੰਦੀਆਂ ਹਨ। ਇਨ੍ਹਾਂ ਦਾ ਮੁੱਖ ਕੰਮ ਸਰੀਰ ਦੇ ਵੱਖ ਵੱਖ ਅੰਗਾਂ ਦਾ ਦਿਮਾਗ ਨਾਲ ਤਾਲਮੇਲ ਰੱਖਣਾ ਹੁੰਦਾ ਹੈ।
-ਇਲੈਕ੍ਰਟਾਨਾਂ ਦਾ ਭਾਰ ਬਹੁਤ ਘੱਟ ਜਾਣੀਕਿ ਨਾ-ਮਾਤਰ ਹੀ ਹੁੰਦਾ ਹੈ। ਇਸ ਲਈ ਪ੍ਰਮਾਣੂ ਦੇ ਨਿਊਕਲੀਅਸ ਦੀ ਇਨ੍ਹਾਂ ਨੂੰ ਖਿੱਚਣ-ਸ਼ਕਤੀ ਘੱਟ ਹੁੰਦੀ ਹੈ।
– ਆਕਾਸ਼ ਵਿੱਚੋਂ ਬਿਜਲੀ ਡਿੱਗਣ ਦੀ ਦਿਸ਼ਾ ਆਮ ਤੌਰ `ਤੇ ਬੱਦਲਾਂ ਤੋਂ ਬੱਦਲਾਂ ਵੱਲ ਨੂੰ ਜਾਂ ਬੱਦਲਾਂ ਤੋਂ ਧਰਤੀ ਵੱਲ ਨੂੰ ਹੁੰਦੀ ਹੈ।

Back To Top