ਮੇਘ ਰਾਜ ਮਿੱਤਰ
ਬਚਪਨ ਵਿੱਚ ਹੀ ਬੱਚੇ ਕੱਚ ਦੇ ਬੰਟਿਆਂ ਨਾਲ ਖੇਡਣ ਲੱਗ ਜਾਂਦੇ ਹਨ। ਘਰਾਂ ਵਿੱਚ ਬੱਲਬ, ਟਿਊਬਾਂ ਅਤੇ ਬਰਤਨ ਆਮ ਤੋੌਰ ਤੇ ਕੱਚ ਦੇ ਹੀ ਬਣੇ ਹੁੰਦੇ ਹਨ। ਬੱਚਿਆਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਪੈਦਾ ਹੁੰਦਾ ਹੈ ਕਿ ਕੱਚ ਕਿਵੇਂ ਬਣਾਇਆ ਜਾਂਦਾ ਹੈ। ਬੱਚਿਆਂ ਨੂੰ ਇੱਕ ਗੱਲ ਜ਼ਰੂਰ ਧਿਆਨ ਰੱਖਣੀ ਚਾਹੀਦੀ ਹੈ ਕਿ ਸੰਸਾਰ ਵਿੱਚ ਹਰੇਕ ਵਸਤੂ ਦਾ ਨਿਰਮਾਣ ਕਿਸੇ ਦੂਸਰੀ ਵਸਤੂ ਤੋਂ ਹੁੰਦਾ ਹੈ। ਕਿਸੇ ਵੀ ਵਸਤੂ ਦਾ ਨਸ਼ਟ ਹੋਣ ਦਾ ਮਤਲਬ ਕਿਸੇ ਹੋਰ ਪਦਾਰਥ ਦਾ ਪੈਦਾ ਹੋਣਾ ਹੁੰਦਾ ਹੈ। ਸਮੁੱਚੇ ਬ੍ਰਹਿਮੰਡ ਵਿੱਚ ਅਜਿਹੀ ਇੱਕ ਵੀ ਵਸਤੂ ਨਹੀਂ ਹੈ ਜਿਹੜੀ ਕਿਸੇ ਹੋਰ ਵਸਤੂ ਤੋਂ ਨਾ ਬਣੀ ਹੋਵੇ। ਇਸੇ ਤਰ੍ਹਾਂਕੱਚ ਵੀ ਰੇਤ, ਕੱਪੜੇ ਧੋਣ ਵਾਲੇ ਸੋਡੇ ਅਤੇ ਚੂਨੇ ਦੇ ਪੱਥਰ ਨੂੰ ਪੀਸ ਕੇ 15:3:2 ਦੇ ਅਨੁਪਾਤ ਵਿੱਚ ਮਿਲਾ ਕੇ ਗਰਮ ਕਰਨ ਤੇ ਬਣਦਾ ਹੈ। ਇਸਤੋਂ ਵੱਖ ਵੱਖ ਚੀਜ਼ਾਂ ਬਣਾਉਣ ਲਈ ਪਿਘਲੇ ਹੋੋਏ ਕੱਚ ਨੂੰ ਵੱਖ ਵੱਖ ਸਾਂਚਿਆਂ ਵਿੱਚ ਭਰ ਲਿਆ ਜਾਂਦਾ ਹੈ। ਇਸਨੂੰ ਰੰਗ ਬਰੰਗੇ ਬਣਾਉਣ ਲਈ ਇਸ ਵਿੱਚ ਲੋਹੇ,ਤਾਂਬੇ ਅਤੇ ਕੋਬਾਲਟ ਆਦਿ ਦੇ ਆਕਸਾਈਡ ਪਾ ਦਿੱਤੇ ਜਾਂਦੇ ਹਨ।