ਗਰਮ ਪਾਣੀ ਦੇ ਚਸ਼ਮੇ ਕੀ ਹੁੰਦੇ ਹਨ?

ਮੇਘ ਰਾਜ ਮਿੱਤਰ

ਭਾਰਤ ਵਿੱਚ ਬਹੁਤ ਸਾਰੀਆਂ ਅਜਿਹੀਆਂ ਥਾਵਾਂ ਹਨ ਜਿੱਥੇ। ਧਰਤੀ ਵਿੱਚੋਂ ਗਰਮ ਪਾਣੀ ਬਾਹਰ ਨਿਕਲਦਾ ਹੈ। ਇਸ ਪਾਣੀ ਵਿੱਚ ਕਈ ਪ੍ਰਕਾਰ ਦੇ ਲੂਣ ਵੀ ਘੁਲੇ ਹੁੰਦੇ ਹਨ ਜਿਹੜੇ ਆਮ ਤੌਰ ਤੇ ਚਮੜੀ ਦੇ ਰੋਗਾਂ ਨੂੰ ਠੀਕ ਕਰਨ ਦੇ ਸਮਰੱਥ ਹੁੰਦੇ ਹਨ। ਇਹਨਾਂ ਚਸ਼ਮਿਆਂ ਕਾਰਨ ਹੀ ਇਹਨਾਂ ਸਥਾਨਾਂ ਦੀ ਮੰਨਤਾ ਸ਼ੁਰੂ ਹੋ ਜਾਂਦੀ ਹੈ। ਲੋਕ ਅਜਿਹੇ ਚਸ਼ਮਿਆਂ ਨੂੰ ਚਮਤਕਾਰ ਹੀ ਸਮਝਦੇ ਹਨ। ਜਦੋਂ ਕਿ ਅਜਿਹਾ ਨਹੀਂ ਹੁੰਦਾ। ਆਮ ਤੌਰ ਤੇ ਜਵਾਲਾਮੁਖੀ ਪਹਾੜੀਆਂ ਦੀ ਧਰਤੀ ਅੰਦਰਲਾ ਪਾਣੀ ਬਹੁਤ ਹੀ ਗਰਮ ਭਾਫ਼ ਦੇ ਸਪੰਰਕ ਵਿੱਚ ਆ ਜਾਂਦਾ ਹੈ ਅਤੇ ਕਿਸੇ ਸੁਰਾਖ ਰਾਹੀਧਰਤੀ ਵਿੱਚੋਂ ਬਾਹਰ ਨਿਕਲਣ ਸ਼ੁਰੂ ਕਰ ਦਿੰਦਾ ਹੈ। ਕਈ ਦੇਸ਼ਾਂ ਵਿੱਚ ਚਸ਼ਮੇ ਅਜਿਹੇ ਵੀ ਹਨ ਜਿਹੜੇ ਹਮੇਸ਼ਾਂ ਹੀ ਨਿਕਲਦੇ ਰਹਿੰਦੇ ਹਨ। ਅਮਰੀਕਾ ਵਿੱਚੋ ਹੀ ਇੱਕ ਅਜਿਹਾ ਚਸ਼ਮਾ ਵੀ ਹੈ ਜਿਸਦੀ ਟੀਸੀ ਦੀ ਧਰਤੀ ਤੋਂ ਉਚਾਈ ਲਗਭਗ 200 ਫੁੱਟ ਹੈ। ਅਮਰੀਕਾ ਵਿੱਚ ਹੀ ਇੱਕ ਅਜਿਹਾ ਚਸ਼ਮਾ ਹੈ ਜਿਹੜਾ ਹਰ 65 ਮਿੰਟ ਬਾਦ ਧਰਤੀ ਵਿੱਚੋਂ ਨਿਕਲਦਾ ਹੇ। ਮਨੀਕਰਨ, ਜਵਾਲਾਮੁਖੀ, ਗੰਗੋਤਰੀ ਅਤੇ ਜਮਨੋਤਰੀ ਵਿਖੇ ਅਜਿਹੇ ਹੀ ਗਰਮ ਪਾਣੀ ਦੇ ਚ੍ਤਸ਼ਮੇ ਹਨ।

Back To Top