‘ਬੱਦਲ ਦਾ ਫਟਣਾ’ ਕੀ ਹੈ?

ਮੇਘ ਰਾਜ ਮਿੱਤਰ

2. ਕੀ ਦੰਦਾਂ ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ?
3. ਤੇਜ਼ ਗੇਂਦਬਾਜ਼ (ਕ੍ਰਿਕਟ ਵਿੱਚ) ਆਪਣੀ ਗੇਂਦ ਹਵਾ ਵਿੱਚ ਹੀ ਟਰਨ ਕਰ ਦਿੰਦੇ ਹਨ, ਇਸ ਪਿੱਛੇ ਕਾਰਨ ਕੀ ਹੈ?
4. ਮੈਂ ਸਾਇੰਸ ਦਾ ਵਿਦਿਆਰਥੀ ਹਾਂ। ਮੈਨੂੰ ਹਰ ਰੋਜ਼ ਲਗਭਗ 8 ਘੰਟੇ ਪੜ੍ਹਨਾ ਪੈਂਦਾ ਹੈ। ਮੈਂ ਆਪਣੀ ਅੱਖਾਂ ਨੂੰ ਐਨਕ ਰਹਿਤ ਰੱਖਣਾ ਚਾਹੁੰਦਾ ਹਾਂ। ਕਿਰਪਾ ਕਰਕੇ ਮੇਰੀ ਖੁਰਾਕ ਬਾਰੇ ਦੱਸੋ?
5. ਕਾਮਰੇਡ ਪਹਿਲਾਂ ਬੜੇ ਡਰਾਮੇ ਕਰਕੇ ਲੋਕਾਂ ਨੂੰ ਵਹਿਮਾਂ-ਭਰਮਾਂ `ਚੋਂ ਕੱਢਦੇ ਸਨ, ਪਰ ਇਹ ਚੁੱਪ ਕਿਉਂ ਹਨ?

-ਜਗਤਾਰ ਸਿੰਘ, ਪਿੰਡ ਬੋੜਾਵਾਲ,
ਤਹਿ. ਬੁਢਲਾਡਾ, ਜ਼ਿਲ੍ਹਾ ਮਾਨਸਾ

1. ਕਿਸੇ ਸਥਾਨ ਤੇ ਇੱਕੋ ਸਮੇਂ ਪੈਣ ਵਾਲੀ ਬਹੁਤ ਜ਼ਿਆਦਾ ਤੇਜ਼ ਬਰਸਾਤ ਨੂੰ ਬੱਦਲ ਦਾ ਫਟਣਾ ਕਿਹਾ ਜਾਂਦਾ ਹੈ। ਪਹਾੜਾਂ ਵਿੱਚ ਤਾਂ ਇਹ ਘਟਨਾ ਬਹੁਤ ਹੀ ਖ਼ਤਰਨਾਕ ਹੋ ਜਾਂਦੀ ਹੈ। ਬਹੁਤ ਸਾਰਾ ਪਾਣੀ ਢਲਾਨਾਂ ਤੋਂ ਦੀ ਡਿੱਗਦਾ ਹੋਇਆ, ਨੀਵੇਂ ਪਾਸੇ ਨੂੰ ਹੁੰਦਾ ਹੋਇਆ, ਨਦੀਆਂ ਦਾ ਰੂਪ ਧਾਰਨ ਕਰ ਲੈਂਦਾ ਹੈ। ਰਸਤੇ ਵਿੱਚ ਹਰ ਚੀਜ਼ ਨੂੰ ਵਹਾ ਕੇ ਲੈ ਜਾਂਦਾ ਹੈ।
2. ਜੀ ਹਾਂ, ਦੰਦਾਂ `ਤੇ ਜ਼ਿਆਦਾ ਬੁਰਸ਼ ਕਰਨ ਨਾਲ ਐਨਾਮਿਲ ਪਰਤ ਨਸ਼ਟ ਹੋ ਜਾਂਦੀ ਹੈ। ਇਸ ਲਈ ਬੁਰਸ਼ ਹਰ ਰੋਜ਼ ਇੱਕ ਦੋ ਮਿੰਟ ਲਈ ਹੀ ਕਰਨਾ ਚਾਹੀਦਾ ਹੈ।
3. ਤੇਜ਼ ਗੇਂਦਬਾਜ਼ ਗੇਂਦ ਨੂੰ ਛੱਡਣ ਸਮੇਂ ਉਸ ਨੂੰ ਇਸ ਢੰਗ ਨਾਲ ਗਤੀ ਤੇ ਘੁਮਾਉ ਦਿੰਦੇ ਹਨ ਕਿ ਧਰਤੀ ਨਾਲ ਟਕਰਾ ਕੇ ਇਹ ਕਿਸੇ ਹੋਰ ਦਿਸ਼ਾ ਵੱਲ ਹੀ ਮੁੜ ਜਾਂਦੀ ਹੈ। ਹਵਾ ਵਿੱਚ ਇਹ ਟਰਨ ਨਹੀਂ ਕਰਦੀ।
4. ਉਮਰ ਦੇ ਵਧਣ ਨਾਲ ਨਿਗ੍ਹਾ ਦਾ ਕਮਜ਼ੋਰ ਪੈ ਜਾਣਾ ਇੱਕ ਆਮ ਵਾਪਰਨ ਵਾਲਾ ਵਰਤਾਰਾ ਹੈ। ਫਿਰ ਵੀ ਡਾਕਟਰਾਂ ਦੇ ਅਨੁਸਾਰ ਵਿਟਾਮਿਨ ਅਤੇ ਖੁਰਾਕ ਲੈ ਕੇ ਇਸ ਦੀ ਗਤੀ ਨੂੰ ਘਟਾਇਆ ਜਾ ਸਕਦਾ ਹੈ।
5. ਕਾਮਰੇਡ ਫੁੱਟ ਦਾ ਸ਼ਿਕਾਰ ਹਨ ਅਤੇ ਨਾ ਹੀ ਉਹਨਾਂ ਕੋਲ ਅਜਿਹੀਆਂ ਸਾਂਝੀਆਂ ਮੰਗਾਂ ਸਨ, ਜਿਨ੍ਹਾਂ ਤੇ ਲਹਿਰ ਦੀ ਉਸਾਰੀ ਹੋ ਸਕਦੀ ਹੋਵੇ। ਜਿਸ ਦਿਨ ਵੀ ਉਹਨਾਂ ਕੋਲ ਸਾਂਝੀਆਂ ਮੰਗਾਂ `ਤੇ ਸਹਿਮਤੀ ਹੋ ਜਾਵੇਗੀ, ਤਾਂ ਇੱਥੇ ਲਹਿਰਾਂ ਵੀ ਉਸਰਨਗੀਆਂ, ਕਾਮਰੇਡਾਂ ਵਿੱਚ ਏਕਤਾ ਵੀ ਪੈਦਾ ਹੋਵੇਗੀ ਅਤੇ ਰਾਜਭਾਗ ਵੀ ਬਦਲਣਗੇ।

Back To Top