ਨੋਟਬੰਦੀ ਦਾ ਫ਼ਰਮਾਨ

– ਮੇਘ ਰਾਜ ਮਿੱਤਰ

ਮੈਗਜ਼ੀਨ ‘ਵਿਗਿਆਨ ਜੋਤ’ ਦੀ ਤਿਆਰੀ ਲਈ ਮੈਂ ਬਰਨਾਲੇ ਆਇਆ ਸੀ। ਕੁਝ ਫੁਰਸ਼ਤ ਮਿਲੀ ਤਾਂ ਦਰਜ਼ੀ ਤੋਂ ਸਿਲਾਏ ਆਪਣੇ ਕੱਪੜੇ ਲਿਆਉਣ ਲਈ ਚੱਲ ਪਿਆ, ਰਸਤੇ ਵਿੱਚ ਸੜਕ ਜਾਮ ਸੀ। ਸੜਕ ਦੇ ਦੋਹੇ ਪਾਸੀਂ ਬੈਂਕਾਂ ਦੇ ਏ. ਟੀ. ਐਮ. ਦੀਆਂ ਕਤਾਰਾਂ ਵਿੱਚ ਖੜ•ੇ ਵਿਅਕਤੀਆਂ ਕਾਰਨ ਰਸਤੇ ਲਗਭੱਗ ਬੰਦ ਸਨ। ਆਸੇ ਪਾਸੇ ਖੜ•ੇ ਵਿਅਕਤੀਆਂ ਨੂੰ ਮਿੰਨਤ ਤਰਲੇ ਕਰਦੇ ਹੋਏ ਮੈਂ ਦਰਜੀ ਦੀ ਦੁਕਾਨ ਤੇ ਪੁੱਜ ਗਿਆ। ਕੱਪੜੇ ਫੜੇ ਤੇ ਸੋਚਿਆ ਹੁਣ ਘਰ ਮੁੜਨ ਲਈ ਕੋਈ ਦੂਸਰਾ ਰਸਤਾ ਚੁਣਦੇ ਹਾਂ। ਉਸ ਰਸਤੇ ਤੇ ਵੀ ਅਜਿਹਾ ਹੀ ਹਾਲ ਸੀ। ਭੀੜ ਵਿੱਚ ਖੜ•ੇ ਨੂੰ ਮੈਨੂੰ ਮਹੁੰਮਦ ਤੁਗਲਕ ਦੀ ਯਾਦ ਆ ਗਈ। ਇਤਿਹਾਸ ਦੀਆਂ ਪੁਸਤਕਾਂ ਵਿੱਚ ਉਸਨੂੰ ”ਮੂਰਖ ਰਾਜੇ” ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ। ਚਮੜੇ ਦੇ ਸਿੱਕੇ ਚਲਾਉਣ ਦੇ ਨਾਲ-ਨਾਲ ਉਸਨੇ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਬਦਲ ਕੇ ਤੁਗਲਕਾਵਾਦ ਲੈ ਜਾਣ ਦਾ ਫੈਸਲਾ ਕਰ ਲਿਆ। ਕੁਝ ਲੋਕਾਂ ਨੂੰ ਉਸਦਾ ਫੈਸਲਾ ਸਹੀ ਵੀ ਲੱਗਿਆ ਕਿਉਂਕਿ ਦਿੱਲੀ ਭਾਰਤ ਦੇ ਉੱਤਰ ਵਿੱਚ ਹੈ ਤੇ ਤੁਗਲਕਾਵਾਦ ਭਾਰਤ ਦੇ ਕੇਂਦਰ ਵਿੱਚ ਸੀ। ਪਰ ਉਸਨੇ ਦਿੱਲੀ ਦੀ ਸਾਰੀ ਜਨਤਾ ਨੂੰ ਵੀ ਹੁਕਮ ਦੇ ਦਿੱਤਾ ਕਿ ”ਸਾਰੀ ਜਨਤਾ ਤੁਗਲਕਾਬਾਦ ਪੁੱਜ ਜਾਵੇ।” ਜਨਤਾ ਤੁਰ ਪਈ। ਉਹਨਾਂ ਸਮਿਆਂ ਵਿੱਚ ਸੈਂਕੜੇ ਮੀਲਾਂ ਦੀ ਯਾਤਰਾ ਪੈਦਲ ਹੀ ਕਰਨੀ ਕਿਹੜਾ ਸੁਖਾਲੀ ਗੱਲ ਸੀ। ਕੁਝ ਤਾਂ ਰਸਤੇ ਵਿੱਚ ਹੀ ਦਮ ਤੋੜ ਗਏ ਤੇ ਕੁਝ ਪਾਣੀ ਦੇ ਪ੍ਰਬੰਧ ਤੇ ਰਹਿਣ ਦੀ ਸਮੱਸਿਆ ਕਾਰਨ ਘੋਰ ਬਿਪਤਾ ਵਿੱਚ ਫਸ ਗਏ। ਘੱਟੋ ਘੱਟ ਅੱਧੀ ਆਬਾਦੀ ਇਸ ਤਰ•ਾਂ ਹੀ ਦਮ ਤੋੜ ਗਈ। ਪਰ ਰਾਜੇ ਦਾ ਨਾਂ ‘ਮੂਰਖ ਬਾਦਸ਼ਾਹ’ ਦੇ ਤੌਰ ਤੇ ਇਤਿਹਾਸ ਦੇ ਸਫ਼ਿਆ ਵਿੱਚ ਦਰਜ਼ ਹੋ ਗਿਆ।
ਮੋਦੀ ਜੀ ਨੇ ਨੋਟਬੰਦੀ ਕੀਤੀ ਬਹੁਤ ਸਾਰੇ ਲੋਕਾਂ ਨੇ ਇਸਨੂੰ ਸਲਾਹਿਆ ਵੀ, ਪਰ ਉਸਨੇ ਇਸਦੇ ਜੋ ਫਾਇਦੇ ਉਸ ਸਮੇਂ ਦਰਸਾਏ ਉਹਨਾਂ ਵਿੱਚ ਇੱਕ ਵੀ ਮੈਨੂੰ ਨੇਪਰੇ ਚੜਦਾ ਨਜ਼ਰ ਨਹੀਂ ਆ ਰਿਹਾ। ਉਹਨਾਂ ਨੇ ਕਿਹਾ ਸੀ ਕਿ ਬਲੈਕ ਮਨੀ ਅਤੇ ਰਿਸਵਤ ਖੋਰੀ ਇਸ ਨਾਲ ਖ਼ਤਮ ਹੋ ਜਾਣਗੇ। ਪਰ ਦੋ ਹਜ਼ਾਰ ਦੇ ਨੋਟ ਜਾਰੀ ਕਰਨ ਨਾਲ ਬਲੈਕ ਮਨੀ ਜਮ•ਾਂ ਕਰਨੀ ਤੇ ਰਿਸਵਤ ਦੇਣੀ ਸੁਖਾਲੀ ਹੋ ਜਾਵੇਗੀ। ਪਰ ਮੋਦੀ ਜੀ ਅਤੇ ਉਸਦੇ ਸਲਾਹਕਾਰਾਂ ਨੇ ਇਹ ਨਾ ਸੋਚਿਆ ਕਿ 1000-1000 ਤੇ 500-500 ਦੇ ਨੋਟ ਖ਼ਤਮ ਕਰਨ ਨਾਲ 86% ਕਰੰਸੀ ਖ਼ਤਮ ਹੋ ਜਾਵੇਗੀ। ਇਸਨੂੰ ਪੂਰਾ ਕਰਨ ਲਈ ਘੱਟੋ ਘੱਟ 7 ਮਹੀਨੇ ਲੱਗ ਜਾਣਗੇ। ਇਸ ਲਈ ਪੈਸੇ ਦੀ ਸਪਲਾਈ ਦੀ ਘਾਟ ਨੇ ਬਹੁਤ ਸਾਰੀਆਂ ਫੈਕਟਰੀਆਂ ਤੇ ਵਪਾਰਕ ਅਦਾਰਿਆਂ ਦਾ ਕੰਮ ਘਟਾ ਦਿੱਤਾ ਹੈ। ਸਿੱਟੇ ਵਜੋਂ-ਬਹੁਤ ਸਾਰੇ ਵਿਅਕਤੀ ਬੇਰੁਜ਼ਗਾਰ ਹੋ ਗਏ ਹਨ।
ਅਸਲ ਵਿੱਚ ਮੋਦੀ ਆਪਣੀ ਸਾਰੀ ਜ਼ਿੰਦਗੀ ਆਰ. ਐਸ. ਐਸ. ਵਿੱਚ ਕੁਲਵਕਤੀ ਦੇ ਤੌਰ ਤੇ ਕੰਮ ਕਰਦਾ ਰਿਹਾ ਹੈ। ਆਰ. ਐਸ. ਐਸ. ਦਾ ਆਪਣਾ ਇਤਿਹਾਸ ਦੂਹਰੇ ਮਿਆਰ ਤੇ ਸਾਜਿਸਾਂ ਨਾਲ ਨੱਕੋ ਨੱਕ ਭਰਿਆ ਹੋਇਆ ਹੈ ਫਿਰ ਮੋਦੀ ਇਸਤੋਂ ਸੱਖਣਾ ਕਿਵੇਂ ਹੋ ਸਕਦਾ ਹੈ। ਦਲਿਤਾਂ, ਮੁਸਲਮਾਨਾਂ, ਈਸਾਈਆਂ ਅਤੇ ਹੋਰ ਘੱਟ ਗਿਣਤੀਆਂ ਨਾਲ ਵਿਤਕਰੇਬਾਜੀ ਆਮ ਵਰਤਾਰਾ ਬਣ ਗਈ। ਪਿਛਲੀਆਂ ਰੰਜਿਸਾਂ ਕੱਢਣ ਲਈ ਅਤੇ ਆਪਣੇ ਰਿਸਵਤਖੋਰ ਮੈਂਬਰਾਂ ਨੂੰ ਚੰਗੇ ਆਹੁਦਿਆਂ ਤੇ ਸੈੱਟ ਕਰਨ ਲਈ ਲੱਖਾਂ ਵਿਅਕਤੀਆਂ ਨਾਲ ਬੇਇਨਸਾਫੀ ਕਰਨਾ ਆਮ ਵਰਤਾਰਾ ਬਣ ਚੁੱਕਿਆ ਹੈ। 13860 ਕਰੋੜ ਦੇ ਬਲੈਕ ਮਨੀ ਦੇ ਦਾਅਵੇਦਾਰ ਮਹੇਸ਼ਸਾਹ ਨੂੰ ਟੈਲੀਵੀਯਨ ਚੈਨਲ ਤੋਂ ਚੁਕਵਾ ਕੇ ਇਨਕਮ ਟੈਕਸ ਅਧਿਕਾਰੀਆਂ ਰਾਹੀਂ ਆਪਣੇ ਖਾਸਮ ਖਾਸਾਂ ਨੂੰ ਬਚਾਇਆ ਜਾ ਰਿਹਾ ਹੈ। ਆਮ ਜਨਤਾ ਨੂੰ ਭੁੱਖੇ ਮਾਰਨ ਦੀ ਇਸ ਸਾਜ਼ਸ ਦਾ ਜ਼ਰੂਰ ਬਰ ਜ਼ਰੂਰ ਵਿਰੋਧ ਹੋਣਾ ਹੀ ਚਾਹੀਦਾ ਹੈ।

Back To Top