ਭੂਚਾਲ ਕਿਵੇਂ ਆਉਂਦੇ ਹਨ?

ਮੇਘ ਰਾਜ ਮਿੱਤਰ

ਕੋਇਟੇ ਦੇ ਭੂਚਾਲ ਨੂੰ ਭਾਰਤ ਦੇ ਲੋਕ ਕਦੇ ਨਹੀਂ ਭੁੱਲ ਸਕਦੇ ਕਿਉਂਕਿ ਇਹ ਸ਼ਹਿਰ ਕੁਝ ਪਲਾਂ ਵਿੱਚ ਹੀ ਪੂਰੇ ਦੀ ਪੂਰਾ ਤਬਾਹ ਹੋ ਗਿਆ ਸੀ। ਪਿਛਲੇ ਦਹਾਕੇ ਵਿੱਚ ਚੀਨ ਦੀ ਪੰਜ ਲੱਖ ਆਬਾਦੀ ਵਾਲਾ ਇਕ ਪੂਰੇ ਦਾ ਪੂਰਾ ਸ਼ਹਿਰ ਧਰਤੀ ਵਿੱਚ ਹੀ ਗਰਕ ਹੋ ਗਿਆ ਸੀ। ਬਹੁਤ ਹੀ ਥੋੜ੍ਹੇ ਲੋਕ ਇਸ ਵਿੱਚੋਂ ਬਚ ਸਕੇ ਸਨ। ਆਉ ਵੇਖੀਏ ਕਿ ਧਰਤੀ ਤੇ ਭੁੂਚਾਲਾਂ ਦਾ ਪ੍ਰਕੋਮ ਕਿਉਂ ਹੁੰਦਾ ਹੈ
ਜੇ ਤੁਸੀਂ ਖੜ੍ਹੇ ਪਾਣੀ ਦੇ ਵਿਚਕਾਰ iਂੲਕ ਪੱਥਰ ਸੁੱਟੇ ਤਾਂ ਤੁਸੀਂ ਵੇਖੋਗੇ ਕਿ ਪਾਣੀ ਵਿੱਚ ਛੋਟੀਆਂ ਛੋਟੀਆਂ ਲਹਿਰਾਂ ਪੈਦਾ ਹੋ ਜਾਂਦੀਆਂ ਹਨ। ਜਿਸ ਸਥਾਨ ਤੇ ਪੱਥਰ ਸੁੱਟਿਆ ਗਿਆ ਸੀ ਉਸ ਸਥਾਨ ਤੇ ਲਹਿਰਾਂ ਦੀ ਤੀਬਰਤਾ ਵੱਧ ਹੋਵੇਗੀ ਅਤੇ ਜਿਉਂ ਜਿਉਂ ਇਹ ਲਹਿਰਾਂ ਕਿਨਾਰੇ ਵੱਲ ਆਉਂਦੀਆਂ ਜਾਣਗੀਆਂ ਤਿਉਂ ਤਿਉਂ ਹੀ ਇਹਨਾਂ ਦੀ ਤੀਬਰਤਾ ਘਟਦੀ ਜਾਵੇਗੀ। ਧਰਤੀ ਦੇ ਅੰਦਰ ਕਰੋੜਾਂ ਹੀ ਚਟਾਨਾਂ ਹਨ। ਧਰਤੀ ਦੀ ਅੰਦਰਲੀ ਉਥਲ ਪੁਥਲ ਤੇ ਦਬਾਉ ਕਾਰਨ ਇਹ ਚਟਾਨੀ ਪਲੇਟਾਂ ਆਪਸ ਵਿੱਚ ਟਕਰਾ ਜਾਂਦੀਆਂ ਹਨ ਜਾਂ ਇਕ ਸਥਾਨ ਤੋਂ ਦੂਸਰੇ ਸਥਾਨ ਤੇ ਖਿਸਕ ਜਾਂਦੀਆਂ ਹਨ। ਜਿਹਨਾਂ ਸਥਾਨਾਂ ਤੇ ਗੜਬੜ ਹੁੰਦੀ ਹੈ ਉਹਨਾਂ ਸਥਾਨਾਂ ਤੇ ਧਰਤੀ ਦੀ ਪੇਪੜੀ ਨੂੰ ਇਕ ਜ਼ੋਰਦਾਰ ਧੱਕਾ ਲੱਗਦਾ ਹੈ ਇਸ ਧੱਕੇ ਦੇ ਕਾਰਨ ਪ੍ਰਿਥਵੀ ਕੰਬ ਉਠਦੀ ਹੈ। ਇਹ ਕੰਬਾਹਟ ਹੀ ਆਸੇ- ਪਾਸੇ ਫੈਲ ਜਾਂਦੀ ਹੈ। ਜਿਸ ਜਗ੍ਹਾ ਤੇ ਇਹ ਕੰਬਾਹਟ ਪੈਦਾ ਹੋਈ ਸੀ ਉਸ ਜਗ੍ਹਾ ਤੇ ਇਸ ਦੀ ਤੀਬਰਤਾ ਵੱਧ ਸੀ। ਜਿਉਂ ਜਿਉਂ ਦੂਰੀ ਵਧਦੀ ਜਾਂਦੀ ਹੈ ਇਸ ਦੀ ਤੀਬਰਤਾ ਘਟਦੀ ਜਾਂਦੀ ਹੈ। ਅੱਜ ਕੱਲ ਭੂਚਾਲਾਂ ਨੂੰ ਰਿਚਕ ਸਕੇਲ ਤੇ ਮਾਪਿਆ ਜਾਂਦਾ ਹੈ। ਸਿਫ਼ਰ ਤੋਂ ਤਿੰਨ ਰਿਚਰ ਸਕੇਲ ਤੱਕ ਦੇ ਭੂਚਾਲ ਕੋਈ ਹਾਨੀ ਪਹੁੰਚਾਉਂਦੇ ਪਰ ਅੱਠ ਜਾਂ ਇਸ ਤੋਂ ਵੱਧ ਰਿਚਰ ਸਕੇਲ ਵਾਲੇ ਤੂਫਾਨ ਭੂਚਾਲ ਨਿਅੰਕਰ ਤਬਾਹੀਆਂ ਪੈਦਾ ਕਰਦੇ ਹਨ।

Back To Top