ਉਜ਼ੋਨ ਦੀ ਪਰਤ ਕੀ ਹੈ?

ਮੇਘ ਰਾਜ ਮਿੱਤਰ

ਧਰਤੀ ਦੀ ਸਤ੍ਹਾ ਤੋਂ 16 ਕਿਲੋਮੀਟਰ ਦੀ ਉਚਾਈ ਤੇ ਸੂਰਜ ਦੀਆਂ ਕਿਰਨਾਂ ਰਾਹੀਂ ਆਕਸੀਜਨ ਗੈਸ ਉਜ਼ੋਨ ਗੈਸ ਵਿੱਚ ਬਦਲ ਦਿੱਤੀ ਜਾਂਦੀ ਹੈ। ਉਜ਼ੋਨ ਆਕਸੀਜਨ ਦਾ ਹੀ ਇੱਕ ਰੂਪ ਹੈ। ਜਿਸ ਵਿੱਚ ਆਕਸੀਜਨ ਦੇ ਤਿੰਨ ਪ੍ਰਮਾਣੂ ਹੁੰਦੇ ਹਨ। 23 ਕਿਲੋਮੀਟਰ ਦੀ ਉਚਾਈ ਤੇ ਜ਼ੋਨ ਦੀ ਇੱਕ ਸੰਘਣੀ ਪਰਤ ਹੈ। ਇਹ ਗੈਸ ਧਰਤੀ ਤੇ ਰਹਿਤ ਵਾਲੇ ਵਸਨੀਕਾਂ ਲਈ ਬਹੁਤ ਹੀ ਲਾਭਦਾਇਕ ਹੈ ਕਿਉਂਕਿ ਇਹ ਸੂਰਜ ਤੋਂ ਆਉਣ ਵਾਲੀਆਂ ਬਹੁਤ ਹੀ ਖਤਰਨਾਕ ਕਿਰਨਾਂ ਨੂੰ ਆਪਣੇ ਵਿੱਚ ਜ਼ਜਬ ਕਰ ਲੈਂਦੀ ਹੇੈ। ਪਰ ਧਰਤੀ ਦੇ ਪ੍ਰਦੂਸ਼ਣ ਦੇ ਕਾਰਨ ਤੇ ਖੇਤਾਂ ਵਿੱਚ ਵਰਤੀਆਂ ਜਾਣ ਵਾਲੀਆਂ ਫਲੋਰੋੋਕਾਰਬਨ ਅਤੇ ਕਲੋਰੋਫਲੋਰੋਕਾਰਬਨ ਵਰਗੀਆਂ ਕੀੜੇ ਮਾਰ ਦਵਾਈਆਂ ਗੱਲ ਦੀ ਗੰਭੀਰ ਚਿੰਤਾ ਹੈ ਕਿ ਕਿਸੇ ਦਿਨ ਇਹ ਤਹਿ ਹੋਰ ਪਤਲੀ ਹੋ ਜਾਵੇਗੀ ਅਤੇ ਇਸ ਤਰ੍ਹਾਂ ਧਰਤੀ ਤੇ ਰਹਿਣਾ ਅਸੰਭਵ ਹੋ ਜਾਵੇਗਾ। ਇਸ ਲਈ ਉਹ ਉਜ਼ੋਨ ਦੀ ਇਸ ਤਰ੍ਹਾਂ ਧਰਤੀ ਤੇ ਰਹਿਣਾ ਅਸੰਭਵ ਹੋ ਜਾਵੇਗਾ। ਇਸ ਲਈ ਉਹ ਉਜ਼ੋਨ ਦੀ ਇਸ ਤਹਿ ਵਿੱਚ ਪਏ ਸੁਰਾਖਾਂ ਨੂੰ ਭਰਨ ਦੇ ਯਤਨ ਵਿੱਚ ਲੱਗ ਹੋਏ ਹਨ।

Back To Top