ਦਰਖਤਾਂ ਨਾਲ ਹਵਾ ਚੱਲਦੀ ਹੈ ਜਾਂ ਰੁਕਦੀ ਹੈ?

ਮੇਘ ਰਾਜ ਮਿੱਤਰ

2. ਔਰਤ ਲਈ ਮਾਂ ਬਣਨਾ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਸੰਭਵ ਹੈ ਅਤੇ ਕਿਉਂ?
3. ਮਨੋਰੰਜਨ ਰਾਹੀਂ ਸਾਡਾ ਮੂਡ ਕਿਵੇਂ ਠੀਕ ਹੋ ਜਾਂਦਾ ਹੈ?
4. ਕੀ ਯੋਗ ਰਾਹੀਂ ਦਿਲ ਦੀ ਧੜਕਣ ਰੋਕੀ ਜਾ ਸਕਦੀ ਹੈ?
5. ਵਿਅਕਤੀ ਨੂੰ ਸੰਗ (ਸ਼ਰਮ) ਆਉਣ ਦਾ ਵਿਗਿਆਨਕ ਕਾਰਨ ਦੱਸੋ?

-ਰਣਧੀਰ ਸਿੰਘ ਖਰੌਡ

1. ਧਰਤੀ ਜਾਂ ਗ੍ਰਹਿਆਂ ਉੱਪਰ ਹਵਾ ਦਬਾਉ ਦੇ ਘੱਟ ਜਾਂ ਵੱਧ ਹੋਣ ਕਾਰਨ ਚੱਲਦੀ ਹੈ। ਵੱਧ ਦਬਾਓ ਵਾਲੇ ਪਾਸਿਆਂ ਤੋਂ ਹਵਾਵਾਂ ਘੱਟ ਦਬਾਓ ਵਾਲੇ ਪਾਸਿਆਂ ਨੂੰ ਚੱਲਦੀਆਂ ਹਨ। ਇਸ ਲਈ ਹਵਾਵਾਂ ਦੇ ਚੱਲਣ ਕਾਰਨ ਦਰੱਖਤ ਹਿਲ-ਜੁਲ ਕਰਦੇ ਹਾਂ।
2. ਔਰਤਾਂ ਲਈ ਮਾਂ ਬਣਨਾ ਦਸ ਸਾਲ ਤੋਂ 50 ਸਾਲ ਤੱਕ ਸੰਭਵ ਹੈ। ਪਰ ਮੌਜੂਦਾ ਡਾਕਟਰੀ ਸਹੂਲਤਾਂ ਰਾਹੀਂ ਕੁਝ ਕੇਸਾਂ ਵਿੱਚ 70-80 ਵਰਿ੍ਹਆਂ ਦੀਆਂ ਇਸਤਰੀਆਂ ਨੂੰ ਵੀ ਮਾਵਾਂ ਬਣਾਇਆ ਜਾ ਸਕਿਆ ਹੈ।
3. ਮਨੋਰੰਜਨ ਰਾਹੀਂ ਸਾਡਾ ਧਿਆਨ ਨਿਰਾਸ਼ਾ ਪੈਦਾ ਕਰਨ ਵਾਲੀ ਘਟਨਾ ਦੀ ਸੋਚ ਤੋਂ ਪਾਸੇ ਹੋ ਜਾਂਦਾ ਹੈ। ਇਸ ਲਈ ਸਾਡਾ ਮੂਡ ਬਦਲ ਜਾਂਦਾ ਹੈ।
4. ਯੋਗ ਰਾਹੀਂ ਦਿਲ ਦੀ ਧੜਕਣ ਨੂੰ ਰੋਕਣਾ ਮੌਤ ਨੂੰ ਸੱਦਾ ਦੇਣਾ ਹੁੰਦਾ ਹੈ। ਇਸ ਲਈ ਦਿਲ ਦੀ ਧੜਕਣ ਨੂੰ ਰੋਕਣਾ ਸੰਭਵ ਨਹੀਂ ਹੈ।
5. ਸੰਗ ਜਾਂ ਸ਼ਰਮ ਸਮਾਜਿਕ ਵਰਤਾਰਾ ਹੈ। ਸਮਾਜ ਤੋਂ ਬਚਣਾ ਜਾਂ ਉਹਲੇ ਹੋਣਾ ਜਾਂ ਯਤਨ ਕਰਨਾ ਹੀ ਸੰਗ ਸ਼ਰਮ ਕਹਾਉਂਦਾ ਹੈ।

