ਮੇਘ ਰਾਜ ਮਿੱਤਰ
ਜੇ ਅਸੀਂ ਕੱਖ ਦਾ ਇੱਕ ਤਿਕੋਣਾ ਟੁਕੜਾ ਲੈ ਕੈ ਉਸ ਵਿੱਚੋਂ ਸੂਰਜ ਦੀ ਰੌਸ਼ਨੀ ਦੇਖੀਏ ਤਾਂ ਸਾਨੂੰ ਸੂਰਜੀ ਪ੍ਰਕਾਸ਼ ਦੇ ਸੱਤ ਰੰਗ ਅੱਲਗ ਅਲੱਗ ਦਿਖਾਈ ਦੇਣਗੇ। ਪ੍ਰਿਜ਼ਮ ਦਾ ਇਹ ਗੁਣ ਹੁੰਦਾ ਹੈ ਕਿ ਇਹ ਸੂਰਜ ਦੀ ਰੌਸ਼ਨੀ ਨੂੰ ਉੋਸਦੇ ਸੱਤ ਰੰਗਾਂ ਵਿੱਚ ਨਿਖੇੜ ਦਿੰਦੀ ਹੈ। ਅਸੀਂ ਜਾਣਦੇ ਹਾ ਕਿ ਬਰਸਾਤ ਤੋਂ ਬਾਅਦ ਪਾਣੀ ਦੀਆਂ ਨਿੱਕੀਆਂ ਨਿੱਕੀਆਂ ਬੂੰਦਾਂ ਹਵਾ ਵਿੱਚ ਲਟਕਦੀਆਂ ਨਜ਼ਰ ਆਉਂਦੀਆਂ ਹਨ। ਜਦੋਂ ਸੂਰਜ ਦੀ ਰੌਸ਼ਨੀ ਇਹਨਾਂ ਤੁਪਕਿਆਂ ਵਿੱਚੋਂ ਲੰਘਦੀ ਹੈ ਤਾਂ ਇਹ ਪਾਣੀ ਦੇ ਤੁਪਕੇ ਪ੍ਰਿਜਮਾਂ ਦਾ ਕੰਮ ਕਰਦੇ ਹਨ ਅਤੇ ਸੂਰਜ ਦੀ ਰੌਸ਼ਨੀ ਨੂੰ ਸੱਤ ਰੰਗਾਂ ਵਿੱਚ ਤੋੜ ਕੇ ਪਰਿਵਰਤਿਤ ਕਰ ਦਿੰਦੇ ਹਨ। ਇਸ ਲਈ ਹੀ ਸਤਰੰਗੀ ਪੀਂਘ ਸਾਨੂੰ ਸੂੂਰਜ ਦੀ ਦਿਸ਼ਾ ਦੇ ਉਲਟ ਪਾਸੇ ਦਿਖਾਈ ਦਿੰਦੀ ਹੈ। ਜਿਉਂ ਜਿਉਂ ਹੀ ਸੂਰਜ ਦੀ ਧੁੱਪ ਪਾਣੀ ਦੇ ਤੁਪਕਿਆਂ ਨੂੰ ਖੁਸ਼ਕ ਕਰ ਦਿੰਦੀ ਹੈ ਤਾਂ ਇਹ ਸਤਰੰਗੀ ਪੀੇਂਘ ਅਲੋਪ ਹੋ ਜਾਂਦੀ ਹੈ।