ਜਹਾਂਗੀਰ ਦੇ ਪੈਦਾ ਹੋਣ ਦਾ ਸੁਨੇਹਾ ਅਕਬਰ ਨੂੰ ਕਿਵੇਂ ਦਿੱਤਾ ਗਿਆ?

ਮੇਘ ਰਾਜ ਮਿੱਤਰ

ਵਿਦਿਆਰਥੀਉ ਤਸੀਂ ਜਾਣਦੇ ਹੋ ਕਿ ਅੱਜ ਤੋਂ ਸਦੀਆਂ ਪਹਿਲਾਂ ਸੰਸਾਰ ਵਿੱਚ ਟੈਲੀਫੋਨ ਜਾਂ ਵਾਇਰਲੈੱਸ ਵਰਗੇ ਯੰਤਰ ਨਹੀਂ ਸਨ ਹੁੰਦੇ। ਇਸ ਲਈ ਸੁਨੇਹੇ ਜਾਂ ਤਾ ਘੋੜ ਸਵਾਰਾਂ ਰਾਹੀਂ ਜਾਂ ਕਬੂਤਰਾਂ ਰਾਹੀਂ ਭੇਜਿਆ ਜਾਂਦਾ ਸੀ। ਪਰ ਅਕਬਰ ਨੇ ਤਾਂ ਜਹਾਂਗੀਰ ਦੇ ਜਨਮ ਦਾ ਸੁਨੇਹਾ ਕੁਝ ਘੰਟਿਆਂ ਵਿੱਚ ਹੀ ਪ੍ਰਾਪਤ ਕਰ ਲਿਆ ਸੀ। ਉਸਨੇ ਇਹ ਕਿਵੇਂ ਕੀਤਾ? ਅਸੀਂ ਜਾਂਣਦੇ ਹਾਂ ਕਿ ਆਵਾਜ਼ ਇੱਕ ਸੈਕਿੰਡ ਵਿੱਚ ਲਗਭਗ 336 ਮੀਟਰ ਦੀ ਦੂਰੀ ਤੈਅ ਕਰ ਲੈਂਦੀ ਹੈ। ਇਸ ਤਰ੍ਹਾਂ ਇਹ ਲਗਭਗ 1100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾ ਸਕਦੀ ਹੈ। ਆਪਣੀ ਪਤਨੀ ਤੋਂ ਹਜ਼ਾਰਾਂ ਮੀਲ ਦੀ ਦੂਰੀ ਤੇ ਬੈਠੇ ਅਕਬਰ ਨੇ ਹਰ ਮੀਲ ਦੀ ਵਿੱਥ ਤੇ ਨਗਾਰੇ ਵਾਲੇ ਬਿਠਾ ਦਿੱਤੇ ਸਨ। ਜਦੋਂ ਜਹਾਂਗੀਰ ਦਾ ਜਨਮ ਹੋਇਆ ਤਾਂ ਇਹ ਨਗਾਰੇ ਵਜਾ ਕੇ ਨੇੜੇ ਵਾਲੇ ਨੂੰ ਲੜਕਾ ਪੈਦਾ ਹੋਣ ਦੀ ਖਬਰ ਸਮਝਾਉਂਦੇ ਗਏ। ਇਸ ਤਰ੍ਹਾਂ ਹਜ਼ਾਰਾਂ ਮੀਲ ਦੂਰ ਬੈਠੇ ਅਕਬਰ ਨੂੰ ਇਹ ਸੁਨੇਹਾ ਕੁਝ ਘੰਟਿਆਂ ਵਿੱਚ ਹੀ ਮਿਲ ਗਿਆ।

Back To Top