ਸਾਂਈ ਬਾਬਾ ਨੂੰ ਤਰਕਸ਼ੀਲਾਂ ਦੀ ਸ਼ਰਧਾਂਜਲੀ

– ਮੇਘ ਰਾਜ ਮਿੱਤਰ

ਅਸੀਂ ਸਾਂਈ ਬਾਬੇ ਨੂੰ ‘ਸਰਧਾਂਜਲੀ’ ਦੇਣਾ ਚਾਹੁੰਦੇ ਸੀ। ਅਸੀਂ ਉਸਦੀਆਂ ਚਲਾਕੀਆਂ ਦੇ ਪਰਦੇਫਾਸ਼ ਕਰਨ ਵਾਲੀਆਂ ਕੁਝ ਫਿਲਮਾਂ ਦਾ ਲਿੰਕ ਤਰਕਸ਼ੀਲ ਸੁਸਾਇਟੀ ਦੀ ਫੇਸ ਬੁੱਕ ਤੇ ਪਾਇਆ ਤਾਂ ਕੁਝ ਵਿਅਕਤੀ ਸਾਨੂੰ ਕਹਿਣ ਲੱਗੇ ”ਹੁਣ ਤਾਂ ਸਾਂਈ ਬਾਬਾ ਮਰ ਗਿਆ ਹੈ ਹੁਣ ਤਾਂ ਉਸਦਾ ਖਹਿੜ•ਾ ਛੱਡ ਦੇਵੋ।” ਸਾਂਈ ਬਾਬੇ ਨਾਲ ਸਾਡੀ ਕੋਈ ਵੀ ਨਿਜੀ ਦੁਸ਼ਮਣੀ ਨਹੀਂ ਸੀ। ਪਰ ਫਿਰ ਵੀ ਅਸੀਂ ਉਸਦੇ ਵਿਰੋਧੀ ਸਾਂ ਤੇ ਵਿਰੋਧੀ ਹਾਂ ਤੇ ਵਿਰੋਧੀ ਰਹਾਂਗੇ। ਸਾਂਈ ਬਾਬੇ ਦੇ ਮਰਨ ਨਾਲ ਨਾ ਤਾਂ ਉਸਦੀ ਵਿਚਾਰਧਾਰਾ ਖਤਮ ਹੋਈ ਹੈ ਨਾ ਹੀ ਉਸਦੀ ਵਿਚਾਰਧਾਰਾ ਦੁਆਰਾ ਕੀਤੀ ਜਾਂਦੀ ਲੋਕਾਂ ਦੀ ਲੁੱਟ ਖਸੁੱਟ। ਸਾਡਾ ਇਹ ਜਹਾਦ ਉਨ•ਾਂ ਚਿਰ ਚਲਦਾ ਹੀ ਰਹੂਗਾ, ਜਿਨ•ਾਂ ਚਿਰ ਇਥੇ ਭੋਲੇ-ਭਾਲੇ ਲੋਕਾਂ ਦੀ ਕਿਸੇ ਨਾ ਕਿਸੇ ਰੂਪ ਵਿੱਚ ਲੁੱਟ-ਖਸੁੱਟ ਜਾਰੀ ਰਹੂਗੀ।
ਹੇਠ ਲਿਖੇ ਪੰਜ ਕਾਰਨ ਹਨ ਜੋ ਸਾਨੂੰ ਇਸ ਗੱਲ ਲਈ ਮਜ਼ਬੂਰ ਕਰਦੇ ਹਨ ਕਿ ਸਾਂਈ ਬਾਬੇ ਦਾ ਵਿਰੋਧ ਜਾਰੀ ਰੱਖਣਾ ਚਾਹੀਦਾ ਹੈ।
1. ਸਿਆਸੀ ਕਾਰਨ :- ਸਾਡਾ ਸਮਾਜ ਦੋ ਜਮਾਤਾਂ ਵਿੱਚ ਵੰਡਿਆ ਹੋਇਆ ਹੈ, ਇੱਕ ਹੈ ਅਮੀਰਾਂ ਦੀ ਜਮਾਤ ਤੇ ਦੂਜੀ ਹੈ ਗਰੀਬਾਂ ਦੀ ਜਮਾਤ। ਅਮੀਰਾਂ ਦੀ ਜਮਾਤ ਘੱਟ ਗਿਣਤੀ ਵਿੱਚ ਹੈ ਤੇ ਗਰੀਬਾਂ ਦੀ ਜਮਾਤ ਵੱਧ ਗਿਣਤੀ ਵਿੱਚ। ਹੁਣ ਅਮੀਰਾਂ ਦੀ ਜਮਾਤ ਨੇ ਆਪਣੀ ਘੱਟ ਗਿਣਤੀ ਨੂੰ ਰਾਜ ਭਾਗ ‘ਤੇ ਕਾਬਜ਼ ਹੋਣ ਲਈ ਤੇ ਰੱਖਣ ਲਈ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਹੁੰਦੀਆਂ ਹਨ। ਜਿਵੇਂ ਦੋ ਜੀ ਸਪੈਕਟ੍ਰਮ ਵਿੱਚ ਰਾਡੀਆਂ ਦੀਆਂ ਟੇਪਾਂ ਤੋਂ ਸਪੱਸ਼ਟ ਹੋ ਹੀ ਚੁੱਕਿਆ ਹੈ ਉਹਨਾਂ ਸਕੀਮਾਂ ਵਿੱਚੋਂ ਕੁਝ ਮੁੱਖ ਹਨ-
ਪ੍ਰਚਾਰ ਦੇ ਸਾਧਨਾਂ ਤੇ ਕਬਜ਼ਾ ਕਰਨਾ
ਧਰਮ ਦਾ ਇਸਤੇਮਾਲ ਰਾਜ ਭਾਗ ਲੰਮੇਰਾ ਕਰਨ ਲਈ ਕਰਨਾ
ਲੋਕਾਂ ਨੂੰ ਬਾਬਾ ਵਾਦ ਦੇ ਚੁੰਗਲ ਵਿੱਚ ਫਸਾ ਕੇ ਰੱਖਣਾ।
ਲੋਕਾਂ ਨੂੰ ਜਾਤ ਪਾਤ, ਇਲਾਕਾਵਾਦ ਤੇ ਫਿਰਕਾਪ੍ਰਸਤੀ ਵਿੱਚ ਉਲਝਾਉਣਾ।
ਸੋ ਸਾਂਈ ਬਾਬਾ ਅਮੀਰ ਜਮਾਤਾਂ ਦੀ ਲੋੜ ਸੀ ਤੇ ਹੈ। ਇਸ ਲਈ ਹੀ ਉੱਥੇ ਕਾਂਗਰਸ ਤੇ ਬੀ ਜੇ ਪੀ ਦੇ ਸਾਰੇ ਲੀਡਰ 1947 ਤੋਂ ਲੈ ਕੇ ਲਗਾਤਾਰ ਚੌਕੀਆਂ ਭਰਦੇ ਰਹੇ ਹਨ। ਜਦੋਂ ਵੀ ਕਿਸੇ ਤਰਕਸ਼ੀਲ ਜਾਂ ਵਿਗਿਆਨਕ ਸੋਚ ਵਾਲੇ ਵਿਅਕਤੀ ਜਾਂ ਸੰਸਥਾ ਨੇ ਸਾਂਈਬਾਬੇ ਦੇ ਕਾਰਨਾਮਿਆਂ ਵਿਰੁੱਧ ਕੋਈ ਉਂਗਲੀ ਉਠਾਈ ਹੈ ਤਾਂ ਉਂਗਲੀ ਨੂੰ ਨੀਵੀ ਕਰਨ ਲਈ ਦਬਾਅ ਬਣਾਇਆ ਗਿਆ ਅਤੇ ਉਸ ਆਵਾਜ਼ ਨੂੰ ਮੀਡੀਆ ਤੇ ਅਫਸਰਸ਼ਾਹੀ ਰਾਹੀਂ ਕੁਚਲਣ ਦੇ ਹੁਕਮ ਚਾੜ ਦਿੱਤੇ ਗਏ। ਬੀ. ਪ੍ਰੇਮਾਨੰਦ ਵਰਗੇ ਮਹਾਨ ਤਰਕਸ਼ੀਲ ਆਪਣੀ ਸਾਰੀ ਉਮਰ ਬਾਬੇ ਦੀਆਂ ਗੱਲਾਂ ਦੇ ਪਰਦੇਫਾਸ਼ ਕਰਦੇ ਰਹੇ ਨੇ ਪਰ ਕਿਸੇ ਨੇ ਵੀ ਉਸਦੀ ਗੱਲ ਨਹੀਂ ਸੁਣੀ।
