ਗੜ੍ਹੇ ਕਿਵੇਂ ਬਣਦੇ ਹਨ?

ਮੇਘ ਰਾਜ ਮਿੱਤਰ

30 ਅਪ੍ਰੈਲ 1888 ਈ. ਨੂੰ ਉੱਤਰ ਪ੍ਰਦੇਸ਼ ਦੇ ਇਕ ਜਿਲੇ ਮੁਰਦਾਬਾਦ ਵਿਚ ਪਏ ਗੜ੍ਹਿਆਂ ਕਾਰਨ ਲਗਭਗ 250 ਵਿਅਕਤੀ ਮੌਤ ਦਾ ਸ਼ਿਕਾਰ ਹੋ ਗਏ ਸਨ। ਪੰਜਾਬ ਵਿੱਚ ਬਹੁਤ ਸਾਰੀਆਂ ਥਾਵਾਂ ਤੇ ਗੜ੍ਹਿਆਂ ਨਾਲ ਫਸਲਾਂ ਦੀ ਤਬਾਹੀ ਹੁੰਦੀ ਅੱਖੀਂ ਵੇਖੀ ਗਈ ਹੈ। ਗੜ੍ਹਿਆਂ ਦਾ ਵਿਆਸ 3 ਇੰਚ ਤੇ ਭਾਰ ਅੱਧਾ ਕਿਲੋ ਤੱਕ ਵੀ ਹੋ ਸਕਦਾ ਹੈ।
ਬੱਦਲਾਂ ਰਾਹੀਂ ਹੋ ਰਹੀ ਬਰਸਾਤ ਦੀਆਂ ਬੂੰਦਾਂ ਜਦੋਂ ਕਿਸੇ ਅਜਿਹੇ ਸਥਾਨ ਤੋਂ ਅੰਘਦੀਆਂ ਹਨ ਜਿੱਥੇ ਤਾਪਮਾਨ ਸਿਰਫ ਦਰਜੇ ਸੈਲਸੀਅਸ ਤੋਂ ਘੱਟ ਹੁੰਦਾ ਹੈ ਤਾਂ ਇਹ ਜੰਮ ਜਾਂਦੀਆਂ ਹਨ। ਇਹਨਾਂ ਜੰਮੀਆਂ ਹੋਈਆਂ ਬੂੰਦਾ ਨੂੰ ਹਵਾਵਾਂ ਉਪੱਰ ਉਠਾ ਲੈ ਜਾਂਦੀਆਂ ਹਨ ਜੇ ਉਸ ਸਥਾਨ ਤੇ ਪਹਿਲਾਂ ਹੀ ਪਾਣੀ ਦੀਆਂ ਬੂੰਦਾਂ ਹੋਣ ਤਾਂ ਇਹ ਵੀ ਇਹਨਾਂ ਬੂੰਦਾਂ ਤੇ ਜੰਮ ਜਾਂਦੀਆਂ ਹਨ। ਇਸ ਤਰ੍ਹਾਂ ਇਹਨਾਂ ਦਾ ਅਕਾਰ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹਨਾਂ ਵੱਡੀਆਂ ਬਰਫ ਦੀਆਂ ਟੁਕੜੀਆਂ ਨੂੰ ਹਵਾਵਾਂ ਸੰਭਾਲ ਨਹੀਂ ਸਕਦੀਆਂ ਤਾਂ ਇਹ ਡਿੱਗਦੀਆਂ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹਨਾਂ ਵੱਡੀਆਂ ਬਰਫ ਦੀਆਂ ਟੁਕੜੀਆਂ ਨੂੰ ਹਵਾਵਾਂ ਸੰਭਾਲ ਨਹੀਂ ਸਕਦੀਆਂ ਤਾਂ ਇਹ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜੇ ਤੁਸੀਂ ਕਿਸੇ ਗੜੇ ਨੂੰ ਕੱਟ ਕੇ ਧਿਆਨ ਪੂਰਬਕ ਦੇਖੋਗੇ ਤਾਂ ਤੁਹਾਨੂੰ ਇਸਦੇ ਸਫੈਦ ਤੇ ਪਾਰਦਰਸ਼ੀ ਭਾਗ ਵਿੱਚ ਗੋਲਾਈਆਂ ਸਪੱਸ਼ਟ ਨਜ਼ਰ ਆਉਣਗੀਆਂ ਜੋ ਇਸ ਗੱਲ ਦਾ ਸੂਚਕ ਹਨ ਕਿ ਪਾਣੀ ਇਹਨਾਂ ਉੱਪਰ ਵਾਰ ਵਾਰ ਜੰਮਦਾ ਰਿਹਾ ਹੈ।

Back To Top