ਮੇਘ ਰਾਜ ਮਿੱਤਰ
? ਨਹੁੰ ਵਧਣ ਦਾ ਮੁੱਖ ਕਾਰਨ ਕੀ ਹੈ।
? ਕੀ ਮੋਬਾਇਲ ਦੀ ਵਰਤੋਂ ਕਰਨ ਨਾਲ ਸਾਡੇ ਸਰੀਰ ਨੂੰ ਕੋਈ ਨੁਕਸਾਨ ਹੁੰਦਾ ਹੈ ਜਾਂ ਨਹੀਂ।
? ਸੰਸਾਰ ਵਿੱਚ ਬਾਂਦਰਾਂ ਦੀਆਂ ਕਿੰਨੀਆਂ ਜਾਤੀਆਂ ਹਨ।
? ਕੋਈ ਪੁਲਾੜ ਵਾਹਨ ਜਦੋਂ ਉਡਾਣ ਭਰਦਾ ਹੈ ਤਾਂ ਪੁਲਾੜ ਵਿੱਚ ਜਾ ਕੇ ਵੱਖਰਾ ਹੋ ਜਾਂਦਾ ਹੈ ਪਰ ਵਾਪਿਸ ਆਉਂਦੇ ਸਮੇਂ ਕੀ ਉਹ ਜਹਾਜ਼ ਵਾਂਗ ਧਰਤੀ `ਤੇ ਉਤਰਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ।
-ਅਮਨ, ਪਿੰਡ ਸ਼ੌਟੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ
– ਸੂਰਜੀ ਸੈੱਲ ਦਾ ਮੁੱਖ ਕਾਰਜ ਸੂਰਜ ਦੀ ਗਰਮੀ ਨੂੰ ਫੜ ਕੇ ਰਸਾਇਣਕ ਊਰਜਾ ਵਿੱਚ ਬਦਲਣਾ ਹੁੰਦਾ ਹੈ ਤੇ ਇਹ ਊਰਜਾ ਬੈਟਰੀ ਵਿੱਚ ਜਾਂ ਪਾਣੀ ਵਿੱਚ ਜਮ੍ਹਾਂ ਕਰ ਲਈ ਜਾਂਦੀ ਹੈ। ਲੋੜ ਪੈਣ `ਤੇ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
– ਨਹੁੰ ਵੀ ਸਰੀਰ ਵਿਚਲੇ ਪ੍ਰੋਟੀਨ ਦੇ ਮੁਰਦਾ ਸੈੱਲ ਹੁੰਦੇ ਹਨ ਤੇ ਇਨ੍ਹਾਂ ਨੂੰ ਕੈਰਾਟੀਨ ਕਹਿੰਦੇ ਹਨ।
– ਬਾਂਦਰਾਂ ਦੀਆਂ ਬਹੁਤ ਸਾਰੀਆਂ ਜਾਤੀਆਂ ਹੁੰਦੀਆਂ ਹਨ। ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਭੁੂਗੋਲਿਕ ਹਾਲਤਾਂ, ਜੀਵਾਂ ਦੀ ਉਪਲਬਧੀ ਨੇ ਇਨ੍ਹਾਂ ਦੀਆਂ ਸੈਂਕੜੇ ਜਾਤੀਆਂ ਪੈਦਾ ਕਰ ਦਿੱਤੀਆਂ ਹਨ।
– ਪੁਲਾੜ ਵਾਹਨ ਦੋ ਕਿਸਮ ਦੇ ਹੁੰਦੇ ਹਨ। ਇੱਕ ਡਿਸਕਵਰੀ ਤੇ ਕੋਲੰਬੀਆ ਵਰਗੀਆਂ ਸਪੇਸ ਸ਼ਟਲਜ਼ ਹੁੰਦੀਆਂ ਹਨ ਜਿਹੜੀਆਂ ਸਿੱਧੀਆਂ ਹੀ ਜਹਾਜ਼ ਦੀ ਤਰ੍ਹਾਂ ਦੌੜ ਕੇ ਧਰਤੀ ਤੋਂ ਉਡਾਣ ਭਰਦੀਆਂ ਅਤੇ ਉੱਤਰਦੀਆਂ ਹਨ। ਦੂਸਰੇ ਪੁਲਾੜ ਵਾਹਨ ਰਾਕਟਾਂ ਦੀ ਸਹਾਇਤਾ ਨਾਲ ਪੁਲਾੜ ਵਿੱਚ ਭੇਜੇ ਜਾਂਦੇ ਹਨ। ਅਜਿਹੇ ਪੁਲਾੜ ਵਾਹਨ ਦੇ ਉਤਰਨ ਸਮੇਂ ਵੀ ਗਤੀ ਘਟਾਉਣ ਲਈ ਉਲਟ ਦਿਸ਼ਾ ਵਿੱਚ ਰਾਕਟ ਦਾਗੇ ਜਾਂਦੇ ਹਨ।