 

1. ਮੈਂ ਮਨਦੀਪ ‘ਤਰਕ’ ਜ: ਸਕੱਤਰ ਬੁਢਲਾਡਾ ਇਕਾਈ ਆਪ ਨੂੰ ਪੱਤਰ ਲਿਖ ਰਿਹਾ ਹਾਂ। ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ। ਉਹ ਇਹ ਹੈ ਕਿ ਸਾਡੀ ਸਾਇੰਸ ਅਜਿਹੀਆਂ ਚੀਜ਼ਾਂ ਵਿੱਚ ਵਿਸ਼ਵਾਸ ਨਹੀਂ ਰੱਖਦੀ ਜੋ ਕਿ ਦਿਖਦੀਆਂ ਜਾਂ ਮਹਿਸੂਸ ਜਾਂ ਫੜੀਆਂ ਨਾ ਜਾ ਸਕਣ। ਭਾਵ ਕਿ ਮਾਦਾ ਨਾ ਹੋਣ। ਪਰ ਸਾਡੀ ਸਾਰੀ ਸਾਇੰਸ ‘ਇਲੈਕਟ੍ਰੋਨ’ ਸ਼ਬਦ ਦੇ ਸਹਾਰੇ ਖੜ੍ਹੀ ਹੈ। ਕੀ ਇਹ ਵੀ ਮਾਦਾ ਹੈ? ਮੇਰੇ ਖਿਆਲ `ਚ ਨਹੀਂ ਤਾਂ ਫਿਰ ਇਹ ਵੀ ਕਾਲਪਨਿਕ ਹੋਇਆ। ਜੇ ਇਹ ਕਾਲਪਨਿਕ ਹੈ ਤਾਂ ਸਾਡੀ ਸਾਇੰਸ ਦੀ ੜਅਲੁੲ ਕੁਝ ਵੀ ਨਹੀਂ ਰਹੀ। ਪਰ ਜੇ ਅਸੀਂ ਇਸਨੂੰ ਮੰਨ ਕੇ ਚੱਲਾਂਗੇ ਤਾਂ ‘ਰੱਬ’ ਵੀ ਤਾਂ ਕਾਲਪਨਿਕ ਹੈ। ਉਸਨੂੰ ਅਸੀਂ ਕਿਉਂ ਨਹੀਂ ਮੰਨਦੇ। ਜੇ ਇਲੈਕਟ੍ਰੋਨ ਹੈ ਤਾਂ ਰੱਬ ਵੀ ਹੈ। ਜੇ ਇਹ ਨਹੀਂ ਤਾਂ ਰੱਬ ਨਹੀਂ ਪਰ ਨਾਲ ਹੀ ਸਾਇੰਸ ਵੀ ਨਹੀਂ। ਸ਼ਾਇਦ ਮੈਂ ਗਲਤ ਹੋਵਾਂ, ਫਿਰ ਵੀ ਤੁਹਾਡੇ ਉੱਤਰ ਦੀ ਆਸ ਵਿੱਚ ਤੁਹਾਡਾ ਆਪਣਾ
-ਮਨਦੀਪ ‘ਤਰਕ’ ਸਪੁੱਤਰ ਹਰਬਿਲਾਸ ਸ਼ਰਮਾ
ਨਿਊ ਬਸਤੀ, ਬੋਹਾ ਰੋਡ, ਬੁਢਲਾਡਾ
1. ਇਲੈਕਟ੍ਰੋਨ ਦਾ ਭਾਰ ਹੁੰਦਾ ਹੈ। ਇਹ ਵੀ ਕੁਝ ਖਾਸ ਕਣਾਂ ਦਾ ਬਣਿਆ ਹੋਇਆ ਹੈ। ਇਸ ਲਈ ਇਹ ਮਾਦਾ ਹੈ। ਇਸ ਦੇ ਨਸ਼ਟ ਹੋਣ ਤੇ ਵੀ ਊਰਜਾ ਪੈਦਾ ਹੁੰਦੀ ਹੈ।
***

Back To Top