ਭਾਰਤ ਦਾ ਸਾਬਕਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਵਾਜਪਾਈ, ਪੀ. ਐਨ. ਭਗਵਤੀ ਭਾਰਤ ਦੀ ਸੁਪਰੀਮ ਕੋਰਟ ਦਾ ਸਾਬਕਾ ਮੁੱਖ ਜੱਜ, ਸਿਵਰਾਜ ਪਾਟਿਲ ਸਾਬਕਾ ਕੇਂਦਰੀ ਮੰਤਰੀ ਅਤੇ ਹੋਰ ਬਹੁਤ ਸਾਰੇ ਉਚ ਆਹੁਦਿਆਂ ਤੇ ਬਿਰਾਜਮਾਨ ਵਿਅਕਤੀਆਂ ਨੇ ਇੱਕ ਅਜਿਹੇ ਪੱਤਰ ਤੇ ਦਸਤਖ਼ਤ ਕੀਤੇ, ਜਿਸ ਵਿੱਚ ਕਿਹਾ ਗਿਆ ਸੀ।  ”ਸਾਨੂੰ ਇਸ ਗੱਲ ਨਾਲ ਬਹੁਤ ਹੀ ਦੁੱਖ ਹੋਇਆ ਹੈ ਕਿ ਕੁਝ ਸੁਆਰਥੀ ਲੋਕਾਂ ਨੇ ਭਗਵਾਨ ਸਾਂਈ ਬਾਬਾ ਵਿਰੁੱਧ ਘਟੀਆ ਕਿਸਮ ਦੇ ਮਨਘੜਤ ਇਲਜ਼ਾਮ ਲਾਏ ਹਨ। ਮੀਡੀਆ ਨੂੰ ਅਜਿਹੇ ਇਲਜ਼ਾਮਾਂ ਨੂੰ ਛਾਪਣ ਤੋਂ ਪਹਿਲਾਂ ਇਹਨਾਂ ਦੀ ਪੜਤਾਲ ਕਰਨੀ ਚਾਹੀਦੀ ਹੈ। ਉਪਰੋਕਤ ਉਦਾਹਰਣ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਭਾਰਤ ਦਾ ਸਮੁੱਚਾ ਰਾਜਸੀ ਲਾਣਾ ਕਿਸੇ ਨਾ ਕਿਸੇ ਰੂਪ ਵਿੱਚ ਸਾਂਈ ਬਾਬਾ ਦਾ ਸਹਿਯੋਗੀ ਸੀ ਕਿਉਂਕਿ ਸਾਂਈਬਾਬੇ ਕੋਲ ਤਿੰਨ ਕਰੋੜ ਤੋਂ ਵੱਧ ਸ਼ਰਧਾਲੂਆਂ ਦਾ ਵੋਟ ਬੈਂਕ ਸੀ। ਇਸ ਲਈ ਸਮੁੱਚੀਆਂ ਰਾਜਸੀ ਧਿਰਾਂ ਡੰਡੋਤ ਕਰਦੀਆਂ ਆਪਣੇ ਪਰਸਾਂ ਅਤੇ ਸਰਕਾਰੀ ਖਜਾਨਿਆਂ ਸਮੇਤ ਉੱਥੇ ਪੁੱਜਦੀਆਂ ਸਨ। ਉਹ ਇਸ ਗੱਲ ਲਈ ਸਾਂਈ ਬਾਬੇ ਦੇ ਧੰਨਵਾਦੀ ਸਨ ਕਿ ਘੱਟੋ ਘੱਟ ਤਿੰਨ ਕਰੋੜ ਲੋਕਾਂ ਦੇ ਦਿਮਾਗਾਂ ਨੂੰ ਬੰਦ ਕਰਕੇ ਆਪਣੇ ਕਾਬੂ ਵਿੱਚ ਰੱਖਿਆ। ਨਹੀਂ ਤਾਂ ਸਾਇਦ ਇਹਨਾਂ ਵਿਚੋਂ ਕੁਝ ਨਾ ਕੁਝ ਜਮਾਤੀ ਪੱਖ ਤੋਂ ਚੇਤਨ ਜਰੂਰ ਹੋ ਜਾਂਦੇ।
2. ਲੋਕਾਂ ਦੀ ਲੁੱਟ ਖਸੁੱਟ :- ਸਾਂਈ ਬਾਬੇ ਨੇ ਇੱਕ ਟਰੱਸਟ ਬਣਾਇਆ ਹੋਇਆ ਸੀ, ਜਿਸਦਾ ਨਾਂ ‘ਸਾਂਈ ਟੱਰਸਟ’ ਹੈ। ਕਿਹਾ ਜਾਂਦਾ ਹੈ ਕਿ ਇਸ ਟਰੱਸਟ ਕੋਲ ਚਾਲੀ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਇਸ ਤੋਂ ਇਲਾਵਾ ਇਸ ਟਰੱਸਟ ਕੋਲ ਛੱਬੀ ਟਰੰਕ ਭਰੇ ਹੋਏ ਸੋਨੇ ਦੇ ਵੀ ਹਨ। ਸਾਂਈ ਬਾਬੇ ਦੀ ਮੌਤ ਤੋਂ ਕੁਝ ਇੱਕ ਦਿਨ ਪਹਿਲਾਂ ਇਹਨਾਂ ਟਰੰਕਾਂ ਨੂੰ ਗਾਇਬ ਕਰ ਦਿੱਤਾ ਗਿਆ। ਮੰਨ ਲਉ ਜੇ ਇਹ ਪੈਸਾ ਪੰਜਾਬ ਦੇ ਪਿੰਡਾਂ ਨੂੰ ਦੇ ਦਿੱਤਾ ਜਾਵੇ ਤਾਂ ਹਰ ਪਿੰਡ ਨੂੰ ਘੱਟੋ ਘੱਟ ਤਿੰਨ ਕਰੋੜ ਆਵੇਗਾ। ਇਸ ਰਾਸ਼ੀ ਨਾਲ ਪੰਜਾਬ ਦੇ ਹਰ ਪਿੰਡ ਦੀ ਸਕੂਲ ਦੀ ਇਮਾਰਤ, ਹਸਪਤਾਲ ਦੀ ਇਮਾਰਤ, ਪੱਕੀਆਂ ਗਲੀਆਂ, ਪੱਕੀਆਂ ਸੜਕਾਂ ਸਭ ਕੁਝ ਉਸਾਰਿਆ ਜਾ ਸਕਦਾ ਹੈ। ਅਸਲ ਵਿੱਚ ਭਾਰਤ ਦੀ ਸਮੁੱਚੀ ਪੂੰਜੀ ਤਾਂ ਅਜਿਹੀਆਂ ਲੁਟੇਰੀਆਂ ਜਮਾਤਾਂ ਦੇ ਕਬਜ਼ੇ ਵਿੱਚ ਹੈ। ਇਸਦਾ ਇਹ ਦਸ ਪ੍ਰਤੀਸ਼ਤ ਵੀ ਲੋਕਾਂ ਨੂੰ ਵੰਡਣ ਲਈ ਤਿਆਰ ਨਹੀਂ ਹਨ। ਇਹਨਾਂ ਡੇਰਿਆਂ ਦੇ ਸ਼ਰਧਾਲੂਆਂ ਨੂੰ ਇਹ ਸੰਮੋਹਿਤ ਕਰ ਲੈਂਦੇ ਹਨ। ਸਿੱਟੇ ਵਜੋਂ ਨਾਲੇ ਤਾਂ ਜਮਾਤੀ ਸੰਘਰਸ਼ ਦਾ ਡਰ ਘਟਿਆ ਰਹਿੰਦਾ ਹੈ ਤੇ ਨਾਲੇ ਇਹਨਾਂ ਸ਼ਰਧਾਲੂਆਂ ਕੋਲ ਜੋ ਕੁਝ ਵੀ ਹੁੰਦਾ ਹੈ ਹੌਲੀ-ਹੌਲੀ ਸਭ ਕੁਝ ਇਹਨਾਂ ਦੇ ਸਪੁਰੱਦ ਹੁੰਦਾ ਰਹਿੰਦਾ ਹੈ।
