? ਧਰਤੀ ਵਿਚੋਂ ਨਿਕਲਣ ਵਾਲੀ ਪ੍ਰਾਕ੍ਰਿਤਕ ਗੈਂਸ ਤੋਂ ਕਿਹੜੀਆਂ ਗੈਸਾਂ ਅਤੇ ਪਦਾਰਥ ਪ੍ਰਾਪਤ ਹੁੰਦੇ ਹਨ?

ਮੇਘ ਰਾਜ ਮਿੱਤਰ

? ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਖਣਿਜ਼ ਪਦਾਰਥ ਕਿਸ ਦੇਸ਼ ਤੋਂ ਨਿਕਲਦੇ ਹਨ?
? ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਪਣ ਬਿਜਲੀ ਕਿਸ ਦੇਸ਼ ਵਿੱਚ ਪੈਂਦਾ ਹੁੰਦੀ ਹੈ?
? ਕੀ ਮਨੀਕਰਣ ਵਿਚਲੇ ਗਰਮ ਪਾਣੀ ਤੋਂ ਬਿਜਲੀ ਪੈਦਾ ਕਰਨ ਦੀਆਂ ਕੋਸ਼ਿਸ਼ਾ ਪੂਰੀਆਂ ਹੋ ਸਕਦੀਆਂ ਹਨ?
? ਭਾਰਤ ਵਿੱਚ ਹਰ ਰੋਜ਼ ਕਿੰਨੀਆਂ ਅਖ਼ਬਾਰਾਂ ਛਪਦੀਆਂ ਹਨ?
– ਕੰਵਰਜੀਤ ‘ਆਸ਼ਾਵਾਦੀ’, ਪਿੰਡ ਤੇ ਡਾਕ ਆਹਲੂਪੁਰ, ਸਰਦੂਲਗੜ੍ਹ। ਕਲਾਸ 10+2
1. ਧਰਤੀ ਵਿੱਚੋਂ ਪ੍ਰਾਕ੍ਰਿਤਕ ਗੈਸ ਮਿਲਦੀ ਹੈ ਉਸ ਵਿਚ 80 ਪ੍ਰਤੀਸਤ ਮੀਥੇਨ, 7 ਪ੍ਰਤੀਸ਼ਤ ਈਖੇਨ 6 ਪ੍ਰਤੀਸਤ ਪੋ੍ਰਪੇਨ ਅਤੇ 2 ਪ੍ਰਤੀਸ਼ਤ ਬੂਟੇਨ ਹੁੰਦੀ ਹੈ।
2. ਵੱਖ ਵੱਖ ਖਣਿਜ ਪਦਾਰਥ ਵੱਖ ਵੱਖ ਇਲਾਕਿਆ ਵਿੱਚੋਂ ਪ੍ਰਾਪਤ ਹੁੰਦੇ ਹਨ। ਜਿਵੇਂ ਤਾਂਬੇ ਦੀਆਂ ਖਾਣਾਂ ਬਹੁਤੀਆਂ ਬ੍ਰਾਜ਼ੀਲ ਵਿੱਚ ਹਨ। ਤੇਲ ਅਰਬ ਇਲਾਕਿਆਂ ਵਿੱਚੋਂ ਮਿਲਦੇ ਹਨ।
3. ਵਿਸ਼ਵ ਦੀ ਪਣ ਬਿਜਲੀ ਸਭ ਤੋਂ ਵੱਧ ਚੀਨ ਵਿੱਚ ਪੈਦਾ ਕੀਤੀ ਜਾ ਰਹੀ ਹੈ।
4. ਮਨੀਕਰਨ ਵਿਚਲੇ ਪਾਣੀ ਦਾ ਤਾਪਮਾਨ ਐਨਾ ਨਹੀਂ ਹੈ ਕਿ ਉਸਤੋਂ ਵਪਾਰਕ ਪੱਧਰ ਤੇ ਬਿਜਲੀ ਪੈਦਾ ਕੀਤੀ ਜਾ ਸਕੇ।
5. 1997 ਦੇ ਅੰਕੜਿਆਂ ਅਨੁਸਾਰ ਭਾਰ ਵਿੱਚ 4719 ਰੌਜਾਨਾਂ ਅਖ਼ਬਾਰ ਪ੍ਰਕਾਸ਼ਤ ਹੁੰਦੇ ਹਨ।
***

Back To Top