ਮੇਘ ਰਾਜ ਮਿੱਤਰ
? ਕੀ ਤੇਜ਼ਾਬੀ ਵਰਖਾ ਫਸਲਾ ਲਈ ਹਾਨੀਕਾਰਕ ਹੋ ਸਕਦੀ ਹੈ? ਇਸ ਉੱਤੇ ਕਾਬੂ ਕਿਸ ਤਰ੍ਹਾ ਪਾਇਆ ਜਾ ਸਕਦਾ ਹੈ?
? ਵਾਲ ਸਾਡੇ ਲਈ ਕਿਸ ਤਰ੍ਹਾਂ ਲਾਹੇਬੰਦ ਹਨ?
ਜਾਂ ਮਨੁੱਖ ਨੂੰ ਵਾਲਾਂ ਦਾ ਕੀ ਲਾਭ ਹੈ?
? ਕੀ ਕੋਈ ਅਜਿਹਾ ਯੰਤਰ ਹੇ ਜਿਸ ਰਾਹੀਂ ਭੁਚਾਲ ਦੇ ਆਉਣ ਬਾਰੇ ਪਤਾ ਲਗਾਇਆ ਜਾ ਸਕਦਾ ਹੋਵੇ?
? ਕੀ ਅਸੀਂ ਨਿਉਕਲੀ ਊਰਜਾ ਨੂੰ ਵਾਹਨਾਂ ਵਿੱਚ ਈਂਧਣ ਦੇ ਰੂਪ ਵਿੱਚ ਵਰਤ ਸਕਦੇ ਹਾਂ?
? ਕੀ ਅਲਫਾ ਸੈਂਚੈਰੀ ਤਾਰੇ ਦੇ ਆਲੇ ਦੁਆਲੇ ਵੀ ਸੂਰਜ ਵਾਂਗ ਗ੍ਰਹਿ ਚੱਕਰ ਕੱਟ ਰਹੇ ਹਨ?
– ਰਣਧੀਰ ਸਿੰਘ ਖਰੋਡ ਪੁੱਤਰ ਗੁਰਜੰਟ ਸਿੰਘ ਖਰੋਡ
ਪਿੰਡ ਦੰਦਰਾਲਾ ਖਰੋਡ, ਜ਼ਿਲ੍ਹਾ ਪਟਿਆਲਾ-147001,
ਤਹਿਸੀਲ ਨਾਭਾ, ਡਾਕਖਾਨਾ ਡਕੋਂਦਾ
1. ਜੀ ਹਾਂ, ਅਸੀਂ ਉਜ਼ੋਨ ਦੀ ਪਰਤ ਨੁੰ ਵਧਾ ਸਕਦੇ ਹਾਂ। ਇਸ ਲਈ ਸਾਨੂੰ ਕੀੜੇਮਾਰ ਦਵਾਈਆਂ ਦੀ ਮਾਤਰਾ ਅਤੇ ਵਾਹਨਾ ਵਿੱਚ ਪੈਦਾ ਹੋ ਰਹੇ ਧੂੰਏ ਆਦਿ ਦੀ ਮਾਤਰਾ ਘਟਾਉਣੀ ਹੋਵੇਗੀ।
2. ਜੀ ਹਾਂ ਤੇਜ਼ਾਬੀ ਵਰਖਾ ਫਸਲਾਂ ਲਈ ਹਾਨੀਕਾਰਨ ਹੈ, ਵਾਯੂਮੰਡਲ ਵਿੱਚ ਇਹ ਮੋਟਰਾਂ, ਬੱਸਾਂ ਅਤੇ ਬਿਜਲੀ ਯੰਤਰਾਂ ਵਿੱਚੋ ਨਿਕਲੀਆਂ ਸਲਫਰ ਅਤੇ ਨਾਈਟ੍ਰੋਜਨ ਗੈਂਸਾਂ ਕਰਕੇ ਹੁੰਦਾ ਹੈ ਇਹਨਾਂ ਦੀ ਮਾਤਰਾ ਵਧ ਜਾਣ ਨਾਲ ਤੇਜ਼ਾਬੀ ਵਰਖਾ ਹੁੰਦੀ ਹੈ। ਅਜੇ ਤੱਕ ਵਿਗਿਆਨਕ ਬਰਸਾਤ `ਤੇ ਕਾਬੂ ਪਾਉਣ ਦੀ ਜੁਗਤ ਨਹੀਂ ਲੱਭ ਸਕੇ।
3. ਵਾਲ ਪ੍ਰੋਟੀਨ ਤੇ ਮੁਰਦਾ ਸ਼ੈੱਲ ਹਨ। ਸਾਡਾ ਸਰੀਰ ਪ੍ਰੋਟੀਨ ਦੇ ਸੈੱਲਾਂ ਨੂੰ ਉਨ੍ਹਾਂ ਦੀ ਮੌਤ ਤੋਂ ਬਾਅਦ ਵਾਲਾਂ ਰਾਹੀਂ ਬਾਹਰ ਕੱਢਦਾ ਹੈ।
4. ਭੁਚਾਲਾਂ ਦੀ ਤੀਬਰਤਾਂ ਨੂੰ ਰਿਚਰ ਸਕੇਲ ਤੇ ਮਾਪਿਆ ਜਾਂਦਾ ਹੈ 6 ਜਾਂ 6 ਤੋਂ ਵੱਧ ਤੀਬਰਤਾ ਵਾਲੇ ਭੁਚਾਲ ਤੁਬਾਹਕੁੰਨ ਹੁੰਦੇ ਹਨ ਭੂਚਾਲ ਮਾਪਣ ਵਾਲੇ ਯੰਤਰ ਨੂੰ ਸਿਸਮੋਮੀਟਰ ਕਹਿੰਦੇ ਹਨ। ਭੁਚਾਲ ਆਉਣ ਤੋਂ ਪਹਿਲਾਂ ਧਰਤੀ ਦੀਆਂ ਵਧ ਰਹੀਆਂ ਕੰਬਾਹਟਾਂ ਭੁਚਾਲ ਦਾ ਸੂਚਕ ਹੁੰਦੀਆਂ ਹਨ।
5. ਇਸ ਵਿੱਚ ਕੋਈ ਸ਼ੱਕ ਨਹੀਂ ਕਿ ਨਿਊਕਲੀ ਊਰਜਾ ਦੀ ਵਰਤੋਂ ਛੋਟੀ ਤੋਂ ਛੋਟੀ ਅਤੇ ਵੱਡੀ ਤੋਂ ਵੱਡੀ ਮਸ਼ੀਨ ਲਈ ਹੋ ਸਕਦੀ ਹੈ, ਪਰ ਸਾਇੰਸਦਾਨ ਅਜੇ ਤੱਕ ਨਿਊਕਲੀ ਊਰਜਾ ਨੂੰ ਛੋਟੀਆਂ ਮਸ਼ੀਨਾਂ ਵਿੱਚ ਵਰਤਣ ਲਈ ਸਫਲ ਨਹੀ ਹੋ ਸਕੇ।
6. ਅਲਫਾ ਸੈਂਚਰੀ ਦੁਆਲੇ ਵੀ ਉਸਦੇ ਗ੍ਰਹਿ ਚੱਕਰ ਕੱਟ ਰਹੇ ਹਨ।
***