3. ਲੋਕਾਂ ਦੀ ਸਰੀਰਕ ਲੁੱਟ-ਖਸੁੱਟ :- ਸਾਂਈ ਬਾਬਾ ਤੇ ਸਮਲਿੰਗੀ ਹੋਣ ਦੇ ਦੋਸ਼ ਵੀ ਲੱਗਦੇ ਰਹੇ ਹਨ, ਉਸਦੇ ਬਹੁਤ ਸਾਰੇ ਰਹਿ ਚੁੱਕੇ ਸ਼ਰਧਾਲੂਆਂ ਨੇ ਕਿਤਾਬਾਂ ਰਾਹੀਂ ਆਪਣੇ ਨਾਲ ਵਾਪਰੇ ਕਿੱਸਿਆਂ ਦਾ ਬਿਆਨ ਕੀਤਾ ਹੈ। ਇੰਟਰਨੈੱਟ ਤੇ ਵੀ ਕਈ ਕਿਤਾਬਾਂ ਸਾਂਈਬਾਬੇ ਦੇ ਚੇਲਿਆਂ ਨਾਲ ਹੋਈਆਂ ਬਦਤਮੀਜੀਆਂ ਦੀਆਂ ਤੁਸੀਂ ਦੇਖ ਸਕਦੇ ਹੋ। ਉਹਨਾਂ ਕਿਤਾਬਾਂ ਵਿਚੋਂ ਕੁਝ ਗੱਲਾਂ ਕਿਸੇ ਵੀ ਲਿਖਤ ਵਿੱਚ ਦਰਜ ਕਰਨ ਲਈ ਸਾਡਾ ਮਨ ਤਿਆਰ ਨਹੀਂ ਕਿਉਂਕਿ ਇਸ ਲਿਖਤ ਨੇ ਘਰਾਂ ਵਿੱਚ ਜਾਣਾ ਹੈ। ਬੀ. ਬੀ. ਸੀ. ਨੇ ਪਿੱਛੇ ਜਿਹੇ ਂਿÂੱਕ ਸੀ. ਡੀ. ਵੀ ਵਿਖਾਈ ਸੀ, ਜਿਸਦਾ ਨਾਂ ‘ਸੀਕਰਟ ਸਵਾਮੀ’ ਸੀ। ਅੱਜ ਇਹ ਨੈੱਟ ਤੇ ਵੀ ਪਈ ਹੈ। ਕੰਪਿਊਟਰ ਦੇ ਜਾਣਕਾਰ ਇਸ ਸੀ. ਡੀ. ਨੂੰ ਕੰਪਿਊਟਰ ਜਾਂ ਟੈਲੀਵੀਜਨ ‘ਤੇ ਵੀ ਦੇਖ ਸਕਦੇ ਹਨ।
4. ਮਾਮਲਾ ਸੀ.ਡੀ. ਦਾ :- ਬੀ. ਪ੍ਰੇਮਾਨੰਦ ਜੀ ਸਾਡੇ ਕੋਲ 1995-96 ਵਿੱਚ ਆਏ ਸਨ। ਉਸ ਸਮੇਂ ਉਹ ਸਾਡੇ ਲਈ ਇੱਕ ਸੀ. ਡੀ. ਲਿਆਏ ਸਨ, ਜਿਸ ਵਿੱਚ ਸਾਂਈ ਬਾਬੇ ਨੇ ਸਿਕੰਦਰਾਬਾਦ ਵਿਖੇ ਲਾਰਸਨ ਐਂਡ ਟੁਬਰੋ ਫਰਮ ਵਲੋਂ ਉਸਾਰੇ ਗਏ ਇੱਕ ਹਾਲ ਦਾ ਉਦਘਾਟਨ ਕਰਨਾ ਸੀ। ਭਾਰਤ ਦਾ ਉਸ ਵੇਲੇ ਦਾ ਪ੍ਰਧਾਨ ਮੰਤਰੀ, ਉੜੀਸਾ, ਆਂਧਰਾ ਦੇ ਮੁੱਖ ਮੰਤਰੀ ਸਭ ਸਟੇਜ ਤੇ ਬਿਰਾਜਮਾਨ ਸਨ। ਸਾਂਈ ਬਾਬੇ ਨੇ ਇਸ ਵਿੱਚ ਦੋ ਟ੍ਰਾਫੀਆਂ ਦੇਣੀਆਂ ਸਨ। ਪਹਿਲੀ ਟ੍ਰਾਫੀ ਉਸ ਬਿਲਡਿੰਗ ਦੇ ਆਰਕੀਟੈਕਟ ਤੇ ਦੂਜੀ ਲਾਰਸਨ ਤੇ ਟੁਬਰੋ ਫਰਮ ਦੇ ਐਮ. ਡੀ. ਨੂੰ ਦੇਣੀ ਸੀ। ਸਾਂਈ ਬਾਬੇ ਦੇ ਸੈਕਟਰੀ ਨੇ ਜਦੋਂ ਉਸਨੂੰ ਟ੍ਰਾਫੀ ਫੜਾਈ ਤਾਂ ਗਲ ਵਿੱਚ ਪਾਈ ਜਾਣ ਵਾਲੀ ਚੈਨੀ ਵੀ ਲੁਕੋ ਕੇ ਫੜਾ ਦਿੱਤੀ। ਪਰ ਉਹ ਗਲਤੀ ਨਾਲ ਇਹ ਚੈਨੀ ਟ੍ਰਾਫੀ ਹੇਠ ਲੁਕੋ ਕੇ ਸਾਂਈ ਬਾਬੇ ਦੇ ਖੱਬੇ ਹੱਥ ਵਿਚ ਫੜਾ ਗਿਆ। ਪ੍ਰਗਟ ਕਰਨ ਲਈ ਇਹ ਟ੍ਰਾਫੀ ਖੱਬੇ ਤੋਂ ਸੱਜੇ ਹੱਥ ਵਿੱਚ ਲੈ ਜਾਣੀ ਜਰੂਰੀ ਸੀ। ਸਾਂਈ ਬਾਬੇ ਨੇ ਇਹ ਜੰਜੀਰੀ ਖੱਬੇ ਤੋਂ ਸੱਜੇ ਹੱਥ ਵਿੱਚ ਕੀਤੀ ਤੇ ਪ੍ਰਗਟ ਕਰਕੇ ਆਰਕੀਟੈਕਟ ਦੇ ਗਲ ਵਿੱਚ ਪਾ ਦਿੱਤੀ। ਉੱਥੇ ਤਿੰਨ ਵੀ. ਡੀ. ਓ. ਰਿਕਾਰਡ ਕਰਨ ਵਾਲੇ ਵਿਅਕਤੀ ਆਏ ਹੋਏ ਸਨ। ਉਹਨਾਂ ਵਿੱਚ ਦੋ ਸਰਕਾਰੀ ਤੇ ਇੱਕ ਗੈਰ ਸਰਕਾਰੀ ਸੀ। ਗੈਰ ਸਰਕਾਰੀ ਫੋਟੋਗ੍ਰਾਫਰ ਨੇ ਜਦੋਂ ਆਪਣੀ ਫਿਲਮ ਨੂੰ ਘੱਟ ਗਤੀ ਤੇ ਚਲਾਇਆ ਤਾਂ ਸਾਂਈਬਾਬੇ ਦੀ ਚਲਾਕੀ ਨਜ਼ਰ ਆ ਗਈ। ਅਸੀਂ ਉਹ ਵੀ. ਡੀ. ਓ. ਫਿਲਮ ਪੰਜਾਬੀ ਲੋਕਾਂ ਨੂੰ ਉਸ ਸਮੇਂ ਵੰਡੀ।
ਇਹ ਫਿਲਮ ਤਾਂ ਇੱਥੇ ਹੀ ਖਤਮ ਹੋ ਗਈ ਪਰ ਇਸ ਤੋਂ ਬਾਅਦ ਰਹੱਸਪੂਰਣ ਢੰਗ ਨਾਲ ਸਾਂਈਬਾਬੇ ਦੇ ਸਹਾਇਕ ਅਤੇ ਉਸਦੇ ਆਸ਼ਰਮ ਦੇ ਚਾਰ ਵਿਦਿਆਰਥੀਆਂ ਕਤਲ ਹੋ ਗਿਆ। ਵਿਦਿਆਰਥੀਆਂ ਦੇ ਕਤਲ ਦੇ ਮਾਮਲੇ ਦਾ ਕੇਸ ਬੀ. ਪ੍ਰੇਮਾਨੰਦ ਨੇ ਸੁਪਰੀਮ ਕੋਰਟ ਤੱਕ ਲੜਿਆ ਵੀ। ਪਰ ਜਿਸ ਦੇਸ਼ ਵਿੱਚ ਸਾਰਾ ਢਾਂਚਾ ਹੀ ਬਾਬਿਆਂ ਦੇ ਹੱਥ ਵਿੱਚ ਹੋਵੇ ਉੱਥੇ ਕਿਸੇ ਦੀ ਕੀ ਸੁਣੀ ਜਾ ਸਕਦੀ ਹੈ। ਇਸ ਘਟਨਾ ਤੋਂ ਕੁਝ ਸਾਲਾਂ ਬਾਅਦ ਬੀ. ਪ੍ਰੇਮਾਨੰਦ ਦੇ ਨੌਜਵਾਨ ਪੁੱਤਰ ਦਾ ਸ਼ੱਕੀ ਹਾਲਤਾਂ ਵਿੱਚ ਕਤਲ ਹੋ ਗਿਆ।
5. ਬਾਬੇ ਦਾ ਚੀਜ਼ਾਂ ਪ੍ਰਗਟ ਕਰਨਾ :- ਸਾਂਈ ਬਾਬੇ ਦਾ ਇੱਕ ਚਾਚਾ ਵਧੀਆ ਜਾਦੂਗਰ ਸੀ। 14-15 ਸਾਲ ਤੱਕ ਦੀ ਉਮਰ ਤੱਕ ਹੀ ਇਹ ਬਾਬਾ ਉਸ ਤੋਂ ਕੁਝ ਜਾਦੂ ਦੇ ਟਰਿੱਕ ਸਿੱਖ ਗਿਆ। ਉਸ ਤੋਂ ਬਾਅਦ ਇਸ ਨੇ ਉਸ ਟਰਿੱਕਾਂ ਦਾ ਇਸਤੇਮਾਲ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਲਈ ਕਰਨਾ ਸ਼ੁਰੂ ਕਰ ਦਿੱਤਾ। ਸਾਂਈ ਬਾਬੇ ਦੁਆਰਾ ਮੂੰਹ ਰਾਹੀਂ ਪ੍ਰਗਟ ਕੀਤੇ ਸਿਵਲਿੰਗਾਂ ਦਾ ਭਾਰ ਹੀ ਤਿੰਨ ਟਨ ਬਣ ਜਾਂਦਾ ਹੈ। ਜੇ ਸੋਨੇ ਦੀਆਂ ਜੰਜੀਰਾਂ ਤੇ ਮੁੰਦਰੀਆਂ ਦਾ ਭਾਰ ਵੀ ਵੇਖਣਾ ਹੋਵੇ ਤਾਂ ਇਹ ਵੀ ਟਨਾਂ ਵਿੱਚ ਹੀ ਹੈ। ਕਦੇ ਭਾਰਤ ਸਰਕਾਰ ਨੇ ਉਸ ਉੱਤੇ ਕੋਈ ਟੈਕਸ ਲਾਇਆ? ਉਸਦੇ ਟ੍ਰਸਟ ਦੀ ਸਲਾਨਾ ਕਮਾਈ ਹਜ਼ਾਰਾਂ ਕਰੌੜਾਂ ਰਹੀ ਹੈ, ਜੋ ਟੈਕਸ ਰਹਿਤ ਸੀ।
ਜੇ ਗੱਲ ਵਿਗਿਆਨਕ ਨਿਯਮਾਂ ਦੀ ਕਰਨੀ ਹੋਵੇ ਤਾਂ ਭਾਰਤ ਦਾ ਕੋਈ ਵੀ ਮੰਤਰੀ ਇਸ ਗੱਲ ਦਾ ਜੁਆਬ ਨਹੀਂ ਦੇ ਸਕੇਗਾ ਕਿ ਉਹ ਆਪਣੇ ਸਰੀਰ ਅੰਦਰ ਸੋਨੇ ਦਾ ਨਿਰਮਾਣ ਕਿਵੇਂ ਕਰਦਾ ਸੀ? ਸੋ ਉਹ ਸੋਨਾ ਤੇ ਸਿਵ ਲਿੰਗ ਤੇ ਵਿਭੂਤੀ ਪ੍ਰਗਟ ਕਰਦਾ ਸੀ।?

Back To Top